ਭਾਰਤੀ ਮਹਿਲਾ ਹਾਕੀ : ਤੀਜੇ ਮੈਚ ਵਿਚ ਕੋਰੀਆ ਤੋਂ 0-4 ਨਾਲ ਹਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤ ਨੇ ਤਿੰਨ ਮੈਚਾਂ ਦੀ ਲੜੀ 2-1 ਨਾਲ ਜਿੱਤੀ

South Korea defeat Indian women's hockey team 4-0

ਜਿਚਿਯੋਨ : ਭਾਰਤੀ ਮਹਿਲਾ ਹਾਕੀ ਟੀਮ ਨੂੰ ਸ਼ੁਕਰਵਾਰ ਨੂੰ ਇਥੇ ਤੀਜੇ 'ਤੇ ਆਖਰੀ ਮੈਚ 'ਚ ਮੇਜ਼ਬਾਨ ਦੱਖਣ ਕੋਰੀਆ ਤੋਂ 0-4 ਨਾਲ ਹਾਰ ਦਾ ਮੂੰਹ ਵੇਖਣਾ ਪਿਆ, ਹਾਲਾਂਕਿ ਉਹ ਪਹਿਲਾਂ ਹੀ ਲੜੀ ਅਪਣੇ ਨਾਂ ਕਰ ਚੁੱਕੀ ਹੈ। ਭਾਰਤ ਨੇ ਇਸ ਤੋਂ ਪਹਿਲਾਂ ਦੋ ਮੈਚਾਂ 'ਚ ਕੋਰੀਆ 'ਤੇ ਲਗਾਤਾਰ 2-1 ਦੇ ਫਰਕ ਨਾਲ ਜਿੱਤ ਹਾਸਲ ਕਰ ਸੀਰੀਜ਼ ਜਿੱਤ ਲਈ ਸੀ। ਮੇਜ਼ਬਾਨਾਂ ਨੇ ਸਰਕਲ 'ਚ ਕਾਫ਼ੀ ਸਫ਼ਲ ਹਮਲੇ ਕੀਤੇ ਜਿਸ ਦੇ ਨਾਲ ਸ਼ੁਰੂ ਤੋਂ ਹੀ ਭਾਰਤੀ ਡਿਫੈਂਸ ਕਾਫ਼ੀ ਦਬਾਅ 'ਚ ਆ ਗਿਆ।

 


 

ਮੇਜ਼ਬਾਨਾਂ ਨੇ ਪੰਜ ਪੈਨਲਟੀ ਕਾਰਨਰ ਬਨਾਏ ਤੇ 29ਵੇਂ ਮਿੰਟ 'ਚ ਇਕ ਨੂੰ ਗੋਲ ਵਿਚ ਤਬਦੀਲ ਕਰ ਦਿਤਾ। ਜਾਂਗ ਹੀਸਨ ਨੇ ਇਹ ਗੋਲ ਕਰ  ਕੇ ਟੀਮ ਲਈ ਸ਼ੁਰੂਆਤ ਕੀਤੀ। ਕਿਮ ਹਿਉਂਜੀ ਤੇ ਕਾਂਗ ਜਿਨ੍ਹਾ ਨੇ 41ਵੇਂ ਮਿੰਟ ਵਿਚ ਲਗਾਤਾਰ ਗੋਲ ਕੀਤੇ। ਤਿੰਨ ਗੋਲ ਹੋਣ ਤੋਂ ਬਾਅਦ ਭਾਰਤ ਦਾ ਮਨੋਬਲ ਡਿੱਗ ਗਿਆ ਸੀ। ਲੀ ਯੁਰੀ ਨੇ 53ਵੇਂ ਮਿੰਟ 'ਚ ਚੌਥਾ ਗੋਲ ਦਾਗਿਆ।

ਭਾਰਤੀ ਕੋਚ ਸੋਰਡ ਮਾਰਿਨੇ ਨੇ ਕਿਹਾ, ''ਸਿੱਖਣ ਦੀ ਪ੍ਰਕਿਰਿਆ ਹਮੇਸ਼ਾ ਉਤਾਰ-ਚੜ੍ਹਾਅ ਭਰੀ ਰਹਿੰਦੀ ਹੈ ਤੇ ਅੱਜ ਅਜਿਹਾ ਹੀ ਅਨੁਭਵ ਸੀ ਜਿੱਥੇ ਸਾਨੂੰ ਸ਼ੁਰੂ ਤੋਂ ਹੀ ਝੱਟਕੇ ਲੱਗੇ ਜਿਸ ਤੋਂ ਅਸੀਂ ਉਬਰ ਨਹੀਂ ਸਕੇ। ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀ ਇਸ ਅਨੁਭਵ ਤੋਂ ਕੋਈ ਸਿੱਖ ਹਾਸਲ ਨਹੀਂ ਕਰਾਂਗੇ।''