Asian Games : ਭਾਰਤੀ ਪੁਰਸ਼ ਅਤੇ ਮਹਿਲਾ ਹਾਕੀ ਟੀਮ ਨੇ ਰਚਿਆ ਇਤਿਹਾਸ, ਪ੍ਰਾਪਤ ਕੀਤੀ ਵੱਡੀ ਜਿੱਤ
ਏਸ਼ੀਅਨ ਖੇਡਾਂ 'ਚ ਭਾਰਤੀ ਪੁਰਸ਼ ਹਾਕੀ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ ਬੁੱਧਵਾਰ ਨੂੰ ਹੋਏ ਪੂਲ ਮੈਚ ਵਿੱਚ ਟੀਮ ਇੰਡਿਆ ਨੇ ਹਾਂਗਕਾਂਗ ਨੂੰ
ਜਕਾਰਤਾ : ਏਸ਼ੀਅਨ ਖੇਡਾਂ 'ਚ ਭਾਰਤੀ ਪੁਰਸ਼ ਹਾਕੀ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ ਬੁੱਧਵਾਰ ਨੂੰ ਹੋਏ ਪੂਲ ਮੈਚ ਵਿੱਚ ਟੀਮ ਇੰਡਿਆ ਨੇ ਹਾਂਗਕਾਂਗ ਨੂੰ 26 - 0 ਦੇ ਅੰਤਰ ਨਾਲ ਬੁਰੀ ਤਰ੍ਹਾਂ ਹਰਾ ਦਿੱਤਾ। ਇਸ ਦੇ ਨਾਲ ਹੀ ਭਾਰਤ ਨੇ ਆਪਣੀ ਪਿਛਲੀ ਸਭ ਤੋਂ ਵੱਡੀ ਜਿੱਤ ਦੇ ਆਂਕੜੇ 17 - 0 ਨੂੰ ਵੀ ਤੋੜ ਦਿੱਤਾ। ਦਸਿਆ ਜਾ ਰਿਹਾ ਹੈ ਕਿ ਇਸ ਮੈਚ ਵਿਚ ਭਾਰਤ ਸ਼ੁਰੁਆਤ ਤੋਂ ਹੀ ਵਿਰੋਧੀਆਂ `ਤੇ ਭਾਰੀ ਰਿਹਾ।
ਤੁਹਾਨੂੰ ਦਸ ਦਈਏ ਕਿ ਇਸ ਤੋਂ ਪਹਿਲਾਂ ਭਾਰਤੀ ਹਾਕੀ ਟੀਮ ਨੇ 18ਵੇਂ ਏਸ਼ੀਆਈ ਖੇਡਾਂ `ਚ ਆਪਣੇ ਅਭਿਆਨ ਦਾ ਸ਼ਾਨਦਾਰ ਆਗਾਜ਼ ਕੀਤਾ ਸੀ। ਪਹਿਲੇ ਹੀ ਮੁਕਾਬਲੇ `ਚ ਟੀਮ ਇੰਡਿਆ ਨੇ ਮੇਜਬਾਨ ਇੰਡੋਨੇਸ਼ੀਆ ਨੂੰ 17 - 0 ਦੇ ਵੱਡੇ ਫਰਕ ਨਾਲ ਹਰਾਇਆ ਸੀ। ਇਹ ਭਾਰਤ ਦੀ ਏਸ਼ੀਆ ਖੇਡਾਂ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਜਿੱਤ ਹੈ।ਮੈਚ ਵਿੱਚ ਭਾਰਤ ਦੇ 9 ਤੋਂ ਜਿਆਦਾ ਖਿਡਾਰੀਆਂ ਨੇ ਗੋਲ ਕੀਤੇ। ਭਾਰਤੀ ਹਾਕੀ ਦੇ ਇਤਹਾਸ ਵਿਚ 86 ਸਾਲ ਬਾਅਦ ਇਹ ਮੌਕਾ ਆਇਆ ਹੈ ,
ਜਦੋਂ ਭਾਰਤੀ ਪੁਰਸ਼ ਹਾਕੀ ਟੀਮ ਨੇ ਇੰਨੀ ਵੱਡੀ ਜਿੱਤ ਹਾਸਲ ਕੀਤੀ ਹੈ।ਤੁਹਾਨੂੰ ਦਸ ਦਈਏ ਕਿ ਜਿਥੇ ਭਾਰਤੀ ਪੁਰਸ਼ ਹਾਕੀ ਟੀਮ ਨੇ ਇੰਨੀ ਵੱਡੀ ਜਿੱਤ ਹਾਸਿਲ ਕੀਤੀ ਹੈ। ਉਥੇ ਹੀ ਭਾਰਤੀ ਮਹਿਲਾ ਟੀਮ ਵੀ ਕਿਸੇ ਗੱਲੋ ਘੱਟ ਨਹੀਂ ਰਹੀ। ਭਾਰਤੀ ਮਹਿਲਾ ਹਾਕੀ ਟੀਮ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਸ ਵੱਡੇ ਮੁਕਾਮ ਨੂੰ ਹਾਸਿਲ ਕੀਤਾ। ਭਾਰਤੀ ਮਹਿਲਾ ਹਾਕੀ ਟੀਮ ਨੇ 18ਵੇਂ ਏਸ਼ੀਆਈ ਖੇਡਾਂ ਵਿਚ ਮੰਗਲਵਾਰ ਨੂੰ ਪੂਲ ਬੀ ਦੇ ਮੁਕਾਬਲੇ ਵਿਚ ਕਜਾਖਸਤਾਨ ਨੂੰ 21 - 0 ਨਾਲ ਹਰਾਇਆ। ਏਸ਼ੀਆਈ ਖੇਡਾਂ ਦੇ ਇਤਹਾਸ ਵਿਚ ਭਾਰਤੀ ਮਹਿਲਾ ਹਾਕੀ ਟੀਮ ਦੀ ਇਹ ਦੂਜੀ ਸਭ ਤੋਂ ਵੱਡੀ ਜਿੱਤ ਹੈ।
ਇਸ ਤੋਂ ਪਹਿਲਾਂ ਉਸ ਨੇ 1982 ਦਿੱਲੀ ਏਸ਼ੀਆਈ ਖੇਡਾਂ ਵਿਚ ਹਾਂਗਕਾਂਗ ਨੂੰ 22 - 0 ਨਾਲ ਹਰਾਇਆ ਸੀ। ਏਸ਼ੀਆਈ ਖੇਡਾਂ ਵਿਚ ਕਿਸੇ ਟੀਮ ਦੀ ਓਵਰਆਲ ਇਹ ਦੂਜੀ ਵੱਡੀ ਜਿੱਤ ਹੈ। 1986 ਸਯੋਲ ਏਸ਼ੀਆਈ ਖੇਡਾਂ ਵਿਚ ਦੱਖਣ ਕੋਰੀਆ ਦੀ ਮਹਿਲਾ ਟੀਮ ਹਾਂਗਕਾਂਗ ਨੂੰ 21 - 0 ਨਾਲ ਹਰਾ ਚੁੱਕੀ ਹੈ। ਏਸ਼ੀਆਈ ਖੇਡਾਂ ਵਿਚ ਮਹਿਲਾ ਹਾਕੀ ਨੂੰ ਪਹਿਲੀ ਵਾਰ 1982 ਵਿਚ ਸ਼ਾਮਿਲ ਕੀਤਾ ਗਿਆ ਸੀ । ਭਾਰਤ ਨੇ ਇਸ ਏਸ਼ੀਆਈ ਖੇਡਾਂ ਵਿਚ ਆਪਣੇ ਪਹਿਲੇ ਹੀ ਮੁਕਾਬਲੇ ਵਿਚ ਮੇਜਬਾਨ ਇੰਡੋਨੇਸ਼ੀਆ ਨੂੰ 8 - 0 ਨਾਲ ਹਰਾਇਆ ਸੀ।