ਇਲੀਟ ਮਹਿਲਾ ਰਾਸ਼ਟਰੀ ਮੁੱਕੇਬਾਜ਼ੀ ਚੈਂਪੀਅਨਸ਼ਿਪ - ਨਿਕਹਤ ਤੇ ਮੰਜੂ ਪਹੁੰਚੀਆਂ ਕੁਆਰਟਰ ਫ਼ਾਈਨਲ 'ਚ

ਏਜੰਸੀ

ਖ਼ਬਰਾਂ, ਖੇਡਾਂ

ਚੰਡੀਗੜ੍ਹ ਦੀ ਸਿਮਰਨ ਨੇ ਵੀ ਜਿੱਤਿਆ ਆਪਣਾ ਮੁਕਾਬਲਾ 

Image

 

ਭੋਪਾਲ - ਵਿਸ਼ਵ ਚੈਂਪੀਅਨਸ਼ਿਪ ਤਮਗਾ ਜੇਤੂ ਨਿਕਹਤ ਜ਼ਰੀਨ ਅਤੇ ਮੰਜੂ ਰਾਣੀ ਵੀਰਵਾਰ ਨੂੰ ਇੱਥੇ ਆਪਣੇ ਵਿਰੋਧੀਆਂ ਨੂੰ 5-0 ਨਾਲ ਹਰਾ ਕੇ ਛੇਵੀਂ ਏਲੀਟ ਮਹਿਲਾ ਰਾਸ਼ਟਰੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਕੁਆਰਟਰ ਫ਼ਾਈਨਲ ਵਿੱਚ ਦਾਖਲ ਹੋਈਆਂ। 

ਤੇਲੰਗਾਨਾ ਦੀ ਨੁਮਾਇੰਦਗੀ ਕਰ ਰਹੀ ਮੌਜੂਦਾ ਵਿਸ਼ਵ ਚੈਂਪੀਅਨ ਨਿਕਹਤ ਨੇ 50 ਕਿੱਲੋਗ੍ਰਾਮ ਦੇ ਪ੍ਰੀ-ਕੁਆਰਟਰ ਫ਼ਾਈਨਲ ਵਿੱਚ ਮੇਘਾਲਿਆ ਦੀ ਈਵਾ ਵੇਨੀ ਮਾਰਬਾਨਿਯਾਂਗ ਨੂੰ ਹਰਾਇਆ, ਜਦਕਿ ਰੇਲਵੇ ਦੀ ਮੁੱਕੇਬਾਜ਼ ਮੰਜੂ ਰਾਣੀ ਨੇ 48 ਕਿੱਲੋਗ੍ਰਾਮ ਦੇ ਆਖਰੀ 16 ਮੁਕਾਬਲੇ ਵਿੱਚ ਉੱਤਰਾਖੰਡ ਦੀ ਕਵਿਤਾ ਨੂੰ ਹਰਾਇਆ।

ਮੰਜੂ ਨੇ 2019 ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਸੀ।

ਰੇਲਵੇ ਦੀ ਇੱਕ ਹੋਰ ਮੁੱਕੇਬਾਜ਼ ਜੋਤੀ ਗੁਲੀਆ ਨੇ ਝਾਰਖੰਡ ਦੀ ਨੇਤਾ ਤੰਤੂਬਾਈ ਨੂੰ ਸਰਬਸੰਮਤ ਫ਼ੈਸਲੇ 'ਚ ਹਰਾ ਕੇ 52 ਕਿੱਲੋਗ੍ਰਾਮ ਵਰਗ ਦੇ ਕੁਆਰਟਰ ਫ਼ਾਈਨਲ ਵਿੱਚ ਪ੍ਰਥਾਂ ਬਣਾਈ। 

ਚੰਡੀਗੜ੍ਹ ਦੀ ਸਿਮਰਨ (48 ਕਿੱਲੋ) ਅਤੇ ਤਾਮਿਲਨਾਡੂ ਦੀ ਐਮ. ਦਿਵਿਆ (54 ਕਿੱਲੋ) ਨੇ ਵੀ ਆਪਣੇ ਮੁਕਾਬਲੇ ਜਿੱਤ ਕੇ ਅਗਲੇ ਦੌਰ ਵਿੱਚ ਪ੍ਰਵੇਸ਼ ਕਰ ਲਿਆ।