ਜਾਣੋ ਕਿਨ੍ਹਾਂ ਖਿਡਾਰੀਆਂ ਨੇ ਸਿਆਸੀ ਮੈਦਾਨ ‘ਤੇ ਮਾਰੀ ਬਾਜ਼ੀ ਅਤੇ ਕਿਸ ਨੂੰ ਮਿਲੀ ਹਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਲੋਕ ਸਭਾ ਚੋਣਾਂ 2019 ਦੇ ਨਤੀਜੇ ਆ ਚੁੱਕੇ ਹਨ, ਜਿਸ ਵਿਚ ਭਾਜਪਾ, ਕਾਂਗਰਸ ਆਦਿ ਸਾਇਸੀ ਦਲਾਂ ਨੇ ਕਈ ਖੇਡ ਸਿਤਾਰਿਆਂ ਨੂੰ...

Gautam Ghambir

ਨਵੀਂ ਦਿੱਲੀ: ਲੋਕ ਸਭਾ ਚੋਣਾਂ 2019 ਦੇ ਨਤੀਜੇ ਆ ਚੁੱਕੇ ਹਨ, ਜਿਸ ਵਿਚ ਭਾਜਪਾ, ਕਾਂਗਰਸ ਆਦਿ ਸਾਇਸੀ ਦਲਾਂ ਨੇ ਕਈ ਖੇਡ ਸਿਤਾਰਿਆਂ ਨੂੰ ਚੋਣਾਂ ਦੇ ਮੈਦਾਨ ‘ਤੇ ਉਤਾਰਿਆ। ਕੁਝ ਇਕ ਖਿਡਾਰੀ ਪਹਿਲਾਂ ਤੋਂ ਰਾਜਨੀਤੀ ਵਿਚ ਸਨ ਤੇ ਕੁਝ ਪਹਿਲੀ ਵਾਰ ਇਸ ਖੇਤਰ ਵਿਚ ਕਿਸਮਤ ਅਜ਼ਮਾ ਰਹੇ ਸਨ। ਜਿਸ ਵਿਚ ਕੁਝ ਨੂੰ ਸ਼ਾਨਦਾਰ ਜਿੱਤ ਮਿਲੀ ਤੇ ਕੁਝ ਬੁਰੀ ਤਰ੍ਹਾਂ ਹਾਰ ਗਏ ਆਓ ਜਾਣਦੇ ਹਾਂ ਖੇਡ ਦੇ ਇਨ੍ਹਾਂ ਦਿਗਜ਼ਾਂ ਦੀ ਸਿਆਸੀ ਕਿਸਮਤ ਦੇ ਫ਼ੈਸਲੇ ਬਾਰੇ।

ਪੂਰਬੀ ਦਿੱਲੀ ਸੀਟ ਤੋਂ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਨੇ ਵੱਡੀ ਜਿੱਤ ਦਰਜ ਕੀਤੀ ਹੈ। ਆਪ ਦੀ ਆਤਿਸ਼ੀ ਅਤੇ ਕਾਂਗਰਸ ਦੇ ਨਾਤੇ ਅਰਵਿੰਦਰ ਸਿੰਘ ਲਵਲੀ ‘ਤੇ ਭਾਰੀ ਪੈਂਦੇ ਹੋਏ ਗੌਤਮ ਗੰਭੀਰ 3 ਲੱਖ 90 ਹਜ਼ਾਰ ਵੋਟਾਂ ਦੇ ਵੱਡੇ ਫ਼ਰਕ ਨਾਲ ਇਹ ਚੋਣ ਜਿੱਤ ਗਏ ਹਨ। ਕਾਂਗਰਸ ਨੇ ਡਿਸਕਸ ਥ੍ਰੋ ਦੀ ਖਿਡਾਰਨ ਕ੍ਰਿਸ਼ਨਾ ਪੂਨੀਆ ਨੂੰ ਜੈਪੁਰ ਪੇਂਡੂ ਸੀਟ ਤੋਂ ਕੇਂਦਰੀ ਮੰਤਰੀ ਅਤੇ ਸਾਬਕਾ ਸ਼ੂਟਰ ਰਾਜਵਰਧਨ ਸਿੰਘ ਰਾਠੌੜ ਦੇ ਵਿਰੁੱਧ ਮੈਦਾਨ ਵਿਚ ਉਤਾਰਿਆ। ਰਾਜਵਰਧਨ ਸਿੰਘ ਰਾਠੌੜ ਨੇ ਇਸ ਸੀਟ ‘ਤੇ 1.26 ਲੱਖ ਤੋਂ ਜ਼ਿਆਦਾ ਵੱਡੇ ਫ਼ਰਕ ਨਾਲ ਲੀਡ ਲੈ ਲਈ ਹੈ।

ਕਾਂਗਰਸ ਪਾਰਟੀ ਨੇ ਦੱਖਣੀ ਲੋਕ ਸਭਾ ਸੀਟ ਤੋਂ ਬਾਕਸਰ ਵਿਜੇਂਦਰ ਸਿੰਘ ਨੂੰ ਆਪਣਾ ਉਮੀਦਵਾਰ ਬਣਾਇਆ। ਵਿਜੇਂਦਰ ਨੂੰ ਭਾਜਪਾ ਦੇ ਮੌਜੂਦਾ ਸੰਸਦ ਮੈਂਬਰ ਰਮੇਸ਼ ਬਿਧੂੜੀ ਅਤੇ ਆਮ ਆਦਮੀ ਪਾਰਟੀ ਦੇ ਰਾਘਵ ਚੱਡਾ ਦੇ ਵਿਰੁੱਧ ਖੜ੍ਹਾ ਕੀਤਾ, ਪਰ ਉਹ ਹਾਰ ਗਏ। ਇਸ ਸੀਟ ‘ਤੇ ਭਾਜਪਾ ਦ ਰਮੇਸ਼ ਬਿਧੂੜੀ ਨੇ 52 ਹਜ਼ਾਰ ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ।