#MeToo ਦੋਸ਼ ਮੁਕਤ ਹੋਏ BCCI ਸੀਈਓ ਰਾਹੁਲ ਜੋਹਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਤਿੰਨ ਮੈਂਬਰੀ ਜਾਂਚ ਕਮੇਟੀ ਨੇ ਬੀਸੀਸੀਆਈ ਸੀਈਓ ਰਾਹੁਲ ਜੋਹਰੀ ਨੂੰ ਯੌਨ ਉਤਪੀੜਨ ਦੇ ਦੋਸ਼ਾਂ ਤੋਂ ਦੋਸ਼ ਮੁਕਤ ਕਰਾਰ...

BCCI CEO Rahul Johri

ਨਵੀਂ ਦਿੱਲੀ (ਭਾਸ਼ਾ) : ਤਿੰਨ ਮੈਂਬਰੀ ਜਾਂਚ ਕਮੇਟੀ ਨੇ ਬੀਸੀਸੀਆਈ ਸੀਈਓ ਰਾਹੁਲ ਜੋਹਰੀ ਨੂੰ ਯੌਨ ਉਤਪੀੜਨ ਦੇ ਦੋਸ਼ਾਂ ਤੋਂ ਦੋਸ਼ ਮੁਕਤ ਕਰਾਰ ਦਿਤਾ ਹੈ। ਕਮੇਟੀ ਨੇ ਘੱਟ ਤੋਂ ਘੱਟ ਦੋ ਔਰਤਾਂ ਦੇ ਦੋਸ਼ਾਂ ਨੂੰ ਖ਼ਾਰਿਜ ਕਰਦੇ ਹੋਏ ਇਨ੍ਹਾਂ ਨੂੰ ‘ਮਨ-ਘੜਤ’ ਦੱਸਿਆ ਹੈ। ਜੋਹਰੀ ਦੀ ਪਿਛਲੇ ਤਿੰਨ ਹਫ਼ਤੇ ਤੋਂ ਛੁੱਟੀ ‘ਤੇ ਪਾਬੰਦੀ ਲਗਾਈ ਹੋਈ ਸੀ ਪਰ ਹੁਣ ਉਹ ਕੰਮ ‘ਤੇ ਵਾਪਸ ਆ ਸਕਦੇ ਹਨ।

ਅਨੁਸ਼ਾਸਕਾਂ ਦੀ ਕਮੇਟੀ (ਸੀਓਏ) ਦੇ ਵੱਲ ਨਿਯੁਕਤ ਜਾਂਚ ਕਮੇਟੀ ਦੇ ਇਕ ਮੈਂਬਰ ਨੇ ਹਾਲਾਂਕਿ ਉਨ੍ਹਾਂ ਦੇ ਲਈ ‘ਲੈਂਗਿਕ ਸੰਵੇਦਨਸ਼ੀਲ ਕਾਉਂਸਲਿੰਗ’ ਦੀ ਸਿਫਾਰਿਸ਼ ਕੀਤੀ ਹੈ। ਇਸ ਮੁੱਦੇ ‘ਤੇ ਦੋ ਮੈਂਬਰੀ ਅਨੁਸ਼ਾਸਕਾਂ ਦੀ ਕਮੇਟੀ ਦਾ ਰੁਖ ਵੰਡਿਆ ਹੋਇਆ ਸੀ। ਪ੍ਰਧਾਨ ਵਿਨੋਦ ਰਾਏ ਨੇ ਜੋਹਰੀ ਦੇ ਕੰਮ ‘ਤੇ ਵਾਪਸ ਆਉਣ ਨੂੰ ਮਨਜ਼ੂਰੀ ਦਿਤੀ, ਜਦੋਂ ਕਿ ਡਾਇਨਾ ਏਡੁਲਜੀ ਨੇ ਕੁਝ ਸਿਫਾਰਿਸ਼ਾਂ ਦੇ ਆਧਾਰ ‘ਤੇ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕੀਤੀ ਜਿਸ ਵਿਚ ਕਾਉਂਸਲਿੰਗ ਵੀ ਸ਼ਾਮਿਲ ਹੈ।

ਜਾਂਚ ਕਮੇਟੀ ਦੇ ਪ੍ਰਮੁੱਖ ਜਸਟਿਸ (ਸੇਵਾਮੁਕਤ) ਰਾਕੇਸ਼ ਸ਼ਰਮਾ ਨੇ ਅਪਣੇ ਕਨਕਲੂਜ਼ਨ ਵਿਚ ਕਿਹਾ, ‘ਦਫ਼ਤਰ ਜਾਂ ਕਿਤੇ ਹੋਰ ਯੌਨ ਉਤਪੀੜਨ ਦੇ ਦੋਸ਼ ਝੂਠੇ, ਆਧਾਰਹੀਨ ਅਤੇ ਮਨ-ਘੜਤ ਹਨ, ਜਿਨ੍ਹਾਂ ਦਾ ਮਕਸਦ ਰਾਹੁਲ ਜੋਹਰੀ ਨੂੰ ਨੁਕਸਾਨ ਪਹੁੰਚਾਉਣਾ ਸੀ।’ ਤਿੰਨ ਮੈਂਬਰੀ ਜਾਂਚ ਕਮੇਟੀ ਵਿਚ ਦਿੱਲੀ ਮਹਿਲਾ ਕਮਿਸ਼ਨ ਦੀ ਸਾਬਕਾ ਪ੍ਰਧਾਨ ਬਰਖਾ ਸਿੰਘ ਅਤੇ ਵਕੀਲ ਕਰਮਚਾਰੀ ਵੀਣਾ ਗੌੜਾ ਵੀ ਸ਼ਾਮਿਲ ਸਨ।

ਵੀਣਾ ਨੇ ਬਰਮਿੰਗਮ ਵਿਚ ਚੈਂਪੀਅੰਸ ਟਰਾਫ਼ੀ ਦੇ ਦੌਰਾਨ ਇਕ ਸ਼ਿਕਾਇਤ ਕਰਤਾ ਵਲੋਂ ‘ਅਣ-ਉਚਿਤ ਵਰਤਾਓ’ ਲਈ ਜੋਹਰੀ ਦੀ ਕਾਉਂਸਲਿੰਗ ਦੀ ਸਲਾਹ ਦਿਤੀ। ਵੀਣਾ ਨੇ ਹਾਲਾਂਕਿ ਕਿਹਾ ਕਿ ਜੋਹਰੀ ਦੇ ਖਿਲਾਫ਼ ਯੌਨ ਉਤਪੀੜਨ ਦਾ ਕੋਈ ਮਾਮਲਾ ਨਹੀਂ ਬਣਦਾ। ਸੀਓਏ ਨੇ 25 ਅਕਤੂਬਰ ਨੂੰ ਸੰਗਠਿਤ ਇਸ ਕਮੇਟੀ ਨੂੰ ਜਾਂਚ ਪੂਰੀ ਕਰਨ ਲਈ 15 ਦਿਨਾਂ ਦਾ ਸਮਾਂ ਦਿਤਾ ਸੀ। ਇਸ ਦੀ ਰਿਪੋਰਟ ਉੱਚ ਅਦਾਲਤ ਨੂੰ ਵੀ ਸੌਂਪੀ ਜਾਵੇਗੀ।

ਸੀਓਏ ਦੀ ਮੈਂਬਰ ਏਡੁਲਜੀ ਚਾਹੁੰਦੀ ਹੈ ਕਿ ਬੁੱਧਵਾਰ ਨੂੰ ਇਹ ਰਿਪੋਰਟ ਪ੍ਰਕਾਸ਼ਿਤ ਨਾ ਹੋਵੇ ਅਤੇ ਉਨ੍ਹਾਂ ਨੇ ਮੰਗ ਕੀਤੀ ਕਿ ਇਸ ਦਾ ਅਧਿਐਨ ਕਰਨ ਲਈ ਉਨ੍ਹਾਂ ਨੂੰ ਘੱਟ ਤੋਂ ਘੱਟ ਕੁੱਝ ਦਿਨਾਂ ਦਾ ਸਮਾਂ ਦਿਤਾ ਜਾਵੇ। ਸੀਓਏ ਪ੍ਰਮੁੱਖ ਵਿਨੋਦ ਰਾਏ ਨੇ ਹਾਲਾਂਕਿ ਕਮੇਟੀ ਦੇ ਮੈਬਰਾਂ ਅਤੇ ਬੀਸੀਸੀਆਈ ਦੀ ਟੀਮ ਦੇ ਸਾਹਮਣੇ ਰਿਪੋਰਟ ਨੂੰ ਖੋਲ ਦਿਤਾ। ਏਡੁਲਜੀ ਕਮੇਟੀ ਦੇ ਸੰਗਠਨ ਦੇ ਖਿਲਾਫ਼ ਸੀ ਅਤੇ ਚਾਹੁੰਦੀ ਸਨ ਕਿ ਦੋਸ਼ਾਂ ਦੇ ਆਧਾਰ ‘ਤੇ ਜੋਹਰੀ ਨੂੰ ਬਰਖ਼ਾਸਤ ਕੀਤਾ ਜਾਵੇ, ਜਦੋਂ ਕਿ ਰਾਏ ਦਾ ਮੰਨਣਾ ਸੀ ਕਿ ਕੁਦਰਤੀ ਨਿਆਂ ਦੇ ਸਿਧਾਂਤਾਂ ਦੇ ਮੁਤਾਬਕ ਕਿਸੇ ਕਾਰਵਾਈ ਤੋਂ ਪਹਿਲਾਂ ਜਾਂਚ ਜਰੂਰੀ ਹੈ।