ਮੁੱਕੇਬਾਜ਼ੀ ‘ਚ ਏਕਤਾ ਸਰੋਜ ਨੇ ਸੋਨੇ ਤੇ ਪੂਨਮ ਨੇ ਚਾਂਦੀ ਦਾ ਜਿੱਤਿਆ ਤਮਗਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਪੁਣੇ ਵਿਖੇ ਚੱਲ ਰਹੀਆਂ ਖੇਲੋ ਇੰਡੀਆ ਯੂਥ ਗੇਮਜ਼ ਵਿਚ ਪੰਜਾਬ ਨੇ ਮੁੱਕੇਬਾਜ਼ੀ ਵਿਚ ਇਕ ਸੋਨੇ ਤੇ ਇਕ ਚਾਂਦੀ ਦਾ ਤਮਗਾ ਜਿੱਤਿਆ। ਬਾਸਕਟਬਾਲ...

Ekta Saroj wins Gold & Poonam bags Silver in Boxing

ਚੰਡੀਗੜ੍ਹ : ਪੁਣੇ ਵਿਖੇ ਚੱਲ ਰਹੀਆਂ ਖੇਲੋ ਇੰਡੀਆ ਯੂਥ ਗੇਮਜ਼ ਵਿਚ ਪੰਜਾਬ ਨੇ ਮੁੱਕੇਬਾਜ਼ੀ ਵਿਚ ਇਕ ਸੋਨੇ ਤੇ ਇਕ ਚਾਂਦੀ ਦਾ ਤਮਗਾ ਜਿੱਤਿਆ। ਬਾਸਕਟਬਾਲ ਵਿਚ ਪੰਜਾਬ ਦੀਆਂ ਤਿੰਨ ਵੱਖ-ਵੱਖ ਟੀਮਾਂ ਨੇ ਸੈਮੀ ਫਾਈਨਲ ਮੁਕਾਬਲਾ ਜਿੱਤਦਿਆਂ ਫਾਈਨਲ ਵਿਚ ਦਾਖਲਾ ਪਾਇਆ। ਇਨ੍ਹਾਂ ਖੇਡਾਂ ਵਿਚ ਪੰਜਾਬ ਨੇ ਹੁਣ ਤੱਕ 20 ਸੋਨੇ, 16 ਚਾਂਦੀ ਤੇ 25 ਕਾਂਸੀ ਦੇ ਤਮਗਿਆਂ ਸਣੇ ਕੁੱਲ 61 ਤਮਗੇ ਜਿੱਤੇ। ਵਧੀਕ ਮੁੱਖ ਸਕੱਤਰ (ਖੇਡਾਂ) ਸ੍ਰੀ ਸੰਜੇ ਕੁਮਾਰ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿਤੀ ਅਤੇ ਫਾਈਨਲ ਵਿਚ ਪਹੁੰਚਣ ਵਾਲੀਆਂ ਟੀਮਾਂ ਨੂੰ ਫਾਈਨਲ ਲਈ ਸ਼ੁਭ ਇੱਛਾਵਾਂ ਦਿਤੀਆਂ।

ਪੰਜਾਬ ਖੇਡ ਦਲ ਦੀ ਮੁਖੀ ਅਤੇ ਖੇਡ ਵਿਭਾਗ ਦੀ ਡਾਇਰੈਕਟਰ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਕੇਬਾਜ਼ੀ ਦੇ ਅੰਡਰ 17 ਦੇ 48 ਕਿਲੋ ਵਰਗ ਵਿਚ ਏਕਤਾ ਸਰੋਜ ਨੇ ਸੋਨੇ ਦਾ ਤਮਗਾ ਅਤੇ 54 ਕਿਲੋ ਵਰਗ ਵਿਚ ਪੂਨਮ ਨੇ ਚਾਂਦੀ ਦਾ ਤਮਗਾ ਜਿੱਤਿਆ। ਬਾਸਕਟਬਾਲ ਵਿਚ ਅੰਡਰ 17 'ਚ ਮੁੰਡਿਆਂ ਤੇ ਕੁੜੀਆਂ ਅਤੇ ਅੰਡਰ 21 ਵਿਚ ਕੁੜੀਆਂ ਦੀ ਟੀਮ ਨੇ ਫਾਈਨਲ ਵਿਚ ਦਾਖਲਾ ਪਾਇਆ।

Related Stories