ਮਹਿਲਾ ਨਾਲ ਬਦਸਲੂਕੀ ਕਰਨ 'ਤੇ ਆਸਟਰੇਲੀਆਈ ਕ੍ਰਿਕਟਰ ਨੂੰ ਫਲਾਈਟ 'ਚੋਂ ਕੱਢਿਆ ਬਾਹਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਇਸ ਵਿਵਾਦ ਕਾਰ ਉਡਾਨ 'ਚ 30 ਮਿੰਟ ਦੀ ਦੇਰੀ ਹੋਈ

Former Australia cricketer Michael Slater removed from flight

ਬੀਤੇ ਐਤਵਾਰ ਨੂੰ ਮਾਈਕਲ ਸਲੇਟਰ ਦੁਪਹਿਰ ਨੂੰ ਕੰਟਾਸ ਫਲਾਈਟ ਵਿਚ ਸਿਡਨੀ ਤੋਂ ਵਾਗਾ ਲਈ ਸਵਾਰ ਹੋਏ ਸੀ। ਉਸ ਦੇ ਨਾਲ ਸੀਟ ਨੰਬਰ 74 'ਤੇ ਬੈਠੀ ਮਹਿਲਾਵਾਂ ਨਾਲ ਤਿੱਖੀ ਬਹਿਸ ਹੋਣ ਲੱਗੀ। ਜਿਸ ਕਾਰਨ ਫਲਾਈਟ ਦੇ ਟੇਕ ਆਫ਼ ਤੋਂ ਪਹਿਲਾਂ ਸਲੇਟਰ ਨੂੰ ਬਾਹਰ ਕਰ ਦਿਤਾ ਗਿਆ। ਉਸੇ ਫਲਾਈਟ ਵਿਚ ਸਫਰ ਕਰਨ ਵਾਲੇ ਲੋਕਾਂ ਨੇ ਲੋਕਲ ਰੇਡਿਓ ਸਟੇਸ਼ਨ ਨੂੰ ਦਸਿਆ ਕਿ ਸਲੇਟਰ ਖੁਦ ਨੂੰ ਬਾਥਰੂਮ ਵਿਚ ਬੰਦ ਕਰਨ ਤੋਂ ਪਹਿਲਾਂ ਇਕ ਮਹਿਲਾ 'ਤੇ ਚੀਖੇ ਅਤੇ ਗਾਲ ਕੱਢੀ ਸੀ।

ਉੱਥੇ ਹੀ ਸਲੇਟਰ ਨੇ ਬਾਥਰੂਮ ਤੋਂ ਬਾਹਰ ਆਉਣ ਤੋਂ ਮਨ੍ਹਾ ਕਰ ਦਿਤਾ ਸੀ। ਉਨ੍ਹਾਂ ਨੂੰ ਬਾਹਰ ਕੱਢਣ ਲਈ ਸੁਰੱਖਿਆ ਕਰਮੀਆਂ ਦੀ ਮਦਦ ਲੈਣੀ ਪਈ। ਸਲੇਟਰ ਨੇ ਕਿਹਾ ਮੇਰੇ ਕਾਰਨ ਦੂੱਜੇ ਯਾਤਰੀਆਂ ਨੂੰ ਹੋਈ ਪਰੇਸ਼ਾਨੀ ਲਈ ਮੈਂ ਮੁਆਫ਼ੀ ਮੰਗਦਾ ਹਾਂ।