ਸਾਗਰ ਹੱਤਿਆ ਮਾਮਲਾ: ਬਠਿੰਡਾ ਵਿਚ ਮਿਲੀ ਪਹਿਲਵਾਨ ਸੁਸ਼ੀਲ ਕੁਮਾਰ ਦੀ ਲੋਕੇਸ਼ਨ

ਏਜੰਸੀ

ਖ਼ਬਰਾਂ, ਖੇਡਾਂ

ਸਿਮ ਜਾਰੀ ਕਰਨ ਵਾਲਾ ਫਰਾਰ

Sushil Kumar was last located in Bathinda

ਬਠਿੰਡਾ:  ਦਿੱਲੀ ਦੇ ਛਤਰਸਾਲ ਸਟੇਡੀਅਮ ’ਚ ਹੋਏ ਝਗੜੇ ’ਚ ਇਕ ਪਹਿਲਵਾਨ ਦੀ ਮੌਤ ਦੇ ਸਿਲਸਿਲੇ ’ਚ ਫ਼ਰਾਰ ਚੱਲ ਰਹੇ ਓਲੰਪਿਕ ਤਮਗ਼ਾ ਜੇਤੂ ਕੁਸ਼ਤੀ ਖਿਡਾਰੀ ਸੁਸ਼ੀਲ ਕੁਮਾਰ ਦੀ ਲੋਕੇਸ਼ਨ ਟ੍ਰੇਸ ਕਰ ਲਈ ਗਈ ਹੈ। ਸੁਸ਼ੀਲ ਕੁਮਾਰ ਦੀ ਲੋਕੇਸ਼ਨ ਬਠਿੰਡਾ ਵਿਚ ਮਿਲੀ ਹੈ। ਇਸ਼ ਤੋਂ ਬਾਅਦ ਦਿੱਲੀ ਪੁਲਿਸ ਦੀ ਟੀਮ ਉਸ ਨੂੰ ਲੱਭਣ ਲਈ ਬਠਿੰਡਾ ਪਹੁੰਚੀ ਹੈ।

ਇੱਥੋਂ ਪਤਾ ਚੱਲਿਆ ਕਿ ਸੁਸ਼ੀਲ ਅਪਣੇ ਮਾਮੇ ਦੇ ਲੜਕੇ ਦੇ ਨਾਂਅ ’ਤੇ ਜਾਰੀ ਕੀਤੀ ਗਈ ਸਿਮ ਵਰਤ ਰਿਹਾ ਸੀ। ਇਸ ਤੋਂ ਬਾਅਦ ਉਹ ਫਰਾਰ ਹੈ। ਬਠਿੰਡਾ ਦੇ ਐਸਐਸਪੀ ਭੁਪਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਦਿੱਲੀ ਪੁਲਿਸ ਦੇ ਐਸਪੀ, ਦੋ ਇੰਸਪੈਕਟਰ ਅਤੇ 15 ਤੋਂ ਜ਼ਿਆਦਾ ਜਵਾਨ ਸ਼ੁੱਕਰਵਾਰ ਸਵੇਰੇ ਬਠਿੰਡਾ ਪਹੁੰਚੇ। ਸੂਚਨਾ ਮਿਲੀ ਕਿ ਪਹਿਲਵਾਨ ਸੁਸ਼ੀਲ ਦੀ ਲੋਕੇਸ਼ਨ ਉਹਨਾਂ ਨੂੰ ਬਠਿੰਡਾ ਵਿਚ ਮਿਲੀ ਹੈ।

ਉਸ ਵੱਲੋਂ ਵਰਤੀ ਜਾਣ ਵਾਲੀ ਸਿਮ ਬਠਿੰਡਾ ਦੇ ਬੀੜ ਰੋਡ ਦੇ ਰਹਿਣ ਵਾਲੀ ਸੁਖਪ੍ਰੀਤ ਸਿੰਘ ਬਰਾੜ ਦੇ ਅਧਾਰ ਕਾਰਡ ਉੱਤੇ ਜਾਰੀ ਹੋਈ ਹੈ। ਇਸ ਸਿਮ ਸੁਖਪ੍ਰੀਤ ਦੇ ਮਾਮੇ ਦੇ ਲੜਕੇ ਅਮਨ ਨੇ ਸੁਸ਼ੀਲ ਨੂੰ ਦਿੱਤਾ ਸੀ। ਫਿਲਹਾਲ ਅਮਨ ਫਰਾਰ ਹੈ। ਦਿੱਲੀ ਪੁਲਿਸ ਸੁਖਪ੍ਰੀਤ ਕੋਲੋਂ ਪੁੱਛਗਿੱਛ ਕਰ ਰਹੀ ਹੈ। ਬਠਿੰਡਾ ਪੁਲਿਸ ਦਿੱਲੀ ਪੁਲਿਸ ਨੂੰ ਪੂਰਾ ਸਹਿਯੋਗ ਦੇ ਰਹੀ ਹੈ।

ਸੁਸ਼ੀਲ ਕੁਮਾਰ ਤੇ ਦਿੱਲੀ ਪੁਲਿਸ ਨੇ ਰੱਖਿਆ ਇਕ ਲੱਖ ਰੁਪਏ ਦਾ ਇਨਾਮ

ਫਰਾਰ ਚੱਲ ਰਹੇ ਸੁਸ਼ੀਲ ਕੁਮਾਰ ’ਤੇ ਦਿੱਲੀ ਪੁਲਿਸ ਨੇ ਇਕ ਲੱਖ ਰੁਪਏ ਦਾ ਇਨਾਮ ਵੀ ਰੱਖਿਆ ਹੈ। ਇਸ ਦੇ ਨਾਲ ਹੀ ਉਹਨਾਂ ਦੇ ਨਿੱਜੀ ਸਹਾਇਕ ਅਜੇ ਦੀ ਸੂਚਨਾ ਦੇਣ ’ਤੇ ਵੀ 50 ਹਜ਼ਾਰ ਰੁਪਏ ਦਾ ਇਨਾਮ ਰੱਖਿਆ ਹੈ। ਸੁਸ਼ੀਲ ਅਤੇ ਅਜੇ ਇਲ਼ਾਵਾ ਹੋਰ ਦੋਸ਼ੀਆਂ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਹੈ।

ਕੀ ਹੈ ਪੂਰਾ ਮਾਮਲਾ

ਜ਼ਿਕਰਯੋਗ ਹੈ ਕਿ ਸੁਸ਼ੀਲ ਕੁਮਾਰ ’ਤੇ 5 ਮਈ ਨੂੰ ਯੁਵਾ ਪਹਿਲਵਾਨ ਸਾਗਰ ਧਨਖੜ ਦੇ ਕਤਲ ਕਾਂਡ ’ਚ ਸ਼ਾਮਲ ਹੋਣ ਦਾ ਦੋਸ਼ ਹੈ। ਦਰਅਸਲ, ਮਾਡਲ ਟਾਊਨ ਥਾਣਾ ਖੇਤਰ ’ਚ ਛਤਰਸਾਲ ਸਟੇਡੀਅਮ ’ਚ ਫ਼ਲੈਟ ਖ਼ਾਲੀ ਕਰਾਉਣ ਨੂੰ ਲੈ ਕੇ ਪਹਿਲਵਾਨਾਂ ਦੇ ਦੋ ਗੁੱਟ ਆਪਸ ’ਚ ਭਿੜ ਗਏ ਸਨ, ਜਿਸ ’ਚ ਪੰਜ ਪਹਿਲਵਾਨ ਗੰਭੀਰ ਜ਼ਖ਼ਮੀ ਹੋ ਗਏ ਸਨ, ਗੰਭੀਰ ਤੌਰ ’ਤੇ ਜ਼ਖਮੀ ਯੁਵਾ ਪਹਿਲਵਾਨ ਸਾਗਰ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ ਸੀ।