ਪ੍ਰੋ ਕਬੱਡੀ ਲੀਗ 2019: ਗੁਜਰਾਤ ਨੇ ਚੈਂਪੀਅਨ ਬੈਗਲੁਰੂ ਨੂੰ 42-24 ਨਾਲ ਹਰਾਇਆ
ਗੁਜਰਾਤ ਨੇ ਇਸ ਜਿੱਤ ਦੇ ਨਾਲ ਪਿਛਲੇ ਸੀਜ਼ਨ ਦੇ ਫਾਈਨਲ ਵਿਚ ਬੈਗਲੁਰੂ ਤੋਂ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ।
ਗੁਜਰਾਤ- ਪਿਛਲੇ ਸੀਜ਼ਨ ਵਿਚ ਜੇਤੂ ਰਹੇ ਗੁਜਰਾਤ ਫਾਰਚੂਨਜੁਆਇੰਟਸ ਨੇ ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੀਜ਼ਨ ਦੇ ਆਪਣੇ ਪਹਿਲੇ ਮੈਚ ਵਿਚ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਮੌਜੂਦਾ ਚੈਂਪੀਅਨ ਬੈਗਲੁਰੂ ਬੁਲਸ ਨੂੰ ਇੱਕ ਪਾਸੜ ਅੰਦਾਜ਼ ਵਿਚ 42-24 ਤੋਂ ਕਰਾਰੀ ਹਾਰ ਦੇ ਕੇ ਲੀਗ ਵਿਚ ਆਪਣੀ ਸ਼ਾਨਦਾਰ ਜਿੱਤ ਦੀ ਸ਼ੁਰੂਆਤ ਕੀਤੀ। ਗੁਜਰਾਤ ਨੇ ਇਸ ਜਿੱਤ ਦੇ ਨਾਲ ਪਿਛਲੇ ਸੀਜ਼ਨ ਦੇ ਫਾਈਨਲ ਵਿਚ ਬੈਗਲੁਰੂ ਤੋਂ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ।
ਗੁਜਰਾਤ ਦੀ ਟੀਮ ਹੈਦਰਾਬਾਦ ਦੇ ਗਾਚੀਬਾਵਲੀ ਇਡੋਰ ਸਟੇਡੀਅਮ ਵਿਚ ਖੇਡੇ ਗਏ ਮੁਕਾਬਲੇ ਦੀ ਪਹਿਲੀ ਪਾਰੀ ਵਿਚ 21-10 ਤੋਂ ਅੱਗੇ ਸੀ। ਟੀਮ ਦੀ ਦੂਜੀ ਪਾਰੀ ਵਿਚ ਵਧੀਆ ਪ੍ਰਦਰਸ਼ਨ ਕਰਦੇ ਹੋਏ ਇਕ ਪਾਸੜ ਜਿੱਤ ਆਪਣੇ ਨਾਂ ਦਰਜ ਕਰ ਲਈ। ਰਨਰ-ਅਪ ਗੁਜਰਾਤ ਲਈ ਸਚਿਨ ਨੇ 7 ਅਤੇ ਕਪਤਾਨ ਸੁਨੀਲ ਕੁਮਾਰ ਅਤੇ ਮੌਰੇ ਜੀਬੀ ਨੇ 6-6 ਅੰਕ ਬਣਾਏ। ਕਪਤਾਨ ਸੁਨੀਲ ਨੇ ਇਸ ਦੇ ਨਾਲ ਪੀਕੇਐਲ ਵਿਚ ਆਪਣੇ 250 ਟੈਕਲ ਪੁਆਇੰਟਸ ਵੀ ਪੂਰੇ ਕਰ ਲਏ ਹਨ। ਉੱਥੇ ਹੀ ਸਚਿਨ ਤੰਵਰ ਦੇ ਪੀਕੇਐਲ ਵਿਚ 350 ਰੇਡ ਪੁਆਇੰਟਸ ਪੂਰੇ ਹੋ ਗਏ ਹਨ।
ਗੁਜਰਾਤ ਦੀ ਟੀਮ ਨੇ ਰੇਡ ਤੋਂ ਰੇਡ ਅਤੇ ਟੈਕਲ ਤੋਂ 17-17 ਅਤੇ ਆਲ ਆਊਟ ਤੋਂ 6 ਅਤੇ 2 ਅੰਕ ਪ੍ਰਾਪਤ ਕੀਤੇ। ਮੌਜੂਦਾ ਚੈਂਪੀਅਨ ਬੈਗਲੁਰੂ ਲਈ ਪਵਨ ਸਹਿਰਾਵਤ ਨੇ 8, ਸੁਮਿਤ ਸਿੰਘ ਨੇ 5 ਅਤੇ ਮਹਿੰਦਰ ਸਿੰਘ ਅਤੇ ਕਪਤਾਨ ਰੋਹਿਤ ਕੁਮਾਰ ਨੇ 4-4 ਅੰਕ ਲਏ। ਪਵਨ ਨੇ ਪੀਕੇਐਲ ਵਿਚ ਆਪਣੇ 350 ਰੇਡ ਪੁਆਇੰਟਸ ਵੀ ਪੂਰੇ ਕਰ ਲਏ ਹਨ। ਟੀਮ ਨੂੰ ਰੇਡ ਤੋਂ 17, ਆਲਆਊਟ ਤੋਂ 6 ਅਤੇ 2 ਵਾਧੂ ਅੰਕ ਵੀ ਮਿਲੇ।
Sports ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ