16 ਕਰੋੜੀ ਯੁਵਰਾਜ ਨੂੰ 1 ਕਰੋੜ ਨਾਲ ਸਬਰ…

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਪੰਜਾਬ ਦਾ ‘ਸਿਕਸਰ ਕਿੰਗ’ ਯੁਵਰਾਜ ਸਿੰਘ ਆਪਣੇ ਹੁਣ ਤਕ ਦੇ ਹੇਠਲੇ ਮਿਆਰ ’ਚੋਂ ਗੁਜਰ ਰਿਹੈ। ਆਈ.ਪੀ.ਐੱਲ. ’ਚ ਯੁਵਰਾਜ ਦਾ ਜਲਵਾ ਬਿਲਕੁੱਲ ਫਿੱਕਾ....

Yuvraj Singh

ਚੰਡੀਗੜ੍ਹ (ਭਾਸ਼ਾ) : ਪੰਜਾਬ ਦਾ ‘ਸਿਕਸਰ ਕਿੰਗ’ ਯੁਵਰਾਜ ਸਿੰਘ ਆਪਣੇ ਹੁਣ ਤਕ ਦੇ ਹੇਠਲੇ ਮਿਆਰ ’ਚੋਂ ਗੁਜਰ ਰਿਹੈ। ਆਈ.ਪੀ.ਐੱਲ. ’ਚ ਯੁਵਰਾਜ ਦਾ ਜਲਵਾ ਬਿਲਕੁੱਲ ਫਿੱਕਾ ਰਿਹਾ ਅਤੇ ਉਸਨੂੰ ਮੁੰਬਈ ਇੰਡੀਅਨਜ਼ ਨੇ ਬੋਲੀ ਦੇ ਦੂਜੇ ਗੇੜ 'ਚ ਇੱਕ ਕਰੋੜ ਰੁਪਏ ਦੇ ਆਧਾਰ ਮੁੱਲ ’ਚ ਖ਼ਰੀਦਿਐ। ਯੁਵਰਾਜ ਦੇ ਹੁਣ ਤਕ ਦੇ ਕਰੀਅਰ ਦੀ ਗੱਲ ਕਰੀਏ ਤਾਂ ਉਸਨੂੰ 2014 ’ਚ ਰੋਇਲ ਚੈਲੇਂਜਰਜ਼ ਬੰਗਲੌਰ ਨੇ 14 ਕਰੋੜ ’ਚ, 2015 ਸਭ ਤੋਂ ਵੱਧ 16 ਕਰੋੜ ਮੁੱਲ ’ਤੇ ਦਿੱਲੀ ਡੇਅਰਡੈਵਿਲਜ਼ ਨੇ ਖਰੀਦਿਆ ਸੀ, ਜਿਸ ਤੋਂ ਬਾਅਦ ਉਹਨਾਂ ਦਾ ਮੁੱਲ ਲਗਾਤਾਰ ਹੇਠਾਂ ਵੱਲ ਗਿਐ।

2016 ਸਨਰਾਈਜਰਜ਼ ਹੈਦਰਾਬਾਦ ਨੇ ਯੁਵੀ ਨੂੰ 7 ਕਰੋੜ ’ਚ, 2018 ’ਚ ਕਿੰਗਜ਼ ਇਲੈਵਨ ਪੰਜਾਬ ਨੇ 2 ਕਰੋੜ ’ਚ ਅਤੇ ਹੁਣ 2019 ’ਚ ਉਸਦਾ ਅਧਾਰ ਮੁੱਲ 1 ਕਰੋੜ ਪਿਆ ਏ। ਆਈ.ਪੀ.ਐਲ. 2019 ਦੀ ਨਿਲਾਮੀ ’ਚ ਹੁਣ ਤਕ ਸਭ ਮਹਿੰਗਾ ਮੁੱਲ ਜੈਦੇਵ ਉਨਾਦਕਟ ਅਤੇ ਵਰੁਣ ਚੱਕਰਵਰਤੀ ਦਾ ਪਿਆ ਏ। ਉਨਾਦਕਟ ਨੂੰ ਰਾਜਸਥਾਨ ਰਾਇਲਜ਼ ਨੇ 8.40 ਕਰੋੜ ਰੁਪਏ 'ਚ ਖ਼ਰੀਦਿਆ ਅਤੇ ਵਰੁਣ ਚੱਕਰਵਰਤੀ ਨੂੰ ਕਿੰਗਜ਼ ਇਲੈਵਨ ਪੰਜਾਬ ਨੇ 8.40 ਕਰੋੜ ਰੁਪਏ 'ਚ ਖ਼ਰੀਦਿਆ।