ਹਰਿਆਣਾ ਦੀ ਮਹਿਲਾ ਕੋਚ ਦਾ ਇਲਜ਼ਾਮ- ‘ਮੇਰੇ ਰੰਗੇ ਵਾਲ ਦੇਖ ਮਹਿਲਾ ਅਫ਼ਸਰ ਨੇ ਕਿਹਾ ਕਿ ਇਸ ਦਾ ਰੇਪ ਹੋਣਾ ਚਾਹੀਦਾ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਮਹਿਲਾ ਕੋਚ ਨੇ ਉਸ 'ਤੇ ਟਿੱਪਣੀ ਕਰਨ ਵਾਲੀ ਸੀਨੀਅਰ ਮਹਿਲਾ ਅਧਿਕਾਰੀ ਖਿਲਾਫ ਖੇਡ ਵਿਭਾਗ ਦੇ ਡਾਇਰੈਕਟਰ ਨੂੰ ਸ਼ਿਕਾਇਤ ਦਰਜ ਕਰਵਾਈ ਹੈ।

Haryana Women coach says another woman coach targeting her character

 

ਚੰਡੀਗੜ੍ਹ: ਹਰਿਆਣਾ ਸਰਕਾਰ ਦੇ ਮੰਤਰੀ ਸੰਦੀਪ ਸਿੰਘ 'ਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲਗਾਉਣ ਵਾਲੀ ਜੂਨੀਅਰ ਮਹਿਲਾ ਕੋਚ ਨੇ ਹੁਣ ਖੇਡ ਵਿਭਾਗ ਦੀ ਸੀਨੀਅਰ ਮਹਿਲਾ ਅਧਿਕਾਰੀ 'ਤੇ ਵੀ ਗੰਭੀਰ ਇਲਜ਼ਾਮ ਲਗਾਏ ਹਨ। ਮਹਿਲਾ ਕੋਚ ਮੁਤਾਬਕ, 'ਸੀਨੀਅਰ ਮਹਿਲਾ ਅਧਿਕਾਰੀ ਨੇ ਮੈਨੂੰ ਕਿਹਾ ਕਿ ਮੈਂ ਆਪਣੇ ਵਾਲਾਂ ਨੂੰ ਕਲਰ ਕਰਵਾਇਆ ਹੈ, ਅਜਿਹੀਆਂ ਲੜਕੀਆਂ ਦਾ ਬਲਾਤਕਾਰ ਹੋਣਾ ਚਾਹੀਦਾ ਹੈ।' ਮਹਿਲਾ ਕੋਚ ਨੇ ਉਸ 'ਤੇ ਟਿੱਪਣੀ ਕਰਨ ਵਾਲੀ ਸੀਨੀਅਰ ਮਹਿਲਾ ਅਧਿਕਾਰੀ ਖਿਲਾਫ ਖੇਡ ਵਿਭਾਗ ਦੇ ਡਾਇਰੈਕਟਰ ਨੂੰ ਸ਼ਿਕਾਇਤ ਦਰਜ ਕਰਵਾਈ ਹੈ।

ਇਹ ਵੀ ਪੜ੍ਹੋ: ਚਾਈਨਾ ਡੋਰ ਨੇ ਕੱਟੀਆਂ ਗਲ਼ੇ ਦੀਆਂ ਨਸਾਂ, ਜ਼ਿੰਦਗੀ ਦੀ ਜੰਗ ਲੜ ਰਹੀ ਸ਼ੁਭਨੀਤ ਕੌਰ

ਮਹਿਲਾ ਕੋਚ ਨੇ ਕਿਹਾ ਕਿ ਉਸ ਨੂੰ ਵੱਖ-ਵੱਖ ਤਰੀਕਿਆਂ ਨਾਲ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਲੜਾਈ ਇੱਥੇ ਖਤਮ ਕਰਨ ਲਈ ਦਬਾਅ ਪਾਇਆ ਜਾ ਰਿਹਾ ਹੈ।ਜੂਨੀਅਰ ਮਹਿਲਾ ਕੋਚ ਨੇ ਕਰੀਬ ਤਿੰਨ ਹਫ਼ਤੇ ਪਹਿਲਾਂ ਹਰਿਆਣਾ ਦੇ ਤਤਕਾਲੀ ਖੇਡ ਮੰਤਰੀ ਸੰਦੀਪ ਸਿੰਘ 'ਤੇ ਛੇੜਛਾੜ ਦੇ ਇਲਜ਼ਾਮ ਲਾਏ ਸਨ। ਪੀੜਤ ਮਹਿਲਾ ਕੋਚ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਵਿਚ ਚੰਡੀਗੜ੍ਹ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਹੈ।

ਇਹ ਵੀ ਪੜ੍ਹੋ: ਸੀਟ ਬੈਲਟ ਨਾ ਲਗਾਉਣ ਕਾਰਨ ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੂੰ 100 ਪੌਂਡ ਦਾ ਜੁਰਮਾਨਾ

ਕੋਚ ਨੇ ਕਿਹਾ, 'ਪੁਲਿਸ ਨੇ ਮੇਰੇ ਤੋਂ ਕਈ ਵਾਰ ਪੁੱਛਗਿੱਛ ਕੀਤੀ ਹੈ ਪਰ ਜਦੋਂ ਮੈਂ ਚੰਡੀਗੜ੍ਹ ਐਸਆਈਟੀ ਨੂੰ ਸਵਾਲ ਕਰਦੀ ਹਾਂ ਤਾਂ ਕੋਈ ਜਵਾਬ ਨਹੀਂ ਦਿੱਤਾ ਜਾਂਦਾ। ਮੇਰਾ ਚੰਡੀਗੜ੍ਹ ਪੁਲਿਸ ਤੋਂ ਵਿਸ਼ਵਾਸ ਉੱਠ ਗਿਆ ਹੈ ਅਤੇ ਮੈਨੂੰ ਲੱਗਦਾ ਹੈ ਕਿ ਸਰਕਾਰ ਮੇਰੇ ਕੇਸ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ’। ਚੰਡੀਗੜ੍ਹ ਪੁਲਿਸ ਦੀ ਜਾਂਚ ’ਤੇ ਸਵਾਲ ਉਠਾਉਂਦਿਆਂ ਜੂਨੀਅਰ ਮਹਿਲਾ ਕੋਚ ਨੇ ਕਿਹਾ ਕਿ ਜੇਕਰ ਉਸ ਨੂੰ ਇਸ ਮਾਮਲੇ ਵਿਚ ਇਨਸਾਫ਼ ਲਈ ਅਦਾਲਤ ਵਿਚ ਜਾਣਾ ਪਿਆ ਤਾਂ ਉਹ ਪਿੱਛੇ ਨਹੀਂ ਹਟੇਗੀ। ਮੰਤਰੀ ਦੇ ਖਿਲਾਫ ਐੱਫਆਈਆਰ ਦਰਜ ਹੋਣ ਤੋਂ ਬਾਅਦ ਉਹ ਜਿਸ ਮਕਾਨ 'ਚ ਰਹਿੰਦੀ ਹੈ, ਉਸ ਦਾ ਮਾਲਕ ਵੀ ਉਸ ਨੂੰ ਪ੍ਰੇਸ਼ਾਨ ਕਰ ਰਿਹਾ ਹੈ।

ਇਹ ਵੀ ਪੜ੍ਹੋ: ਗੂਗਲ 'ਚ ਹੋਵੇਗੀ 12,000 ਕਰਮਚਾਰੀਆਂ ਛਾਂਟੀ, CEO ਸੁੰਦਰ ਪਿਚਾਈ ਨੇ ਲਿਖਿਆ ਭਾਵੁਕ ਸੰਦੇਸ਼

ਜੂਨੀਅਰ ਮਹਿਲਾ ਕੋਚ ਨੇ ਦੱਸਿਆ ਕਿ ਮੇਰੇ ਵਿਭਾਗ ਦੇ ਕੁਝ ਲੋਕ ਮੇਰੇ 'ਤੇ ਟਿੱਪਣੀਆਂ ਵੀ ਕਰ ਰਹੇ ਹਨ ਅਤੇ ਮੇਰੇ ਦਫਤਰ ਅਤੇ ਘਰ 'ਚ ਦਬਾਅ ਬਣਾਇਆ ਜਾ ਰਿਹਾ ਹੈ। ਪੀੜਤ ਨੇ ਕਿਹਾ ਕਿ ਮੇਰੇ ਮਾਮਲੇ ਵਿਚ ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਇਕ ਵੀ ਸ਼ਬਦ ਨਹੀਂ ਬੋਲਿਆ ਗਿਆ। ਪੀੜਤ ਨੇ ਕਿਹਾ ਕਿ ਮੇਰੇ 'ਤੇ ਹਰ ਪਾਸਿਓਂ ਦਬਾਅ ਪਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਬ੍ਰਿਟਿਸ਼ ਫ਼ੌਜ ਦੀ ਸਿੱਖ ਅਫ਼ਸਰ ਨੇ ਰਚਿਆ ਇਤਿਹਾਸ, ਅੰਟਾਰਕਟਿਕਾ ’ਚ ਇਕੱਲਿਆਂ ਤੈਅ ਕੀਤਾ 1,397 ਕਿਲੋਮੀਟਰ ਦਾ ਸਫ਼ਰ

ਜੂਨੀਅਰ ਮਹਿਲਾ ਕੋਚ ਦਾ ਕਹਿਣਾ ਹੈ ਕਿ ਮੈਨੂੰ ਕੋਈ ਨਵੀਂ ਸੁਰੱਖਿਆ ਨਹੀਂ ਦਿੱਤੀ ਗਈ ਹੈ, ਸਿਰਫ ਪੁਰਾਣੀ ਸੁਰੱਖਿਆ ਮੇਰੇ ਕੋਲ ਹੈ। ਖੇਡ ਮੰਤਰੀ ਨੂੰ ਬਚਾਉਣ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਨਾ ਹੀ ਉਹਨਾਂ ਦਾ ਅਸਤੀਫਾ ਲਿਆ ਗਿਆ ਹੈ। ਐਫਆਈਆਰ ਦਰਜ ਹੋਏ ਨੂੰ ਕਾਫੀ ਸਮਾਂ ਹੋ ਗਿਆ ਹੈ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਕੋਚ ਨੇ ਕਿਹਾ ਕਿ ਮੇਰੇ ਕਿਰਦਾਰ ਦਾ ਮੁੱਦਾ ਬਣਾਇਆ ਜਾ ਰਿਹਾ ਹੈ ਅਤੇ ਮੇਰਾ ਕਿਰਦਾਰ ਮੇਰੀ ਸਭ ਤੋਂ ਵੱਡੀ ਤਾਕਤ ਹੈ।