ਕੌਮੀ ਸਕੂਲ ਖੇਡਾਂ ‘ਚ ਤੀਜੇ ਸਥਾਨ 'ਤੇ ਰਹਿਣ ਵਾਲੀ ਹੈਂਡਬਾਲ ਟੀਮ ਵਲੋਂ ਸਿੱਖਿਆ ਮੰਤਰੀ ਨਾਲ ਮੁਲਾਕਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਕੌਮੀ ਸਕੂਲ ਖੇਡਾਂ ਅੰਡਰ-17 ਵਿਚ ਹੈਂਡਬਾਲ ਮੁਕਾਬਲਿਆਂ ਵਿਚ ਤੀਜੇ ਸਥਾਨ 'ਤੇ ਰਹਿਣ ਵਾਲੀ ਪੰਜਾਬ ਸਕੂਲ ਸਿੱਖਿਆ...

Handball team met the Education Minister

ਚੰਡੀਗੜ੍ਹ : ਕੌਮੀ ਸਕੂਲ ਖੇਡਾਂ ਅੰਡਰ-17 ਵਿਚ ਹੈਂਡਬਾਲ ਮੁਕਾਬਲਿਆਂ ਵਿਚ ਤੀਜੇ ਸਥਾਨ 'ਤੇ ਰਹਿਣ ਵਾਲੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਟੀਮ ਨੇ ਅੱਜ ਸਿੱਖਿਆ ਮੰਤਰੀ ਪੰਜਾਬ ਸ੍ਰੀ ਓਮ ਪ੍ਰਕਾਸ਼ ਸੋਨੀ ਨਾਲ ਮੁਲਾਕਾਤ ਕੀਤੀ। ਸਿੱਖਿਆ ਮੰਤਰੀ ਨੇ ਜੇਤੂ ਟੀਮ ਦੇ ਮੈਂਬਰਾਂ ਨੂੰ ਵਧਾਈ ਦਿਤੀ ਅਤੇ ਆਸ ਪ੍ਰਗਟਾਈ ਕਿ ਭਵਿੱਖ ਵਿਚ ਪੰਜਾਬ ਦੇ ਵਿਦਿਆਰਥੀ ਕੌਮੀ ਪੱਧਰ 'ਤੇ ਹੋਣ ਵਾਲੀਆਂ ਖੇਡਾਂ ਵਿਚ ਮੱਲਾਂ ਮਾਰਨਗੇ ਅਤੇ ਅਪਣੇ ਸੂਬੇ ਦਾ ਨਾਮ ਰੌਸ਼ਨ ਕਰਨਗੇ।

ਉਨਾਂ ਕਿਹਾ ਕਿ ਰਾਜ ਦੇ ਸਕੂਲਾਂ ਵਿਚ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਰਾਜ ਸਰਕਾਰ ਵਲੋਂ ਸਾਰਥਕ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਵਧੀਆ ਖਿਡਾਰੀ ਪੈਦਾ ਕੀਤੇ ਜਾ ਸਕਣ। ਇਸ ਮੌਕੇ ਟੀਮ ਦੇ ਕੋਚ ਰਮਨਦੀਪ ਸਿੰਘ, ਕੋਚ ਹਰਜਿੰਦਰ ਸਿੰਘ, ਕੋਚ ਕੁਲਵਿੰਦਰ ਸਿੰਘ ਅਤੇ ਟੀਮ ਕਪਤਾਨ ਮੋਨੂੰ ਸਮੇਤ ਸਮੂਹ ਟੀਮ ਮੈਂਬਰ ਹਾਜ਼ਰ ਸਨ। ਦੱਸਣਯੋਗ ਹੈ ਕਿ 64ਵੀਆਂ ਕੌਮੀ ਸਕੂਲ ਖੇਡਾਂ ਤਿਲੰਗਾਨਾ ਰਾਜ ਦੇ ਸਿੱਧੀਪੇਟ ਜ਼ਿਲੇ ਵਿੱਚ 12 ਤੋਂ 16 ਜਨਵਰੀ 2019 ਤੱਕ ਹੋਈਆਂ ਸਨ।