ਟੀਮ ਇੰਡੀਆ ਨੂੰ ਇਸ ਤਰ੍ਹਾਂ ਖੇਡਣਾ ਪਵੇਗਾ ਮੈਚ, ਦੱਖਣੀ ਅਫਰੀਕਾ ਦੌਰੇ 'ਤੇ ਮਿਲੇਗਾ ਇਹ ਸੁਝਾਅ
ਭਾਰਤੀ ਕ੍ਰਿਕਟ ਟੀਮ ਜਦੋਂ ਅਗਸਤ ਵਿਚ ਦੱਖਣੀ ਅਫਰੀਕਾ ਦੇ ਦੌਰੇ 'ਤੇ ਜਾਵੇਗੀ...
ਭਾਰਤੀ ਕ੍ਰਿਕਟ ਟੀਮ ਜਦੋਂ ਅਗਸਤ ਵਿਚ ਦੱਖਣੀ ਅਫਰੀਕਾ ਦੇ ਦੌਰੇ 'ਤੇ ਜਾਵੇਗੀ, ਤਾਂ ਕ੍ਰਿਕਟ ਦੱਖਣੀ ਅਫਰੀਕਾ (ਸੀਐਸਏ) ਖਿਡਾਰੀਆਂ ਅਤੇ ਹੋਰ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਬਾਇਓ-ਸੁਰੱਖਿਅਤ ਮਾੱਡਲ ਦੀ ਵਰਤੋਂ ਕਰ ਸਕਦਾ ਹੈ।
ਬਾਇਓ-ਸੇਫ ਮਾੱਡਲ ਵਿਚ ਕਿਸੇ ਖੇਡ ਸਥਾਨ ਵਿਚ ਲਗਭਗ 350 ਵਿਅਕਤੀਆਂ ਦੇ ਰਹਿਣਾ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਇਨ੍ਹਾਂ ਲੋਕਾਂ ਵਿਚ ਖਿਡਾਰੀ, ਪ੍ਰਸਾਰਕ, ਮੀਡੀਆ ਕਰਮਚਾਰੀ ਅਤੇ ਹੋਰ ਸਟਾਫ ਸ਼ਾਮਲ ਹੈ।
ਇਹ ਸਹੂਲਤਾਂ ਉਸ ਸਾਈਟ ਜਾਂ ਉਸ ਦੇ ਬਹੁਤ ਨੇੜੇ ਹੋਣੀਆਂ ਚਾਹੀਦੀਆਂ ਹਨ। ਇਸ ਤਰ੍ਹਾਂ ਦੇ ਮਾੱਡਲ ਵਿਚ ਮੈਚ ਦੇ ਸਥਾਨ ‘ਤੇ 171 ਕਮਰੇ ਵਾਲਾ ਹੋਟਲ ਅਤੇ ਉਸ ਦੇ ਨੇੜੇ ਹੀ 176 ਕਮਰੇ ਵਾਲਾ ਹੋਟਲ ਹੋਣਾ ਚਾਹੀਦਾ ਹੈ।
ਸੀਐਸਏ ਦੇ ਚੀਫ ਮੈਡੀਕਲ ਅਧਿਕਾਰੀ ਸ਼ੁਏਬ ਮਾਂਜਰਾ ਨੇ ਕਿਹਾ ਕਿ ਜਦੋਂ ਭਾਰਤ ਤਿੰਨ ਟੀ -20 ਮੈਚਾਂ ਦੀ ਲੜੀ ਖੇਡਣ ਆਵੇਗਾ ਤਾਂ ਇਸ ਮਾਡਲ ਦਾ ਸੁਝਾਅ ਦਿੱਤਾ ਜਾਵੇਗਾ।
ਮਾਂਜਰਾ ਨੇ ਸੀਐਸਏ ਮੈਨੇਜਮੈਂਟ ਦੇ ਨਾਲ ਇਕ ਮੀਡੀਆ ਕਾਨਫਰੰਸ ਵਿਚ ਕਿਹਾ, ‘ ਹੋ ਸਕਦਾ ਹੈ ਕਿ ਅਗਸਤ ਜਾਂ ਸਤੰਬਰ ਵਿਚ Covid-19 ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਆਪਣੇ ਸਿਖਰ ’ਤੇ ਹੋ, ਇਸ ਲਈ ਅਸੀਂ ਅਜਿਹੇ ਮਾੱਡਲ ’ਤੇ ਧਿਆਨ ਕੇਂਦਰਿਤ ਕਰ ਰਹੇ ਹਾਂ ਅਤੇ ਦੇਖਦੇ ਹਾਂ ਕਿ ਅਗਸਤ ਵਿਚ ਕੀ ਹੁੰਦਾ ਹੈ।'
ਉਨ੍ਹਾਂ ਕਿਹਾ, ‘ਭਾਰਤ ਨਾਲ ਹੋਣ ਵਾਲੇ ਤਿੰਨ ਟੀ-20 ਅਜ਼ਿਹੇ ਮਾੱਡਲ ਨੂੰ ਤਿਆਰ ਕਰਨ ਦਾ ਆਦਰਸ਼ ਮੌਕਾ ਹੋ। ਅਸੀਂ ਉਸ ਸਮੇਂ ਇਸ ਬਾਰੇ ਵਿਚ ਨਹੀਂ ਸੋਚ ਸਕਦੇ ਹਾਂ। ਉਦੋਂ ਸਟੇਡੀਅਮ ਦੇ ਆਸਪਾਸ ਦਰਸ਼ਕ ਹੋਣਗੇ। ਇਸ ਲਈ ਅਸੀਂ ਬਾਇਓ-ਸੁਰੱਖਿਅਤ ਵਾਤਾਵਰਣ ਤਿਆਰ ਕਰਕੇ ਇਸ ਵਿਚ ਕ੍ਰਿਕਟ ਖੇਡ ਸਕਦੇ ਹਾਂ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।