ਭਾਰਤੀ ਮਹਿਲਾ ਹਾਕੀ ਟੀਮ ਨੇ ਜਾਪਾਨ ਨੂੰ ਹਰਾ ਕੇ ਉਲੰਪਿਕ ਟੈਸਟ ਦਾ ਖਿਤਾਬ ਜਿਤਿਆ

ਏਜੰਸੀ

ਖ਼ਬਰਾਂ, ਖੇਡਾਂ

ਜਾਪਾਨ ਨੂੰ ਸਖਤ ਮੁਕਾਬਲੇ 'ਚ 2-1 ਨਾਲ ਹਰਾਇਆ

Indian women’s hockey team wins the Olympic Test event

ਟੋਕਿਓ : ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਭਾਰਤੀ ਮਹਿਲਾ ਹਾਕੀ ਟੀਮ ਨੇ ਬੁੱਧਵਾਰ ਨੂੰ ਇਥੇ ਮੇਜ਼ਬਾਨ ਜਾਪਾਨ ਨੂੰ ਇਕ ਸਖਤ ਮੁਕਾਬਲੇ 'ਚ 2-1 ਨਾਲ ਹਰਾ ਕੇ ਉਲੰਪਿਕ ਟੈਸਟ ਈਵੈਂਟ ਦਾ ਖਿਤਾਬ ਜਿਤਿਆ। ਓ.ਆਈ. ਹਾਕੀ ਸਟੇਡੀਅਮ 'ਚ ਵਰਲਡ 'ਚ ਦਸਵੇਂ ਨੰਬਰ ਦੀ ਭਾਰਤੀ ਟੀਮ ਵਲੋਂ ਨਵਜੋਤ ਕੌਰ ਨੇ 11ਵੇਂ ਲਾਲਰੇਮਸਿਆਮੀ ਨੇ 33ਵੇਂ ਮਿੰਟ 'ਚ ਗੋਲ ਕੀਤੇ। ਜਾਪਾਨ ਵਲੋਂ ਇਕਮਾਤਰ ਗੋਲ ਮਿਨਾਮੀ ਸ਼ਿਮਿਜੁ ਨੇ 12ਵੇਂ ਮਿੰਟ 'ਚ ਕੀਤਾ। ਪਹਿਲੇ ਕੁਆਟਰ 'ਚ ਦੋਨਾਂ ਟੀਮਾਂ ਨੇ ਸਖਤ ਰਵੱਈਆ ਅਪਣਾਇਆ।

ਪਹਿਲੇ ਦੱਸ ਮਿੰਟਾਂ 'ਚ ਭਾਰਤ ਦਾ ਦਬਦਬਾ ਰਿਹਾ ਅਤੇ ਉਸਨੂੰ 11ਵੇਂ ਮਿੰਟ 'ਚ ਨਵਜੋਤ ਗੋਲ ਕਰਨ 'ਚ ਸਫਲ ਰਹੀ। ਪਰ ਜਾਪਾਨ ਨੇ ਜਵਾਬੀ ਹਮਲਾ ਕਰਕੇ ਅਗਲੇ ਹੀ ਮਿੰਟ 'ਚ ਗੋਲ ਕਰ ਕੇ ਸਕੋਰ 1-1 ਨਾਲ ਬਰਾਬਰ ਕਰ ਦਿਤਾ। ਦੂਜੇ ਕੁਆਟਰ 'ਚ ਦੋਨਾਂ ਟੀਮਾਂ ਨੇ ਆਪਣੀ ਡਿਫੈਂਸ ਲਾਈਨ 'ਤੇ ਧਿਆਨ ਦਿਤਾ।

ਦੋਨਾਂ ਟੀਮਾਂ ਨੇ ਕੁਝ ਮੌਕੇ ਬਣਾਏ ਪਰ ਉਹ ਗੋਲ ਕਰਨ 'ਚ ਨਾਕਾਮ ਰਹੀ। ਹਾਫ ਟਾਈਮ ਤੋਂ ਬਾਅਦ ਭਾਰਤ ਨੇ ਪਹਿਲਕਾਰ ਤੇਵਰ ਆਪਣਾਏ ਅਤੇ ਉਸਨੇ 33ਵੇਂ ਮਿੰਟ 'ਚ ਪੈਨਲਟੀ ਕਾਰਨਰ ਹਾਸਲ ਕੀਤਾ। ਭਾਰਤੀ ਡਰੈਗ ਫਲਿਕਰ ਗੁਰਜੀਤ ਕੌਰ ਦਾ ਸ਼ਾਟ ਜਾਪਾਨੀ ਗੋਲਕੀਪਰ ਮੇਗੁਮੀ ਕਾਗੇਯਾਮਾ ਨੇ ਬਚਾ ਦਿਤਾ ਪਰ ਨੌਜਵਾਨ ਫਾਰਵਰਡ ਲਾਲਰੇਮਸਿਆਮੀ ਰਿਬਾਊਂਡ 'ਤੇ ਗੋਲ ਕਰਨ 'ਚ ਸਫਲ ਰਹੀ।

ਜਾਪਾਨ ਨੂੰ ਵੀ 42ਵੇਂ ਮਿੰਟ 'ਚ ਪੈਨਲਟੀ ਕਾਰਨਰ ਮਿਲਿਆ ਪਰ ਭਾਰਤੀ ਖਿਡਾਰੀਆਂ ਨੇ ਉਸ ਦਾ ਬਚਾਅ ਕਰਕੇ ਭਾਰਤੀ ਬੜ੍ਹਤ ਨੂੰ ਬਰਕਰਾਰ ਰੱਖੀ। ਆਖਰੀ ਪਲਾਂ 'ਚ ਜਾਪਾਨ ਨੂੰ ਲਗਾਤਾਰ ਦੋ ਪੈਨਲਟੀ ਕਾਰਨਰ ਮਿਲੇ ਪਰ ਭਾਰਤੀ ਗੋਲਕੀਪਰ ਸਵਿਤਾ ਨੇ ਦੋਵੇਂ ਮੌਕਿਆਂ 'ਤੇ ਵਧੀਆ ਪ੍ਰਦਰਸ਼ਨ ਕਰਕੇ ਬਚਾਅ ਕੀਤਾ।