ਸਿਹਤ ਨੂੰ ਸਭ ਤੋਂ ਉੱਪਰ ਰੱਖਦੇ ਸੀ ਉਡਣਾ ਸਿੱਖ, ਕਹਿੰਦੇ ਸੀ ‘ਜਿੰਨੀ ਭੁੱਖ ਹੋਵੇ, ਉਸ ਤੋਂ ਅੱਧਾ ਖਾਓ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਕਈ ਰਿਕਾਰਡ ਅਪਣੇ ਨਾਮ ਕਰਨ ਵਾਲੇ ਉਡਣਾ ਸਿੰਖ 91 ਸਾਲ ਦੀ ਉਮਰ ਵਿਚ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਏ।

Milkha Singh

ਚੰਡੀਗੜ੍ਹ: ਕਈ ਰਿਕਾਰਡ ਅਪਣੇ ਨਾਮ ਕਰਨ ਵਾਲੇ ਉਡਣਾ ਸਿੰਖ (Milkha Singh Death) 91 ਸਾਲ ਦੀ ਉਮਰ ਵਿਚ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਏ। ਇਸ ਉਮਰ ਵਿਚ ਵੀ ਉਹ ਅਪਣੀ ਸਿਹਤ ਦਾ ਕਾਫੀ ਖ਼ਿਆਲ ਰੱਖਦੇ ਸਨ। ਉਹਨਾਂ ਲਈ ਫਿੱਟਨੈੱਸ (Milkha Singh's fitness mantra) ਬਹੁਤ ਮਹੱਤਵ ਰੱਖਦੀ ਸੀ। ਉਹਨਾਂ ਦਾ ਮੰਨਣਾ ਸੀ ਕਿ ਬਦਲਾਅ ਫਿਟਨੈੱਸ ਨਾਲ ਹੀ ਆਵੇਗਾ। ਮਿਲਖਾ ਸਿੰਘ ਨੇ ਇਕ ਪ੍ਰੋਗਰਾਮ ਦੌਰਾਨ ਕਿਹਾ ਸੀ ਕਿ ਮੈਂ ਲੋਕਾਂ ਨੂੰ ਕਹਿੰਦਾ ਹਾਂ ਕਿ ਘੱਟ ਖਾਓ ਕਿਉਂਕਿ ਸਾਰੀਆਂ ਬਿਮਾਰੀਆਂ ਪੇਟ ਤੋਂ ਹੀ ਸ਼ੁਰੂ ਹੁੰਦੀਆਂ ਹਨ।

ਹੋਰ ਪੜ੍ਹੋ: ਅਲਵਿਦਾ Flying Sikh : ਦੇਸ਼ ਦੀਆਂ ਮਹਾਨ ਹਸਤੀਆਂ ਨੇ ਦਿੱਤੀ ਸ਼ਰਧਾਂਜਲੀ

ਮੇਰੀ ਰਾਇ ਹੈ ਕਿ ਚਾਰ ਰੋਟੀਆਂ ਦੀ ਭੁੱਖ ਹੈ ਤਾਂ ਦੋ ਖਾਓ। ਜਿੰਨਾ ਪੇਟ ਖਾਲੀ ਰਹੇਗਾ, ਤੁਸੀਂ ਠੀਕ ਰਹੋਗੇ। ਇਸ ਤੋਂ ਬਾਅਦ ਮੈਂ ਚਾਵਾਂਗਾ ਕਿ 24 ਘੰਟਿਆਂ ਵਿਚੋਂ 10 ਮਿੰਟ ਲਈ ਖੇਡ ਦੇ ਮੈਦਾਨ ਵਿਚ ਜਾਣਾ ਬਹੁਤ ਜ਼ਰੂਰੀ ਹੈ। ਉਹਨਾਂ ਦਾ ਕਹਿਣਾ ਸੀ ਕਿ, ਪਾਰਕ ਹੋਵੇ, ਸੜਕ ਹੋਵੇ.. ਜਾਓ ਅਤੇ 10 ਮਿੰਟ ਤੇਜ਼ ਸੈਰ ਕਰੋ, ਥੋੜਾ ਕੁੱਦੋ, ਹੱਥ ਪੈਰ ਚਲਾਓ। ਖੂਨ ਸਰੀਰ ਵਿਚ ਤੇਜ਼ੀ ਨਾਲ ਬਹੇਗਾ ਤਾਂ ਬਿਮਾਰੀਆਂ ਨੂੰ ਵੀ ਬਹਾ ਦੇਵੇਗਾ। ਤੁਹਾਨੂੰ ਮੇਰੀ ਤਰ੍ਹਾਂ ਕਦੀ ਵੀ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਹੋਵੇਗੀ। ਸਿਹਤ ਲਈ 10 ਮਿੰਟ ਕੱਢਣਾ ਬਹੁਤ ਜ਼ਰੂਰੀ ਹੈ।

ਹੋਰ ਪੜ੍ਹੋ: ਅਲਵਿਦਾ ਮਿਲਖਾ ਸਿੰਘ: ਅਜਿਹਾ ਸਿੱਖ ਜੋ ਦੌੜਦਾ ਨਹੀਂ ਉੱਡਦਾ ਸੀ

ਇਸ ਸਮਾਰੋਹ ਦੌਰਾਨ ਮਿਲਖਾ ਸਿੰਘ ਨੇ ਨੌਜਵਾਨਾਂ ਨੂੰ ਕਿਹਾ ਸੀ, ‘ਮੇਰੇ ਜ਼ਮਾਨੇ ਵਿਚ 3 ਖਿਡਾਰੀ ਹੋਏ। ਮੈਂ, ਲਾਲਾ ਅਮਰਨਾਥ ਅਤੇ ਮੇਜਰ ਧਿਆਨਚੰਦ ਜੀ ਸੀ। ਇਕ ਦਿਨ ਨੈਸ਼ਨਲ ਸਟੇਡੀਅਮ ਵਿਚ ਲਾਲਾ ਅਮਰਨਾਥ ਜੀ ਨਾਲ ਮੇਰੀ ਗੱਲ ਹੋ ਰਹੀ ਸੀ। ਉਹਨਾਂ ਨੇ ਮੈਨੂੰ ਦੱਸਿਆ ਕਿ ਮੈਚ ਖੇਡਣ ਲਈ ਉਹਨਾਂ ਨੂੰ ਦੋ ਰੁਪਏ ਮਿਲਦੇ ਹਨ ਤੇ ਥਰਡ ਕਲਾਸ ਵਿਚ ਸਫਰ ਕਰਨਾ ਹੁੰਦਾ ਹੈ। ਹੁਣ ਹਾਲਾਤ ਕਿੰਨੇ ਬਦਲ ਗਏ। ਵਿਰਾਟ ਕੋਹਲੀ ਕੋਲ ਇੰਨਾ ਪੈਸਾ, ਧੋਨੀ ਕੋਲ ਇੰਨੀ ਦੌਲਤ, ਸਚਿਨ ਕਿੰਨੇ ਅਮੀਰ ਹਨ ਪਰ ਉਦੋਂ ਇੰਨੈ ਪੈਸੇ ਨਹੀਂ ਮਿਲਦੇ ਸੀ’।

ਹੋਰ ਪੜ੍ਹੋ: ਸੰਪਾਦਕੀ: ਲੋਕ ਰਾਜ ਵਿਚ ਡਰ ਦਾ ਮਾਹੌਲ ਬਣਾ ਕੇ ਰਾਜ ਕਰਨ ਦੀ ਗ਼ਲਤ ਰੀਤ

ਮਿਲਖਾ ਸਿੰਘ ਨੇ ਕਿਹਾ, ‘ਧਿਆਨਚੰਦ ਜੀ ਵਰਗਾ ਹਾਕੀ ਖਿਡਾਰੀ ਅੱਜ ਤੱਕ ਦੁਨੀਆਂ ਵਿਚ ਪੈਦਾ ਨਹੀਂ ਹੋਇਆ। ਜਦੋਂ ਉਹ 1936 ਦੇ ਬਰਲਿਨ ਉਲੰਪਿਕ ਵਿਚ ਖੇਡ ਰਹੇ ਸੀ ਤਾਂ ਹਿਟਲਰ ਨੇ ਉਹਨਾਂ ਨੂੰ ਕਿਹਾ ਸੀ ਕਿ ਧਿਆਨਚੰਦ ਤੁਸੀਂ ਇੱਥੇ ਰਹਿ ਜਾਓ, ਤੁਹਾਨੂੰ ਜੋ ਚਾਹੀਦਾ ਅਸੀਂ ਦੇਵਾਂਗੇ ਪਰ ਧਿਆਨਚੰਦ ਜੀ ਨੇ ਕਿਹਾ ਸੀ ਨਹੀਂ, ਮੈਨੂੰ ਅਪਣਾ ਦੇਸ਼ ਪਿਆਰਾ ਹੈ, ਮੈਂ ਵਾਪਸ ਜਾਣਾ ਹੈ’।

ਮਿਲਖਾ ਸਿੰਘ ਨੇ ਦੱਸਿਆ ਕਿ 1958 ਕਾਮਨਵੈਲਥ ਗੇਮਜ਼ ਵਿਚ ਜਦੋਂ ਉਹਨਾਂ ਨੇ ਪਹਿਲਾ ਗੋਲਡ ਮੈਡਲ ਜਿੱਤਿਆ ਤਾਂ ਕਵੀਨ ਨੇ ਉਹਨਾਂ ਨੂੰ ਗੋਲਡ ਮੈਡਲ ਪਹਿਨਾਇਆ। ਸਟੇਡੀਅਮ ਵਿਚ ਇਕ ਲੱਖ ਅੰਗਰੇਜ਼ਾਂ ਵਿਚ ਗਿਣੇ ਚੁਣੇ ਭਾਰਤੀ ਸਨ। ਉਸ ਦੌਰਾਨ ਇਕ ਸਾੜੀ ਵਾਲੀ ਔਰਤ ਭੱਜ ਕੇ ਮਿਲਖਾ ਸਿੰਘ ਕੋਲ ਆਈ ਤੇ ਬੋਲੀ- ਮਿਲਖਾ ਜੀ... ਪੰਡਿਤ ਜੀ (ਜਵਾਹਰਲਾਲ ਨਹਿਰੂ) ਦਾ ਮੈਸੇਜ ਆਇਆ ਹੈ ਤੇ ਉਹਨਾਂ ਨੇ ਕਿਹਾ ਕਿ ਮਿਲਖਾ ਨੂੰ ਪੁੱਛੋ ਕੀ ਉਹਨਾਂ ਨੂੰ ਕੀ ਚਾਹੀਦਾ ਹੈ। ਉਸ ਦਿਨ ਮਿਲਖਾ ਸਿੰਘ ਨੇ ਕਿਹਾ ਕਿ ਇਕ ਦਿਨ ਦੀ ਛੁੱਟੀ।  

ਹੋਰ ਪੜ੍ਹੋ: CM ਪੰਜਾਬ ਨੇ ਮਹਾਨ ਅਥਲੀਟ Flying Sikh ਮਿਲਖਾ ਸਿੰਘ ਦੇ ਦੇਹਾਂਤ ਉਤੇ ਕੀਤਾ ਦੁੱਖ ਦਾ ਪ੍ਰਗਟਾਵਾ

ਮਿਲਖਾ ਸਿੰਘ ਨੇ ਕਿਹਾ ਸੀ ਕਿ ਓਲੰਪਿਕ ਵਿਚ ਮੈਡਲ ਜਿੱਤਣਾ ਵੱਖਰੇ ਪੱਧਰ ਦਾ ਕੰਮ ਹੈ। ਉੱਥੇ 220-230 ਦੇਸ਼ਾਂ ਦੇ ਖਿਡਾਰੀ ਆਉਂਦੇ ਹਨ। ਜ਼ੋਰ ਲਗਾਉਂਦੇ ਹਨ ਕਿ ਅਸੀਂ ਸਵੀਮਿੰਗ ਵਿਚ ਮੈਡਲ ਜਿੱਤਣਾ ਹੈ, ਫੁੱਟਬਾਲ ਵਿਚ ਮੈਡਲ ਜਿੱਤਣਾ ਹੈ, ਹਾਕੀ ਵਿਚ ਮੈਡਲ ਜਿੱਤਣਾ ਹੈ। ਅਥਲੈਟਿਕ ਦੁਨੀਆਂ ਵਿਚ ਨੰਬਰ ਇਕ ਗੇਮ ਮੰਨੀ ਜਾਂਦੀ ਹੈ। ਉਸ ਵਿਚ ਜੋ ਮੈਡਲ ਜਿੱਤਦਾ ਹੈ ਉਸ ਨੂੰ ਦੁਨੀਆਂ ਮੰਨਦੀ ਹੈ। ਉਸੇਨ ਬੋਲਟ ਨੂੰ ਪੂਰੀ ਦੁਨੀਆਂ ਜਾਣਦੀ ਹੈ ਅਤੇ ਕਹਿੰਦੀ ਹੈ ਕਿ ਜਮੈਕਾ ਦਾ ਖਿਡਾਰੀ ਹੈ। ਭਾਰਤ ਦੀ ਆਜ਼ਾਦੀ ਤੋਂ ਬਾਅਦ ਸਿਰਫ 5-6 ਖਿਡਾਰੀ ਫਾਈਨਲ ਤੱਕ ਪਹੁੰਚੇ ਪਰ ਮੈਡਲ ਨਹੀਂ ਲੈ ਸਕੇ। ਮੈਂ ਵੀ ਉਹਨਾਂ ਵਿਚੋਂ ਇਕ ਹਾਂ। ਜਦੋਂ ਕੋਈ ਉੱਥੋਂ ਮੈਡਲ ਲੈ ਕੇ ਆਵੇਗਾ ਤਾਂ ਮੈਂ ਮੰਨਾਗਾਂ ਕਿ ਬਦਲਾਅ ਹੋਇਆ ਹੈ’।