ਭਵਿੱਖਬਾਣੀ ਹੋਈ ਫ਼ੇਲ, ਜਿਤਿਆ ਜਾਪਾਨ

ਏਜੰਸੀ

ਖ਼ਬਰਾਂ, ਖੇਡਾਂ

ਫ਼ੀਫ਼ਾ ਵਿਸ਼ਵ ਕੱਪ-2018 ਦੇ ਅਪਣੇ ਅੱਜ ਖੇਡੇ ਗਏ ਪਹਿਲੇ ਮੈਚ ਵਿਚ ਜਾਪਾਨ ਨੇ ਕੋਲੰਬੀਆ ਨੂੰ 2 ਦੇ ਮੁਕਾਬਲੇ 1 ਗੋਲ ਨਾਲ ਹਰਾ ਕੇ ਅਪਣੀ ਜੇਤੂ .......

Match Between Japan and Colombia

ਮਾਸਕੋ: ਫ਼ੀਫ਼ਾ ਵਿਸ਼ਵ ਕੱਪ-2018 ਦੇ ਅਪਣੇ ਅੱਜ ਖੇਡੇ ਗਏ ਪਹਿਲੇ ਮੈਚ ਵਿਚ ਜਾਪਾਨ ਨੇ ਕੋਲੰਬੀਆ ਨੂੰ 2 ਦੇ ਮੁਕਾਬਲੇ 1 ਗੋਲ ਨਾਲ ਹਰਾ ਕੇ ਅਪਣੀ ਜੇਤੂ ਸ਼ੁਰੂਆਤ ਕੀਤੀ। ਅਪਣਾ ਪਹਿਲਾ ਮੈਚ ਜਿੱਤ ਕੇ ਜਾਪਾਨ ਨੇ ਇਕ ਤੋਤੇ ਦੀ ਉਸ ਭਵਿੱਖਬਾਣੀ ਨੂੰ ਵੀ ਫ਼ੇਲ ਕਰ ਦਿਤਾ ਹੈ ਜਿਸ ਵਿਚ ਤੋਤੇ ਨੇ ਜਾਪਾਨ ਦੇ ਪਹਿਲਾ ਮੈਚ ਹਾਰਨ ਦੀ ਭਵਿੱਖਬਾਣੀ ਕੀਤੀ ਸੀ। ਇਸ ਜਿੱਤ ਨਾਲ ਜਾਪਾਨ ਏਸ਼ੀਆ ਦਾ ਪਹਿਲਾ ਅਜਿਹਾ ਦੇਸ਼ ਬਣ ਗਿਆ ਹੈ, ਜਿਸ ਨੇ ਫ਼ੁਟਬਾਲ ਵਿਸ਼ਵ ਕੱਪ ਵਿਚ ਕਿਸੇ ਦਖਣੀ ਅਮਰੀਕੀ ਦੇਸ਼ ਨੂੰ ਹਰਾਇਆ ਹੋਵੇ।

ਅੱਜ ਖੇਡੇ ਗਏ ਗਰੁੱਪ-ਐਚ ਦੇ ਮੈਚ ਵਿਚ ਜਾਪਾਨ ਨੇ ਮਿਲੀ ਪੈਨਲਟੀ ਨੂੰ ਸ਼ੁਰੂਆਤੀ ਗੋਲ ਵਿਚ ਬਦਲ ਦਿਤਾ। ਇਸ ਤੋਂ ਬਾਅਦ ਮੈਚ ਵਿਚ ਵਾਪਸੀ ਕਰਦੇ ਹੋਏ ਕੋਲੰਬੀਆ ਨੇ 39ਵੇਂ ਮਿੰਟ ਵਿਚ ਮਿਲੀ ਫ੍ਰੀ ਕਿਕ ਨੂੰ ਗੋਲ ਵਿਚ ਬਦਲ ਕੇ ਮੈਚ ਨੂੰ ਰੁਮਾਂਚਕ ਕਰ ਦਿਤਾ। ਜੁਆਨ ਕਵਿੰਤੇਰੋ ਕੋਲੰਬੀਆ ਲਈ ਦੋ ਵੱਖ-ਵੱਖ ਵਿਸ਼ਵ ਕੱਪਾਂ (2014-2018) ਵਿਚ ਗੋਲ ਕਰਨ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ। ਮੈਚ ਦੇ 73ਵੇਂ ਮਿੰਟ ਵਿਚ ਜਾਪਾਨ ਦੇ ਖਿਡਾਰੀ ਓਸਾਕਾ ਫ੍ਰੀਨੇ ਗੋਲ ਕਰ ਕੇ ਟੀਮ ਨੂੰ ਕੋਲੰਬੀਆ ਤੋਂ 2-1 ਨਾਲ ਅੱਗੇ ਕਰ ਦਿਤਾ।

ਅੱਜ ਦੇ ਮੈਚ ਵਿਚ ਕੋਲੰਬੀਆ ਵਲੋਂ ਫ਼੍ਰੀ ਕਿਕ ਨੂੰ ਗੋਲ ਵਿਚ ਬਦਲਣ ਨਾਲ ਫ਼ੀਫ਼ਾ ਵਿਸ਼ਵ ਕੱਪ 2018 ਦੇ ਹੁਣ ਤਕ ਹੋਏ ਕੁਲ 15 ਮੈਚਾਂ ਵਿਚ ਫ੍ਰੀ ਕਿਕ ਨਾਲ ਕੁਲ ਪੰਜ ਗੋਲ ਹੋ ਚੁਕੇ ਹਨ। ਕੋਲੰਬੀਆ ਦੇ ਖਿਡਾਰੀ ਸਾਂਚੇਜ ਨੂੰ ਜਾਪਾਨ ਦੇ ਖਿਡਾਰੀ ਕਾਗੇਵਾ ਨੂੰ ਸੁੱਟਣ ਦੇ ਮਾਮਲੇ ਵਿਚ ਰੈੱਡ ਕਾਰਡ ਮਿਲਣ ਤੋਂ ਬਾਅਦ ਮੈਦਾਨ ਛੱਡਣਾ ਪਿਆ ਅਤੇ ਕੋਲੰਬੀਆ ਨੂੰ ਇਹ ਮੈਚ 10 ਖਿਡਾਰੀਆਂ ਨਾਲ ਖੇਡਣਾ ਪਿਆ। (ਪੀ.ਟੀ.ਆਈ.)