ਪ੍ਰੋ ਕਬੱਡੀ ਲੀਗ: ਸ਼ੁਰੂ ਹੋ ਗਿਆ ਹੈ ‘ਸਭ ਤੋਂ ਵੱਡਾ ਪੰਗਾ’

ਏਜੰਸੀ

ਖ਼ਬਰਾਂ, ਖੇਡਾਂ

ਪ੍ਰੋ ਕਬੱਡੀ ਲੀਗ ਸੱਤਵੇਂ ਸੀਜ਼ਨ ਦਾ ਸ਼ਾਨਦਾਰ ਆਗਾਜ਼ ਹੋਇਆ ਹੈ ਅਤੇ ਸ਼ਨੀਵਾਰ ਨੂੰ ਹੀ ਯੂ ਮੁੰਬਾ ਨੇ ਪਹਿਲੇ ਮੁਕਾਬਲੇ ਵਿਚ ਜਿੱਤ ਦਰਜ ਕਰਦੇ ਹੋਏ ਸ਼ਾਨਦਾਰ ਸ਼ੁਰੂਆਤ ਕੀਤੀ ਹੈ।

Pro Kabaddi League

ਹੈਦਰਾਬਾਦ: ਪ੍ਰੋ ਕਬੱਡੀ ਲੀਗ ਦੀ ਸੱਤਵੇਂ ਸੀਜ਼ਨ ਦਾ ਸ਼ਾਨਦਾਰ ਆਗਾਜ਼ ਹੋਇਆ ਹੈ ਅਤੇ ਸ਼ਨੀਵਾਰ ਨੂੰ ਹੀ ਯੂ ਮੁੰਬਾ ਨੇ ਪਹਿਲੇ ਮੁਕਾਬਲੇ ਵਿਚ ਜਿੱਤ ਦਰਜ ਕਰਦੇ ਹੋਏ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਗਾਚੀਬਾਵਲੀ ਇਨਡੋਰ ਸਟੇਡੀਅਮ ਵਿਚ ਖੇਡੇ ਗਏ ਇਸ ਮੁਕਾਬਲੇ ਵਿਚ ਯੂ ਮੁੰਬਾ ਨੇ ਤੇਲੁਗੂ ਟਾਇਟੰਸ ਨੂੰ 31-25 ਨਾਲ ਹਰਾ ਦਿੱਤਾ। ਇਸ ਮੁਕਾਬਲੇ ਵਿਚ ਮੁੰਬਾ ਦੀ ਟੀਮ ਪਹਿਲੇ ਹਾਫ਼ ਵਿਚ 18-10 ਨਾਲ ਅੱਗੇ ਸੀ। ਤੇ ਟੀਮ ਨੇ ਇਸ ਨੂੰ ਅਖੀਰ ਤੱਕ ਜਾਰੀ ਰੱਖਿਆ ਅਤੇ  ਟਾਇਟੰਸ ਨੂੰ ਅੱਗੇ ਵਧਣ ਨਹੀਂ ਦਿੱਤਾ। ਅਖੀਰ ਵਿਚ ਚਾਰ ਅੰਕਾਂ ਦੇ ਅੰਤਰ ਨਾਲ ਸੀਜ਼ਨ ਦੇ ਅਪਣੇ ਪਹਿਲੇ ਮੈਚ ਵਿਚ ਸ਼ਾਨਦਾਰ ਜਿੱਤ ਦਰਜ ਕੀਤੀ।

ਯੂ-ਮੁੰਬਾ ਲਈ ਅਭਿਸ਼ੇਕ ਸਿੰਘ ਨੇ 10 ਅੰਕ ਹਾਸਲ ਕੀਤੇ ਜਦਕਿ ਰੋਹਿਤ ਬਾਲਯਾਨ, ਸੰਦੀਪ ਨਰਵਾਲ ਅਤੇ ਕਪਤਾਨ ਫ਼ਜ਼ਲ ਅਤਰਾਚਲੀ ਨੂੰ 4-4 ਅੰਕ ਮਿਲੇ। ਯੂ ਮੁੰਬਾ ਦੇ ਅਭਿਸ਼ੇਕ ਸਿੰਘ ਨੇ ਲੀਗ ਵਿਚ ਅਪਣੇ 50 ਟੈਕਲ ਪੁਆਇੰਟਸ ਪੂਰੇ ਕਰ ਲਏ। ਟੀਮ ਨੇ ਰੇਡ ਨਾਲ 16, ਟੈਕਲ ਨਾਲ 10, ਆਲਆਊਟ ਨਾਲ ਚਾਰ ਅਤੇ ਇਕ ਹੋਰ ਅੰਕ ਲਿਆ। ਉੱਥੇ ਹੀ ਤੇਲੁਗੂ ਲਈ ਰਜਨੀਸ਼ ਨੇ ਅੱਠ ਅਤੇ ਕਪਤਾਨ ਸਿਧਾਰਥ ਦੇਸਾਈ ਨੇ ਪੰਜ ਅੰਕ ਹਾਸਲ ਕੀਤੇ। ਤੇਲੁਗੂ ਨੇ ਰੇਡ ਨਾਲ 15 ਅਤੇ ਟੈਕਲ ਨਾਲ 10 ਅੰਕ ਹਾਸਲ ਕੀਤੇ। ਤੇਲੁਗੂ ਦੇ ਵਿਸ਼ਾਲ ਭਾਰਦਵਾਜ ਨੇ ਲੀਗ ਦੇ ਕੈਰੀਅਰ ਵਿਚ ਅਪਣੇ 250 ਟੈਕਲ ਪੁਆਇੰਟਸ ਵੀ ਪੂਰੇ ਕਰ ਲਏ ਹਨ।

ਇਸ ਤੋਂ ਪਹਿਲਾਂ ਇਹਨਾਂ ਦੋਵੇਂ ਟੀਮਾਂ ਨੇ ਪ੍ਰੋ-ਕਬੱਡੀ ਲੀਗ ਵਿਚ 9 ਮੈਚ ਖੇਡੇ ਸਨ। 10ਵੇਂ ਮੈਚ ਵਿਚ ਇਹ ਯੂ-ਮੁੰਬਾ ਦੀ ਚੌਥੀ ਜਿੱਤ ਹੈ, ਜਦਕਿ ਤੇਲੁਗੂ ਟਾਇੰਟਸ ਹੁਣ ਤੱਕ ਚਾਰ ਮੁਕਾਬਲਿਆਂ ਵਿਚ ਜਿੱਤ ਹਾਸਲ ਕਰ ਚੁੱਕੀ ਹੈ। ਉੱਥੇ ਹੀ 2 ਮੁਕਾਬਲੇ ਡਰਾਅ ਰਹੇ ਹਨ। ਪਿਛਲੇ ਸੀਜ਼ਨ ਦੇ ਕੁੱਲ ਅੰਕਾਂ ਅਨੁਸਾਰ ਯੂ-ਮੁੰਬਾ ਤੀਜੇ ਸਥਾਨ ‘ਤੇ ਰਹੀ ਸੀ। ਉੱਥੇ ਹੀ ਤੇਲੁਗੂ ਟਾਇੰਟਸ 12ਵੇਂ ਸਥਾਨ ‘ਤੇ ਰਹੀ ਸੀ। ਇਸ ਮੈਚ ਵਿਚ ਤੇਲੁਗੂ ਟਾਇੰਟਸ ਘਰੇਲੂ ਟੀਮ ਹੋਣ ਦਾ ਫਾਇਦਾ ਨਹੀਂ ਚੁੱਕ ਸਕੀ।

ਹੁਣ ਯੁਵਾ ਮੁੰਬਾ ਦਾ ਸੋਮਵਾਰ ਨੂੰ ਜੈਪੁਰ ਪਿੰਕ ਪੈਂਥਰਜ਼ ਨਾਲ ਮੁਕਾਬਲਾ ਹੋਵੇਗਾ। ਉੱਥੇ ਹੀ ਤੇਲੁਗੂ ਟਾਇੰਟਸ ਦਾ ਅਗਲਾ ਮੁਕਾਬਲਾ ਤਮਿਲ ਥਲਾਈਵਾਜ਼ ਨਾਲ ਐਤਵਾਰ ਨੂੰ ਹੋਵੇਗਾ। ਸ਼ਨੀਵਾਰ ਨੂੰ ਹੀ ਇਕ ਹੋਰ ਮੈਚ ਵਿਚ ਬੇਂਗਲੁਰੂ ਬੁਲਜ਼ ਨੇ ਪਟਨਾ ਪਾਇਰੇਟਸ ਨੂੰ ਸਿਰਫ਼ ਦੋ ਅੰਕਾਂ ਨਾਲ ਮਾਤ ਦਿੱਤੀ। ਹੁਣ ਬੇਂਗਲੁਰੂ ਬੁਲਜ਼ ਦਾ ਐਤਵਾਰ ਨੂੰ ਗੁਜਰਾਤ ਨਾਲ ਮੁਕਾਬਲਾ ਹੋਵੇਗਾ ਜਦਕਿ ਪਟਨਾ ਪਾਇਰੇਟਸ ਦਾ ਸ਼ੁੱਕਰਵਾਰ ਨੂੰ ਤੇਲੁਗੂ ਟਾਇੰਟਸ ਨਾਲ ਮੁਕਾਬਲਾ ਹੋਵੇਗਾ।

Sports ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ