ਵੈਸਟਇੰਡੀਜ਼ ਦਾ ਸਾਬਕਾ ਤੇਜ਼ ਗੇਂਦਬਾਜ਼ ‘ਓਟਿਸ’ ਬਣਿਆ ਬੰਗਲਾਦੇਸ਼ ਟੀਮ ਦਾ ਕੋਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਵੈਸਟਇੰਡੀਜ਼ ਦੇ ਸਾਬਕਾ ਤੇਜ਼ ਗੇਂਦਬਾਜ਼ ਓਟਿਸ ਗਿਬਸਨ ਨੂੰ ਬੰਗਲਾਦੇਸ਼...

Otis

ਨਵੀਂ ਦਿੱਲੀ: ਵੈਸਟਇੰਡੀਜ਼ ਦੇ ਸਾਬਕਾ ਤੇਜ਼ ਗੇਂਦਬਾਜ਼ ਓਟਿਸ ਗਿਬਸਨ ਨੂੰ ਬੰਗਲਾਦੇਸ਼ ਦੇ ਨਵੇਂ ਗੇਂਦਬਾਜ਼ ਕੋਚ ਦੀ ਜ਼ਿੰਮੇਦਾਰੀ ਸੌਂਪੀ ਗਈ ਹੈ। ਗਿਬਸਨ ਪਾਕਿਸਤਾਨ ਖਿਲਾਫ ਟੀ-20 ਸੀਰੀਜ਼ ਲਈ ਬੰਗਲਾਦੇਸ਼ ਟੀਮ ਨਾਲ ਜੁੜਣਗੇ। ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਉਨ੍ਹਾਂ ਨਾਲ 2022 ਤਕ ਦਾ ਕਾਂਟ੍ਰੈਕਟ ਸਾਈਨ ਕੀਤਾ ਹੈ।

ਗਿਬਸਨ ਨੇ ਦੱਖਣੀ ਅਫਰੀਕਾ ਦੇ ਚਾਰਲ ਲੈਂਗਵੇਲਟ ਦੀ ਜਗ੍ਹਾ 'ਤੇ ਆਏ ਹਨ, ਜਿਨ੍ਹਾਂ ਨੇ ਦਸੰਬਰ 2019 'ਚ ਆਪਣੇ ਅਹੁੱਦੇ ਤੋਂ ਅਸਤੀਫਾ ਦੇ ਦਿੱਤਾ ਸੀ। ਵੈਸਟਇੰਡੀਜ਼ ਦੀ ਟੀਮ ਲਈ 2 ਟੈਸਟ ਅਤੇ 15 ਵਨ ਡੇ ਅੰਤਰਰਾਸ਼ਟਰੀ ਮੈਚ ਖੇਡਣ ਵਾਲੇ ਓਟਿਸ ਗਿਬਸਨ ਕੋਲ ਫਰਸਟ ਕਲਾਸ ਅਤੇ ਲਿਸਟ ਏ ਕ੍ਰਿਕਟ 17 ਸਾਲ ਤੱਕ ਖੇਡਣ ਦਾ ਅਨੁਭਵ ਹੈ। ਗਿਬਸਨ ਨੇ ਆਪਣੇ ਪ੍ਰੋਫੈਸ਼ਨਲ ਕਰੀਅਰ 'ਚ 1000 ਤੋਂ ਜ਼ਿਆਦਾ ਵਿਕਟਾਂ ਹਾਸਲ ਕੀਤੀਆਂ ਹਨ।

ਬੰਗਲਾਦੇਸ਼ ਕ੍ਰਿਕਟ ਬੋਰਡ ਦੇ ਸੀ. ਈ. ਓ. ਨਿਜਾਮੁੱਦੀਨ ਚੌਧਰੀ ਨੇ ਕਿਹਾ, ਉਨ੍ਹਾਂ ਦੇ ਕੋਲ ਸ਼ਾਨਦਾਰ ਅਨੁਭਵ ਹੈ ਅਤੇ ਉਹ ਕਈ ਟੀਮਾਂ ਲਈ ਕੋਚਿੰਗ ਵੀ ਕਰ ਚੁੱਕੇ ਹਨ। ਉਨ੍ਹਾਂ ਨੂੰ ਬੰਗਲਾਦੇਸ਼ ਕ੍ਰਿਕਟ ਨੂੰ ਨੇੜੇ ਤੋਂ ਦੇਖਣ ਦਾ ਵੀ ਮੌਕੇ ਮਿਲਿਆ ਹੈ। ਮੈਨੂੰ ਭਰੋਸਾ ਹੈ ਕਿ ਉਹ ਬੰਗਲਾਦੇਸ਼ ਟੀਮ ਦੇ ਕੋਚਿੰਗ ਗਰੁੱਪ ਲਈ ਬਹੁਤ ਫਾਇਦੇਮੰਦ ਹੋਵੇਗਾ।

ਦਸ ਦੇਈਏ ਕਿ ਓਟਿਸ ਗਿਬਸਨ ਨੇ 2007 'ਚ ਸੰਨਿਆਸ ਲਿਆ ਸੀ। ਉਦੋਂ ਤੋਂ ਉਹ ਕਈ ਵੱਡੀਆਂ ਟੀਮਾਂ ਨੂੰ ਕੋਚਿੰਗ ਦੇ ਚੁੱਕੇ ਹਨ। ਗਿਬਸਨ ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਕ੍ਰਿਕਟ ਟੀਮ ਦੇ ਮੁੱਖ ਕੋਚ ਰਹਿ ਚੁੱਕਾ ਹੈ।

ਉਨ੍ਹਾਂ ਨੇ 2017 'ਚ ਦੱਖਣੀ ਅਫਰੀਕਾ ਦੇ ਕੋਚ ਦਾ ਅਹੁੱਦਾ ਸੰਭਾਲਿਆ ਸੀ। ਆਈ. ਸੀ. ਸੀ. ਵਰਲਡ ਕੱਪ 2019 'ਚ ਦੱਖਣੀ ਅਫਰੀਕਾ ਦੀ ਹਾਰ ਤੋਂ ਬਾਅਦ ਉਹ ਅਹੁੱਦੇ ਤੋਂ ਹੱਟ ਗਏ ਸੀ।  ਇਸਤੋਂ ਪਹਿਲਾਂ ਗਿਬਸਨ ਇੰਗਲੈਂਡ  ਦੇ ਗੇਂਦਬਾਜੀ ਕੋਚ ਦੀ ਭੂਮਿਕਾ ਵੀ ਨਿਭਾ ਚੁੱਕੇ ਹੈ ।