ਨਹੀਂ ਟੁੱਟਿਆ ਸ਼ੋਏਬ ਅਖਤਰ ਦਾ Record ,ਇਸ ਕਾਰਨ ਕਰਕੇ ਗੇਂਦ ਦੀ ਗਲਤ ਸਪੀਡ ਹੋਈ ਦਰਜ...

ਏਜੰਸੀ

ਖ਼ਬਰਾਂ, ਖੇਡਾਂ

ਕ੍ਰਿਕਟ ਦੀ ਦੁਨੀਆਂ ਵਿਚ ਸੱਭ ਤੋਂ ਤੇਜ਼ ਗਤੀ ਨਾਲ ਗੇਦ ਪਾਉਣ ਦਾ ਰਿਕਾਰਡ ਪਾਕਿਸਤਾਨ ਦੇ ਤੇਜ਼ ਗੇਂਦਬਾਜ ਸ਼ੋਇਬ ਅਖਤਰ ਦੇ ਨਾਮ ਹੈ

File Photo

ਨਵੀਂ ਦਿੱਲੀ : ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ ਮਾਥੀਸਾ ਪਾਥਿਰਾਨਾ ਉਸ ਵੇਲੇ ਸੁਰਖੀਆ ਦੇ ਵਿਚ ਛਾ ਗਏ ਜਦੋਂ ਉਨ੍ਹਾਂ ਨੇ ਸਾਊਥ ਅਫਰੀਕਾ ਵਿਚ ਚੱਲ ਰਹੇ ਅੰਡਰ-19 ਵਿਸ਼ਵ ਕੱਪ ਵਿਚ ਭਾਰਤ ਦੇ ਵਿਰੁੱਧ 175 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਬੋਲ ਪਾਈ ਸੀ ਅਤੇ ਇਹ ਗੇਂਦ ਭਾਰਤੀ ਬੱਲੇਬਾਜ਼ ਯਸ਼ਸਵੀ ਜਾਯਸਵਾਲ ਨੂੰ ਫੈਂਕੀ ਸੀ ਜੋ ਕਿ ਵਾਈਡ ਨਿਕਲੀ।

ਸਕਰੀਨ 'ਤੇ ਇਸ ਗੇਂਦ ਦੀ ਸਪੀਡ 175 ਕਿਲੋਮੀਟਰ ਪ੍ਰਤੀ ਘੰਟਾ ਦਿਖਾਈ ਗਈ ਪਰ ਬਾਅਦ ਵਿਚ ਇਹ ਪਤਾ ਲੱਗਿਆ ਕਿ ਸਪੀਡ ਦਰਜ ਕਰਨ ਵਾਲੀ ਮਸ਼ੀਨ ਵਿਚ ਖਰਾਬੀ ਸੀ ਜਿਸ ਕਰਕੇ ਗਲਤ ਸਪੀਡ ਦਰਜ ਹੋਈ ਅਤੇ ਇਸ ਗੇਂਦਬਾਜ਼ ਨੇ ਕੋਈ ਨਵਾਂ ਰਿਕਾਰਡ ਨਹੀਂ ਬਣਾਇਆ ਹੈ।

ਦਰਅਸਲ ਕ੍ਰਿਕਟ ਦੀ ਦੁਨੀਆਂ ਵਿਚ ਸੱਭ ਤੋਂ ਤੇਜ਼ ਗਤੀ ਨਾਲ ਗੇਦ ਪਾਉਣ ਦਾ ਰਿਕਾਰਡ ਪਾਕਿਸਤਾਨ ਦੇ ਤੇਜ਼ ਗੇਂਦਬਾਜ ਸ਼ੋਏਬ ਅਖਤਰ ਦੇ ਨਾਮ ਹੈ। ਜਿਨ੍ਹਾਂ ਨੇ 2003 ਦੇ ਵਿਸ਼ਵ ਕੱਪ ਵਿਚ ਇੰਗਲੈਂਡ ਦੇ ਵਿਰੁੱਧ 161.3 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਗੇਂਦ ਪਾਈ ਸੀ ਪਰ ਜਦੋਂ ਪਾਥੀਰਾਨਾ ਦੁਆਰਾ 175 KPH ਦੀ ਰਫਤਾਰ ਨਾਲ ਗੇਂਦ ਪਾਉਣ ਦੀ ਖਬਰ ਆਈ ਤਾਂ ਇਹ ਕਿਹਾ ਜਾਣ ਲੱਗਿਆ ਕਿ ਹੁਣ ਸ਼ੋਏਬ ਅਖਤਰ ਦਾ ਇਹ ਰਿਕਾਰਡ ਸ਼੍ਰੀਲੰਕਾ ਦੇ ਗੇਂਦਬਾਜ ਨੇ ਤੋੜ ਦਿੱਤਾ ਹੈ ਪਰ ਰਿਕਾਰਡ ਤੋੜਨ ਦੀ ਇਹ ਖਬਰ ਉਦੋਂ ਗਲਤ ਸਾਬਤ ਹੋਈ ਜਦੋਂ ਇਹ ਪਤਾ ਚੱਲਿਆ ਕਿ ਮਸ਼ੀਨ ਵਿਚ ਖਰਾਬੀ ਦੇ ਚੱਲਦੇ ਇਹ ਸਪੀਡ ਗਲਤ ਦਰਜ ਹੋਈ ਸੀ।

ਇਸ ਤੋਂ ਪਹਿਲਾਂ ਪਾਕਿਸਤਾਨ ਦੇ ਤੇਜ਼ ਗੇਂਦਬਾਜ ਸ਼ੋਏਬ ਅਖਤਰ ਨੇ 2003 ਦੇ ਵਿਸ਼ਵ ਕੱਪ ਵਿਚ ਖੁਦ ਦਾ ਰਿਕਾਰਡ ਤੋੜਦੇ ਹੋਏ 161.3 ਕਿਮੀ ਦੀ ਰਫਤਾਰ ਨਾਲ ਬੋਲ ਪਾਈ ਸੀ। ਇਹ ਗੇਂਦ ਕ੍ਰਿਕਟ ਇਤਿਹਾਸ ਦੀ ਹੁਣ ਤੱਕ ਸੱਭ ਤੋਂ ਤੇਜ਼ ਗਤੀ ਨਾਲ ਪਾਈ ਹੋਈ ਗੇਂਦ ਹੈ ਜਿਸ ਦਾ ਅੱਜ ਤੱਕ ਕੋਈ ਵੀ ਗੇਂਦਬਾਜ ਰਿਕਾਰਡ ਨਹੀਂ ਤੋੜ ਸਕਿਆ ਹੈ।