ਗੋਂਗਲੀ ਨੂੰ ICC ਅਧਿਅਕਸ਼ ਦੇ ਲਈ ਸਮੱਰਥਨ ਵਾਲੇ ਸਮਿਥ ਦੇ ਬਿਆਨ ਤੋਂ CSA ਨੇ ਕੀਤਾ ਕਿਨਾਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਸੋਰਵ ਗੋਂਗਲੀ ਵਧੀਆ ਸਤੱਰ ਦੀ ਕ੍ਰਿਕਟ ਖੇਡ ਚੁੱਕੇ ਹਨ ਇਸ ਲਈ ਉਨ੍ਹਾਂ ਦਾ ਸਮਾਨ ਕੀਤਾ ਜਾਂਦਾ ਹੈ

Photo

ਕ੍ਰਿਕਟ ਦੱਖਣੀ ਅਫਰੀਕਾ ਨੇ ਸ਼ੁੱਕਰਵਾਰ ਨੂੰ ਆਈਸੀਸੀ (ICC) ਦੇ ਅਧਿਅਕਸ਼ ਪੱਦ ਲਈ ਬੀਸੀਸੀਆਈ (BCCI) ਅਧਿਅਕਸ਼ ਸੋਰਵ ਗੋਂਗਲੀ ਦਾ ਸਮਰਥਨ ਕਰਨ ਵਾਲੇ ਆਪਣੇ ਕ੍ਰਿਕਟ ਨਿਰਦੇਸ਼ਕ ਗ੍ਰੀਮ ਸਮਿਥ ਦੇ ਬਿਆਨ ਤੋਂ ਅਲੱਗ ਰੁੱਖ ਆਪਣਾਇਆ ਹੈ। ਉਸ ਨੇ ਕਿਹਾ ਕਿ ਕਿਸੇ ਵੀ ਉਮੀਦਵਾਰ ਨੂੰ ਸਮੱਰਥਨ ਦੇਣ ਤੋਂ ਪਹਿਲਾਂ ਪ੍ਰੋਟੋਕਾਲ ਨੂੰ ਫੋਲੋ ਕੀਤਾ ਜਾਵੇਗਾ। ਸੀਐਸਏ ਦੇ ਕ੍ਰਿਕਟ ਨਿਰਦੇਸ਼ਕ ਅਤੇ ਪੂਰਵੀ ਕਪਤਾਨ ਸਮਿਥ ਨੇ ਆਈਸੀਸੀ ਦੇ ਪੱਦ ਲਈ ਸੋਰਵ ਗੋਂਗਲੀ ਦਾ ਸਮਰੱਥਨ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ

ਕਿ ਮੌਜ਼ੂਦਾ ਸਥਿਤੀਆਂ ਦੇ ਲਈ ਸੋਰਵ ਗੋਂਗਲੀ ਵਰਗਾ ਵਿਅਕਤੀ ਹੀ ਆਈਆਈਸੀ ਦੀ ਕਮਾਨ ਸੰਭਾਲਣ ਲਈ ਹੋਣਾ ਚਾਹੀਦਾ ਹੈ। ਇਸ ਦੇ ਇਕ ਇਕ ਦਿਨ ਬਾਅਦ ਸੀਐਸਏ ਨੇ ਸਮਿਥ ਦੇ ਬਿਆਨ ਤੋਂ ਅਲੱਗ ਰੁੱਖ ਆਪਣਾਇਆ। ਸੀਐਸਏ ਦੇ ਪ੍ਰਧਾਨ ਕ੍ਰਿਸ ਨੰਜਨੀ ਦੁਆਰਾ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ, "ਸਾਨੂੰ ਇਹ ਫੈਸਲਾ ਲੈਣ ਤੋਂ ਪਹਿਲਾਂ ਆਈਸੀਸੀ ਅਤੇ ਆਪਣੇ ਖੁਦ ਦੇ‘ ਪ੍ਰੋਟੋਕੋਲ ’ਦਾ ਸਨਮਾਨ ਕਰਨਾ ਚਾਹੀਦਾ ਹੈ।”

ਉਨ੍ਹਾਂ ਨੇ ਕਿਹਾ ਕਿ ਕੋਈ ਵੀ ਉਮੀਦਵਾਰ ਨਾਮਜ਼ਦ ਨਹੀਂ ਕੀਤਾ ਗਿਆ ਅਤੇ ਉਮੀਦਵਾਰ ਤੈਅ ਹੋਣ ਤੋਂ ਬਾਅਦ ਹੀ ਸੀਐਸਏ ਬੋਰਡ ਵੱਲ਼ੋਂ ਆਪਣੇ ਪ੍ਰੋਟੋਕਾਲ ਦੇ ਮੁਤਾਬਿਕ ਫੈਸਲਾ ਲਵੇਗਾ। ਇਸ ਤੋਂ ਬਾਅਦ ਬੋਰਡ ਦੇ ਅਧਿਅਕਸ਼ ਨੂੰ ਆਪਣੇ ਮੱਤਦਾਨ ਦਾ ਪ੍ਰਯੋਗ ਕਰਨ ਦਾ ਅਧਿਕਾਰ ਦੇਵੇਗਾ। ਉਧਰ ਸਮਿਥ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਸਾਡੇ ਲਈ ਸੋਰਵ ਗੋਂਗਲੀ ਵਰਗੇ ਕ੍ਰਿਕਟਰ ਨੂੰ ਆਈਸੀਸੀ ਦੇ ਅਧਿਅਕਸ਼ ਪੱਦ ਦੀ ਭੂਮਿਕਾ ਵਿਚ ਦੇਖਣਾ ਸ਼ਾਨਦਾਰ ਹੋਵੇਗਾ।

ਦੱਖਣੀ ਅਫਰੀਕਾ ਦੇ ਪੂਰਬੀ ਕਪਤਾਨ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਖੇਡ ਦੇ ਲਈ ਵੀ ਵਧੀਆ ਹੋਵੇਗਾ ਅਤੇ ਅਧੁਨਿਕ ਖੇਡ ਦੇ ਲਈ ਵੀ ਇਹ ਲਾਹੇਵੰਦ ਹੋ ਸਕਦਾ ਹੈ। ਕਿਉਂਕਿ ਸੋਰਵ ਗੋਂਗਲੀ ਵਧੀਆ ਸਤੱਰ ਦੀ ਕ੍ਰਿਕਟ ਖੇਡ ਚੁੱਕੇ ਹਨ ਇਸ ਲਈ ਉਨ੍ਹਾਂ ਦਾ ਸਮਾਨ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੀ ਅਗਵਾਈ ਦੀ ਸ਼ਮਤਾ ਕਾਫੀ ਲਾਹੇਵੰਦ ਸਾਬਿਤ ਹੋ ਸਕਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।