ਭਾਰਤੀ ਟੀਮ ਨੇ ਕੀਤਾ ODI Series ’ਤੇ ਕਬਜ਼ਾ, ਸ਼੍ਰੀਲੰਕਾ 'ਚ ਹਾਸਲ ਕੀਤੀ ਲਗਾਤਾਰ 10ਵੀਂ ਜਿੱਤ

ਏਜੰਸੀ

ਖ਼ਬਰਾਂ, ਖੇਡਾਂ

ਕੋਲੰਬੋ ਵਿੱਚ ਖੇਡੇ ਗਏ ਇਸ ਮੈਚ ਵਿਚ ਟੀਮ ਇੰਡੀਆ ਨੇ 3 ਵਿਕਟਾਂ ਨਾਲ ਜਿੱਤ ਹਾਸਲ ਕੀਤੀ ਹੈ। ਜਿੱਤ ਦਾ ਨਾਇਕ ਇਸ ਵਾਰ ਦੀਪਕ ਚਾਹਰ ਰਿਹਾ।

India's win over Sri Lanka

ਕੋਲੰਬੋ: ਵਨਡੇ ਸੀਰੀਜ਼ (ODI Series) ਦੇ ਦੂਜੇ ਮੈਚ (2nd Match) ਵਿਚ ਭਾਰਤ ਨੇ ਸ਼੍ਰੀਲੰਕਾ ਨੂੰ ਹਰਾ (India's win over Sri Lanka) ਦਿੱਤਾ ਹੈ। ਕੋਲੰਬੋ ਵਿੱਚ ਖੇਡੇ ਗਏ ਇਸ ਮੈਚ ਵਿਚ ਟੀਮ ਇੰਡੀਆ ਨੇ 3 ਵਿਕਟਾਂ (By 3 wickets) ਨਾਲ ਜਿੱਤ ਹਾਸਲ ਕੀਤੀ ਹੈ। ਇਸ ਦੇ ਨਾਲ ਹੀ ਭਾਰਤੀ ਟੀਮ ਨੇ ਵਨਡੇ ਸੀਰੀਜ਼ 'ਤੇ ਵੀ ਕਬਜ਼ਾ ਕਰ ਲਿਆ ਹੈ। ਉਹ ਤਿੰਨ ਮੈਚਾਂ ਦੀ ਸੀਰੀਜ਼ ਵਿਚ 2-0 ਨਾਲ ਅੱਗੇ ਹੋ ਗਏ ਹਨ। ਟੀਮ ਇੰਡੀਆ ਦੀ ਜਿੱਤ ਦਾ ਨਾਇਕ ਇਸ ਵਾਰ ਦੀਪਕ ਚਾਹਰ (Deepak Chahar) ਰਿਹਾ, ਜਿਸਨੇ 69 ਦੌੜਾਂ ਦੀ ਅਜੇਤੂ ਪਾਰੀ ਖੇਡੀ।

ਹੋਰ ਪੜ੍ਹੋ: ਤਿੰਨ ਸੂਬਿਆਂ ਵਿਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਬੀਕਾਨੇਰ ਵਿਚ ਭੂਚਾਲ ਦੀ ਤੀਬਰਤਾ ਰਹੀ 5.3

ਮੈਚ ਦੀ ਸ਼ੁਰੂਆਤ ‘ਚ ਸ੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਸ਼੍ਰੀਲੰਕਾ ਨੇ ਅਵਿਸ਼ਕਾ ਫਰਨਾਂਡੋ ਅਤੇ ਅਸਲਾਂਕਾ ਦੇ ਅਰਧ ਸੈਂਕੜੇ (Half Century) ਦੀ ਬਦੌਲਤ 50 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ ‘ਤੇ 275 ਦੌੜਾਂ ਬਣਾਈਆਂ। ਟੀਮ ਇੰਡੀਆ ਨੇ 276 ਦੌੜਾਂ ਦਾ ਟੀਚਾ 49.1 ਓਵਰਾਂ ਵਿਚ 7 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਹਾਲਾਂਕਿ ਭਾਰਤ ਦੀ ਸ਼ੁਰੂਆਤ ਬਹੁਤ ਮਾੜੀ ਹੋਈ ਸੀ।

ਹੋਰ ਪੜ੍ਹੋ: ਭਾਰਤ ਵਿਚ ਕੋਰੋਨਾ ਕਾਰਨ ਕਰੀਬ 50 ਲੱਖ ਮੌਤਾਂ, ਆਜ਼ਾਦੀ ਤੋਂ ਬਾਅਦ ਸਭ ਤੋਂ ਵੱਡੀ ਤ੍ਰਾਸਦੀ- ਰਿਪੋਰਟ

ਓਪਨਰ ਬੱਲੇਬਾਜ਼ ਪ੍ਰਿਥਵੀ ਸ਼ਾਅ 13 ਦੌੜਾਂ 'ਤੇ ਆਉਟ ਹੋਏ ਅਤੇ ਈਸ਼ਾਨ ਕਿਸ਼ਨ ਨੇ ਸਿਰਫ 1 ਦੌੜ ਬਣਾਈ। ਕਪਤਾਨ ਸ਼ਿਖਰ ਧਵਨ (Team Captain Shikhar Dhawan) ਵੀ 29 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ ਸਨ। ਇਸ ਤੋਂ ਬਾਅਦ ਮਨੀਸ਼ ਪਾਂਡੇ ਅਤੇ ਸੂਰਯਕੁਮਾਰ ਯਾਦਵ (Suryakumar Yadav) ਨੇ ਮੈਚ ਵਿਚ ਪਾਰੀ ਨੂੰ ਸੰਭਾਲਿਆ। ਮਨੀਸ਼ ਪਾਂਡੇ (Manish Pandey) ਚੰਗੀ ਬੱਲੇਬਾਜ਼ੀ ਕਰ ਰਿਹਾ ਸੀ ਪਰ ਉਹ 37 ਦੌੜਾਂ 'ਤੇ ਰਨ ਆਉਟ ਹੋ ਗਿਆ। ਹਾਰਦਿਕ ਪਾਂਡਿਆ ਵੀ ਸ਼ਨਾਕਾ ਦੇ ਓਵਰ ਵਿੱਚ ਆਉਟ ਹੋ ਗਿਆ ਅਤੇ ਖਾਤਾ ਵੀ ਨਹੀਂ ਖੋਲ੍ਹ ਸਕਿਆ। 

ਹੋਰ ਪੜ੍ਹੋ: ਚੀਨ ਵਿਚ ਹੜ੍ਹ ਦਾ ਕਹਿਰ: ਹਜ਼ਾਰਾਂ ਲੋਕ ਘਰ ਛੱਡਣ ਨੂੰ ਮਜਬੂਰ, 12 ਲੋਕਾਂ ਦੀ ਮੌਤ

ਪਰ ਸੂਰਯਕੁਮਾਰ ਯਾਦਵ ਨੇ ਚੰਗੀ ਪਾਰੀ ਖੇਡੀ ਅਤੇ ਸਪਿਨਰਾਂ ਖਿਲਾਫ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਆਪਣਾ ਅਰਧ ਸੈਂਕੜਾ ਸਿਰਫ 42 ਗੇਂਦਾਂ ਵਿੱਚ ਪੂਰਾ ਕੀਤਾ। ਭਾਰਤੀ ਟੀਮ ਦੀ ਜਿੱਤ ਸੂਰਯਕੁਮਾਰ ਯਾਦਵ ਅਤੇ ਦੀਪਕ ਚਾਹਰ ਦੇ ਅਰਧ ਸੈਂਕੜਿਆਂ ਨਾਲ ਹੀ ਸੰਭਵ ਹੋ ਸਕੀ ਹੈ। ਸੂਰਯਕੁਮਾਰ ਨੇ ਆਪਣੇ ਵਨਡੇ ਕਰੀਅਰ ਦਾ ਪਹਿਲਾ ਅਰਧ ਸੈਂਕੜਾ (First Half Century of ODI Career) ਲਗਾਇਆ। 

ਇਸ ਦੇ ਨਾਲ ਹੀ ਦੀਪਕ ਚਾਹਰ ਨੇ ਵੀ ਵਨਡੇ ਮੈਚ ਵਿੱਚ ਪਹਿਲੀ ਵਾਰ ਅਰਧ ਸੈਂਕੜਾ ਬਣਾ ਕੇ ਟੀਮ ਇੰਡੀਆ ਨੂੰ ਸ਼ਾਨਦਾਰ ਜਿੱਤ ਦਿਵਾਈ। ਦੀਪਕ ਚਾਹਰ ਨੇ ਭੁਵਨੇਸ਼ਵਰ ਕੁਮਾਰ (Bhuvneshwar Kumar) ਨਾਲ 7 ਵਿਕਟਾਂ ਡਿੱਗਣ ਦੇ ਬਾਵਜੂਦ 55 ਗੇਂਦਾਂ ਵਿੱਚ ਆਪਣੀ ਅਰਧ ਸੈਂਕੜਾ ਦੀ ਸਾਂਝੇਦਾਰੀ ਪੂਰੀ ਕੀਤੀ। ਹੁਣ ਤੱਕ ਭਾਰਤੀ ਟੀਮ ਨੇ ਸ਼੍ਰੀਲੰਕਾ ਦੀ ਧਰਤੀ ’ਤੇ ਲਗਾਤਾਰ 10 ਮੈਚ ਜਿੱਤੇ ਹਨ। ਭਾਰਤੀ ਟੀਮ 2012 ਤੋਂ ਹੀ ਸ਼੍ਰੀਲੰਕਾ ਵਿਚ ਵਨਡੇ ਫਾਰਮੈਟ (India's 10th win in Sri Lanka) ‘ਚ ਜਿੱਤਦੀ ਆ ਰਹੀ ਹੈ ਅਤੇ ਅਜੇ ਤੱਕ 2012 ਤੋਂ ਬਾਅਦ ਕੋਈ ਮੈਚ ਨਹੀਂ ਹਾਰੀ।