Spain vs Iran ਡੀਐਗੋ ਕੋਸਟਾ ਦੇ ਇਕ ਗੋਲ ਦੀ ਬਦੌਲਤ ਸਪੇਨ ਦੀ ਜਿੱਤ
ਫੀਫਾ ਵਿਸ਼ਵ ਕੱਪ 2010 ਦੀ ਜੇਤੂ ਸਪੇਨ ਅਤੇ ਈਰਾਨ ਦੇ ਵਿਚਕਾਰ ਬੁੱਧਵਾਰ ਨੂੰ ਫੀਫਾ ਵਿਸ਼ਵ ਕੱਪ 2018 ਦਾ 20ਵਾਂ ਮੁਕਾਬਲਾ ਰੂਸ ਦੇ ਕਜਾਨ ਏਰੀਨਾ ਸਟੇਡੀਅਮ ਵਿਚ ਖੇਡਿਆ ਗਿਆ।
FIFA World Cup: Spain wins over Iran
ਕਜਾਨ, ਫੀਫਾ ਵਿਸ਼ਵ ਕੱਪ 2010 ਦੀ ਜੇਤੂ ਸਪੇਨ ਅਤੇ ਈਰਾਨ ਦੇ ਵਿਚਕਾਰ ਬੁੱਧਵਾਰ ਨੂੰ ਫੀਫਾ ਵਿਸ਼ਵ ਕੱਪ 2018 ਦਾ 20ਵਾਂ ਮੁਕਾਬਲਾ ਰੂਸ ਦੇ ਕਜਾਨ ਏਰੀਨਾ ਸਟੇਡੀਅਮ ਵਿਚ ਖੇਡਿਆ ਗਿਆ। ਜਿੱਥੇ ਸਪੇਨ ਨੇ ਈਰਾਨ ਨੂੰ 1 - 0 ਨਾਲ ਹਰਾਕੇ ਵਿਸ਼ਵ ਕੱਪ 2018 ਦੀ ਅਪਣੀ ਪਹਿਲੀ ਜਿਤ ਹਾਸਲ ਕਰ ਲਈ ਹੈ। ਅਪਣੇ ਪਹਿਲੇ ਮੁਕਾਬਲੇ ਵਿਚ ਸਪੇਨ ਨੇ ਪੁਰਤਗਾਲ ਦੇ ਖਿਲਾਫ ਮੈਚ 3 - 3 ਨਾਲ ਬਰਾਬਰੀ ਤੇ ਖਤਮ ਕੀਤਾ ਸੀ। ਉਥੇ ਹੀ, ਦੂਜੇ ਪਾਸੇ ਈਰਾਨ ਨੇ ਮੋਰੱਕੋ ਨੂੰ 1 - 0 ਨਾਲ ਹਰਾਕੇ ਅਪਣੀ ਫਤਿਹ ਦਾ ਆਗਾਜ਼ ਕੀਤਾ ਸੀ। ਸਪੇਨ ਲਈ ਸਿਰਫ਼ ਇਕ ਗੋਲ ਡਿਏਗੋ ਕੋਸਟਾ ਨੇ 54ਵੇਂ ਮਿੰਟ ਵਿਚ ਕੀਤਾ।