ਟੋਕੀਉ ਉਲੰਪਿਕ ਟੈਸਟ ਟੂਰਨਾਮੈਂਟ ਲਈ ਭਾਰਤੀ ਮਹਿਲਾ ਹਾਕੀ ਟੀਮ ਦਾ ਐਲਾਨ

ਏਜੰਸੀ

ਖ਼ਬਰਾਂ, ਖੇਡਾਂ

ਯੁਵਾ ਸ਼ਰਮਿਲਾ ਦੇਵੀ ਅਤੇ ਰੀਨਾ ਖੋਕਹਾਰ ਨੂੰ ਸੁਨੀਤਾ ਲਾਕੜਾ ਅਤੇ ਜਿਉਤੀ ਦੀ ਥਾਂ ਸ਼ਾਮਲ ਕੀਤਾ ਗਿਆ

Hockey India announces women's team for Olympic Test Event

ਨਵੀਂ ਦਿੱਲੀ : ਹਾਕੀ ਇੰਡੀਆ ਨੇ 17 ਤੋਂ 21 ਅਗਸਤ ਤਕ ਹੋਣ ਵਾਲੇ ਟੋਕੀਉ ਉਲੰਪਿਕ ਟੈਸਟ ਟੂਰਨਾਮੈਂਟ ਲਈ ਭਾਰਤ ਦੀ 18 ਮੈਂਬਰੀ ਮਹਿਲਾ ਹਾਕੀ ਟੀਮ ਦਾ ਐਲਾਨ ਕਰ ਦਿਤਾ ਹੈ। ਇਹ ਉਹੀ ਟੀਮ ਹੈ ਜਿਸ ਨੇ ਹੀਰੋਸ਼ਿਮਾ 'ਚ ਐਫ਼.ਆਈ.ਐਚ. ਮਹਿਲਾ ਸੀਰੀਜ਼ ਫ਼ਾਈਨਲਸ ਜਿਤਿਆ ਸੀ। ਮੁੱਖ ਕੋਚ ਸ਼ੋਰਡ ਮਾਰਿਨ ਨੇ ਟੀਮ 'ਚ ਸਿਰਫ ਦੋ ਬਦਲਾਅ ਕੀਤੇ ਹਨ। ਯੁਵਾ ਸ਼ਰਮਿਲਾ ਦੇਵੀ ਅਤੇ ਰੀਨਾ ਖੋਕਹਾਰ ਨੂੰ ਸੁਨੀਤਾ ਲਾਕੜਾ ਅਤੇ ਜਿਉਤੀ ਦੀ ਥਾਂ ਸ਼ਾਮਲ ਕੀਤਾ ਗਿਆ ਹੈ। ਖੋਕਹਾਰ ਸੱਟ ਤੋਂ ਉਭਰਨ ਦੇ ਬਾਅਦ ਵਾਪਸੀ ਕਰ ਰਹੀ ਹੈ ਜਦਕਿ ਸ਼ਰਮਿਲਾ ਦੀ ਇਸ ਸੀਨੀਅਰ ਟੀਮ 'ਚ ਪਹਿਲੀ ਸ਼ੁਰੂਆਤ ਹੋਵੇਗੀ। ਸਟ੍ਰਾਈਕਰ ਰਾਣੀ ਰਾਮਪਾਲ ਟੀਮ ਦੀ ਕਪਤਾਨ ਅਤੇ ਗੋਲਕੀਪਰ ਸਵਿਤਾ ਉਪ ਕਪਤਾਨ ਹੋਵੇਗੀ।

ਸਟ੍ਰਾਈਕਰ ਰਾਣੀ ਰਾਮਪਾਲ ਟੀਮ ਦੀ ਕਪਤਾਨ ਅਤੇ ਗੋਲਕੀਪਰ ਸਵਿਤਾ ਉਪਕਪਤਾਨ ਹੋਵੇਗੀ। ਐਫ਼.ਆਈ.ਐਚ. ਦਰਜ਼ਾਬੰਦੀ 'ਚ ਦਸਵੇਂ ਸਥਾਨ 'ਤੇ ਕਾਬਜ਼ ਭਾਰਤੀ ਟੀਮ ਦੇ ਸਾਹਮਣੇ ਦੁਨੀਆ ਦੀ ਦੂਜੇ ਨੰਬਰ ਦੀ ਟੀਮ ਆਸਟਰੇਲੀਆ, ਚੀਨ (11ਵਾਂ) ਅਤੇ ਜਾਪਾਨ (14ਵਾਂ) ਦੇ ਰੂਪ 'ਚ ਸਖ਼ਤ ਚੁਨੌਤੀ ਹੈ। ਟੀਮ 'ਚ ਤਜਰਬੇਕਾਰ ਗੋਲਕੀਪਰ ਸਵਿਤਾ ਅਤੇ ਰਜਨੀ ਐਤੀਮਾਰਪੂ ਜਦਕਿ ਦੀਪਗ੍ਰੇਸ ਇੱਕਾ, ਰੀਨਾ ਖੋਕਹਾਰ, ਗੁਰਜੀਤ ਕੌਰ, ਸਲੀਮਾ ਟੇਟੇ ਅਤੇ ਨਿਸ਼ਾ ਡਿਫ਼ੈਂਸ 'ਚ ਹੋਵੇਗੀ।

ਸੁਸ਼ੀਲਾ ਚਾਨੂ, ਨਿੱਕੀ ਪ੍ਰਧਾਨ, ਮੋਨਿਕਾ, ਲਿਮਿਕਾ ਮਿੰਜ ਅਤੇ ਨੇਹਾ ਗੋਇਲ ਮਿਡਫ਼ੀਲਡ ਦੀ ਕਮਾਨ ਸੰਭਾਲੇਗੀ। ਰਾਣੀ, ਨਵਨੀਤ ਕੌਰ, ਵੰਦਨਾ ਕਟਾਰੀਆ, ਲਾਲਰੇਮਸਿਆਮੀ, ਨਵਨੀਤ ਕੌਰ ਅਤੇ ਸ਼ਰਮਿਲਾ ਫ਼ਾਰਵਰਡ ਲਾਈਨ 'ਚ ਰਹੇਗੀ। ਮਾਰਿਨ ਨੇ ਕਿਹਾ, ''ਅਸੀਂ ਇਸ ਟੂਰਨਾਮੈਂਟ 'ਚ ਚੋਟੀ ਦੀਆਂ ਤਿੰਨ ਟੀਮਾਂ ਨਾਲ ਖੇਡਾਂਗੇ। ਅਸੀਂ 18 ਮੈਂਬਰੀ ਟੀਮ ਚੁਣੀ ਹੈ ਜਦਕਿ ਸਿਰਫ 16 ਖਿਡਾਰੀ ਹੀ ਖੇਡ ਸਕਣਗੇ। ਇਸ ਦੌਰੇ ਨਾਲ ਸਾਨੂੰ ਅਪਣੀਆਂ ਖ਼ਾਮੀਆਂ ਬਾਰੇ ਪਤਾ ਲੱਗੇਗਾ।''

ਟੀਮ :-
ਗੋਲਕੀਪਰ : ਸਵਿਤਾ, ਰਜਨੀ ਈ
ਡਿਫ਼ੈਂਡਰ : ਦੀਪ ਗ੍ਰੇਸ ਇਕਾ, ਰੀਨਾ ਖੋਕਹਾਰ, ਗੁਰਜੀਤ ਕੌਰ, ਸਲੀਮਾ ਟੇਟੇ, ਨਿਸ਼ਾ
ਮਿਡਫ਼ੀਲਡਰ : ਸੁਸ਼ੀਲਾ ਚਾਨੂੰ, ਨਿੱਕੀ ਪ੍ਰਧਾਨ, ਮੋਨਿਕਾ, ਲਿਮਿਕਾ ਮਿੰਜ, ਨੇਹਾ ਗੋਇਲ
ਫ਼ਾਰਵਰਡ : ਰਾਨੀ (ਕਪਤਾਨ), ਨਵਨੀਤ ਕੌਰ, ਵੰਦਨਾ ਕਟਾਰੀਆ, ਲਾਲਰੇਮਸਿਆਮੀ, ਨਵਜੋਤ ਕੌਰ, ਸ਼ਰਮਿਲਾ ਦੇਵੀ। (ਪੀਟੀਆਈ)