Athletics U20 Championships: ਸ਼ੈਲੀ ਸਿੰਘ ਨੇ ਰਚਿਆ ਇਤਿਹਾਸ, ਲੰਬੀ ਛਾਲ ਵਿਚ ਜਿੱਤਿਆ ਸਿਲਵਰ ਮੈਡਲ

ਏਜੰਸੀ

ਖ਼ਬਰਾਂ, ਖੇਡਾਂ

17 ਸਾਲਾ ਸ਼ੈਲੀ ਸਿੰਘ ਨੇ ਅੰਡਰ-20 ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਇਤਿਹਾਸ ਰਚਿਆ ਹੈ।

World Athletics U20 Championships: Shaili Singh Wins Silver Medal In Long Jump

ਨੈਰੋਬੀ: 17 ਸਾਲਾ ਸ਼ੈਲੀ ਸਿੰਘ ਨੇ ਅੰਡਰ-20 ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਇਤਿਹਾਸ ਰਚਿਆ ਹੈ। ਲੰਬੀ ਛਾਲ ਦੀ ਉਭਰਦੀ ਹੋਈ ਖਿਡਾਰਨ ਅਤੇ ਅੰਜੂ ਬੌਬੀ ਜੌਰਜ ਕੋਲੋਂ ਖੇਡ ਦੀ ਸਿਖਲਾਈ ਲੈਣ ਵਾਲੀ ਸ਼ੈਲੀ ਨੇ 6.59 ਮੀਟਰ ਦੀ ਛਾਲ ਨਾਲ ਚਾਂਦੀ ਦਾ ਤਗਮਾ ਜਿੱਤਿਆ। ਸ਼ੈਲੀ ਸਿਰਫ ਇਕ ਸੈਂਟੀਮੀਟਰ ਦੇ ਫਰਕ ਨਾਲ ਸੋਨ ਤਗਮੇ ਤੋਂ ਖੁੰਝ ਗਈ।

ਹੋਰ ਪੜ੍ਹੋ: ਕਿਸਾਨੀ ਅੰਦੋਲਨ ਵਿਚ ਸੰਗਰੂਰ ਜ਼ਿਲ੍ਹੇ ਦਾ ਇਕ ਹੋਰ ਕਿਸਾਨ ਹੋਇਆ ਸ਼ਹੀਦ

ਸ਼ੈਲੀ ਹੁਣ ਲੰਬੀ ਛਾਲ ਵਿਚ ਤਗਮਾ ਜਿੱਤਣ ਵਾਲੀ ਅੰਡਰ-20 ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੇ ਇਤਿਹਾਸ ਵਿਚ ਪਹਿਲੀ ਭਾਰਤੀ ਖਿਡਾਰੀ ਬਣ ਗਈ ਹੈ।ਇਸ ਤੋਂ ਪਹਿਲਾਂ ਸ਼ੈਲੀ ਸਿੰਘ ਨੇ ਕੁਆਲੀਫਿਕੇਸ਼ਨ ਰਾਊਂਡ ਵਿਚ ਬਿਹਤਰੀਨ ਪ੍ਰਦਰਸ਼ਨ ਕੀਤਾ ਅਤੇ ਫਾਈਨਲ ਵਿਚ ਥਾਂ ਬਣਾਈ।

ਹੋਰ ਪੜ੍ਹੋ: ਨਸ਼ੇ ਨੇ ਇਕ ਹੋਰ ਘਰ ਦੇ ਚਿਰਾਗ ਦੀ ਲਈ ਜਾਨ, ਰੱਖੜੀ ਵਾਲੇ ਦਿਨ ਭੈਣ ਤੋਂ ਖੋਹਿਆ ਭਰਾ 

ਸ਼ੈਲੀ ਨੇ ਕੁਆਲੀਫਿਕੇਸ਼ਨ ਵਿਚ 6.40 ਮੀਟਰ ਦੀ ਛਲਾਂਗ ਲਗਾਈ ਅਤੇ ਅਪਣੇ ਦੋਵੇਂ ਗਰੁੱਪ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਸੀ। ਸਵਿਡਨ ਦੀ ਅਕਸਾਗ ਨੇ ਉਸ ਨਾਲੋਂ ਇਕ ਮੀਟਰ ਜ਼ਿਆਦਾ ਛਲਾਂਗ ਲਗਾਉਂਦੇ ਹੋਏ ਸੋਨੇ ਦਾ ਤਮਗਾ ਅਪਣੇ ਨਾਂਅ ਕੀਤਾ ਹੈ। ਯੂਕਰੇਨ ਦੀ ਮਾਰਿਆ ਹੋਰੀਲੋਵਾ ਨੇ 6.50 ਮੀਟਰ ਦੀ ਛਲਾਂਗ ਲਗਾਉਂਦੇ ਹੋਏ ਕਾਂਸੀ ਦਾ ਤਮਗਾ ਅਪਣੇ ਨਾਂਅ ਕੀਤਾ ਹੈ।