ਦੋ ਅੰਡਰ-20 ਵਿਸ਼ਵ ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣੀ ਅੰਤਿਮ ਪੰਘਾਲ
ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ’ਚ ਯੂਕਰੇਨ ਦੀ ਮਾਰੀਆ ਯੈਫਰੇਮੋਵਾ ਨੂੰ 4-0 ਨਾਲ ਹਰਾਇਆ
ਜੌਰਡਨ: ਪਹਿਲਵਾਨ ਅੰਤਿਮ ਪੰਘਾਲ ਨੇ 53 ਕਿਲੋ ਵਰਗ ਵਿਚ ਲਗਾਤਾਰ ਦੋ ਅੰਡਰ-20 ਵਿਸ਼ਵ ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣ ਕੇ ਇਤਿਹਾਸ ਰਚ ਦਿਤਾ ਹੈ। ਸਵਿਤਾ ਨੇ ਵੀ 62 ਕਿਲੋ ਵਰਗ ਵਿਚ ਖਿਤਾਬ ਜਿੱਤਿਆ ਅਤੇ ਭਾਰਤੀ ਮਹਿਲਾ ਟੀਮ ਨੇ ਖੇਡ ਇਤਿਹਾਸ ਵਿਚ ਪਹਿਲੀ ਵਾਰ ਵਿਸ਼ਵ ਚੈਂਪੀਅਨਸ਼ਿਪ ਟੀਮ ਦਾ ਖਿਤਾਬ ਜਿੱਤਿਆ ਹੈ।
ਇਹ ਵੀ ਪੜ੍ਹੋ: ਸਰਕਾਰ ਨੇ ਪਾਸਪੋਰਟ ਬਣਾਉਣ ਦਾ ਦਾਅਵਾ ਕਰਨ ਵਾਲੀਆਂ ਫਰਜ਼ੀ ਵੈੱਬਸਾਈਟਾਂ ’ਤੇ ਲਗਾਈ ਪਾਬੰਦੀ
ਪ੍ਰਿਆ ਮਲਿਕ ਨੇ ਵੀਰਵਾਰ ਨੂੰ 76 ਕਿਲੋ ਵਰਗ 'ਚ ਖਿਤਾਬ ਜਿਤਿਆ। ਇਸ ਵਾਰ ਸੱਤ ਭਾਰਤੀ ਪਹਿਲਵਾਨਾਂ ਨੇ ਤਿੰਨ ਸੋਨ ਤਗ਼ਮੇ ਜਿੱਤੇ ਹਨ। ਅੰਤਿਮ ਕੁੰਡੂ (65 ਕਿਲੋ) ਨੇ ਚਾਂਦੀ ਅਤੇ ਰੀਨਾ (57 ਕਿਲੋ), ਆਰਜੂ (68 ਕਿਲੋ) ਅਤੇ ਹਰਸ਼ਿਤਾ (72 ਕਿਲੋ) ਨੇ ਕਾਂਸੀ ਦੇ ਤਗਮੇ ਜਿੱਤੇ। ਹਰਿਆਣਾ ਦੇ ਹਿਸਾਰ ਦੀ ਰਹਿਣ ਵਾਲੀ ਪੰਘਾਲ ਨੇ ਯੂਕਰੇਨ ਦੀ ਮਾਰੀਆ ਯੇਫਰੇਮੋਵਾ ਨੂੰ 4-0 ਨਾਲ ਹਰਾ ਕੇ ਖਿਤਾਬ ਜਿੱਤਿਆ ਹੈ।