ਭਾਰਤੀ ਮਹਿਲਾ ਟੀਮ ਇੰਗਲੈਂਡ ਤੋਂ ਹਾਰ ਕੇ ਟੀ-20 ਵਰਲਡ ਕੱਪ ਦੇ ਸੈਮੀਫਾਈਨਲ ਤੋਂ ਹੋਈ ਬਾਹਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤੀ ਮਹਿਲਾ ਕ੍ਰਿਕੇਟ ਟੀਮ ਨੂੰ ਮਹਿਲਾ ਟੀ-20 ਵਿਸ਼ਵ ਕੱਪ ਟੂਰਨਾਮੈਂਟ ਵਿਚ.....

India And England Team

ਐਂਟੀਗੁਆ (ਭਾਸ਼ਾ): ਭਾਰਤੀ ਮਹਿਲਾ ਕ੍ਰਿਕੇਟ ਟੀਮ ਨੂੰ ਮਹਿਲਾ ਟੀ-20 ਵਿਸ਼ਵ ਕੱਪ ਟੂਰਨਾਮੈਂਟ ਵਿਚ ਇਕ ਵਾਰ ਫਿਰ ਨਿਰਾਸ਼ਾ ਹੱਥ ਲਗੀ ਹੈ। ਉਹ ਫਾਇਨਲ ਵਿਚ ਜਗ੍ਹਾ ਬਣਾਉਣ ਤੋਂ ਰਹਿ ਗਈ। ਸਰ ਵਿਵੀਯਨ ਰਿਚਰਡਸ ਸਟੇਡੀਅਮ ਵਿਚ ਸ਼ੁੱਕਰਵਾਰ ਨੂੰ ਖੇਡੇ ਗਏ ਸੈਮੀਫਾਈਨਲ ਮੈਚ ਵਿਚ ਭਾਰਤ ਨੂੰ ਇੰਗਲੈਂਡ ਨੇ ਅੱਠ ਵਿਕੇਟ ਨਾਲ ਹਰਾ ਦਿਤਾ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਨ ਉਤਰੀ ਭਾਰਤੀ ਟੀਮ ਨੇ 19.3 ਓਵਰਾਂ ਵਿਚ ਅਪਣੇ ਸਾਰੇ ਵਿਕੇਟ ਗਵਾ ਕੇ ਇੰਗਲੈਂਡ ਨੂੰ 113 ਦੌੜਾਂ ਦਾ ਅਸ਼ਾਨ ਟੀਚਾ ਦਿਤਾ ਸੀ।

ਇਸ ਟੀਚੇ ਨੂੰ ਇੰਗਲੈਂਡ ਦੀ ਐਮੀ ਅਲੈਨ ਜੋਂਨਸ (53) ਅਤੇ ਨਟਾਲੀ ਸਕੀਵਰ (52)  ਦੀ ਸ਼ਾਨਦਾਰ ਬੱਲੇਬਾਜੀ ਦੇ ਦਮ ਉਤੇ 17 ਗੇਂਦਾਂ ਬਾਕੀ ਰਹਿੰਦੇ ਕੇਵਲ ਦੋ ਵਿਕੇਟ ਦੇ ਨੁਕਸਾਨ ਉਤੇ ਹਾਸਲ ਕਰ ਲਿਆ। ਇੰਗਲੈਂਡ ਨੇ ਇਸ ਮੈਚ ਵਿਚ ਮਿਲੀ ਜਿੱਤ ਦੇ ਨਾਲ ਫਾਈਨਲ ਵਿਚ ਪਰਵੇਸ਼ ਕਰ ਲਿਆ ਹੈ ਅਤੇ ਹੁਣ ਉਸ ਦਾ ਸਾਹਮਣਾ ਖਿਤਾਬੀ ਮੁਕਾਬਲੇ ਵਿਚ ਆਸਟਰੇਲਿਆ ਨਾਲ ਹੋਵੇਗਾ। ਪਹਿਲੇ ਸੈਮੀਫਾਈਨਲ ਮੈਚ ਵਿਚ ਆਸ‍ਟਰੇਲਿਆ ਨੇ ਮੇਜਬਾਨ ਵੇਸ‍ਟਇੰਡੀਜ਼ ਨੂੰ 71 ਦੌੜਾਂ ਨਾਲ ਹਰਾ ਕੇ ਫਾਈਨਲ ਦਾ ਟਿਕਟ ਕਟਾਇਆ ਹੈ।

ਮੌਜੂਦਾ ਵਿਸ਼ਵ ਵਨਡੇ ਚੈਪਿਅਨ ਇੰਗਲੈਂਡ ਦੀ ਟੀਮ ਕਾਫ਼ੀ ਮਜਬੂਤ ਹੈ ਅਤੇ ਪਿਛਲੇ ਸਾਲ ਲਾਰਡਸ ਵਿਚ ਉਹ ਭਾਰਤ ਨੂੰ 9 ਦੌੜਾਂ ਨਾਲ ਮਾਤ ਦੇ ਕੇ ਚੈਪਿਅਨ ਬਣੀ ਸੀ। ਪਹਿਲਾਂ ਟਾਸ ਜਿੱਤ ਕੇ ਪਹਿਲਾਂ ਬੈਟਿੰਗ ਕਰਦੇ ਹੋਏ ਭਾਰਤ ਦੀ ਸ਼ੁਰੂਆਤ ਵਧਿਆ ਰਹੀ। ਓਪਨਰ ਸਮ੍ਰਤੀ ਮੰਧਾਨਾ ਨੇ ਤੂਫਾਨੀ ਬੈਟਿੰਗ ਕੀਤੀ। ਉਨ੍ਹਾਂ ਨੇ 147.82 ਦੀ ਸਟਰਾਇਕ ਰੇਟ ਨਾਲ 23 ਗੇਦਾਂ ਵਿਚ 34 ਦੌੜਾਂ ਬਣਾਈਆਂ। ਇਸ ਪਾਰੀ ਵਿਚ ਮੰਧਾਨਾ ਨੇ 5 ਚੌਕੇ ਅਤੇ 1 ਛੱਕਾ ਲਗਾਇਆ। ਮੰਧਾਨਾ ਦੀ ਵਿਕੇਟ ਡਿੱਗਣ ਤੋਂ ਬਾਅਦ ਭਾਰਤੀ ਪਾਰੀ ਸੰਭਲ ਨਹੀਂ ਸਕੀ।  ਭਾਰਤ ਦੀ ਅੱਧੀ ਟੀਮ 93 ਦੌੜਾਂ ਦੇ ਟੀਮ ਸ‍ਕੋਰ ਉਤੇ ਮੈਦਾਨ ਤੋਂ ਬਾਹਰ ਜਾ ਚੁੱਕੀ ਸੀ।