ਹਾਕੀ ਵਰਲਡ ਕੱਪ ਦੀ ਸਮਾਂ ਸਾਰਨੀ ਜਾਰੀ
ਇੰਟਰਨੈਸ਼ਨਲ ਹਾਕੀ ਫੈਡਰੇਸ਼ਨ (ਐਫਆਈਐਚ) ਵਲੋਂ ਹਾਕੀ ਵਰਲਡ ਕੱਪ (ਪੁਰਸ਼) -2018 ਲਈ ਹੋਣ ਵਾਲੇ ਮੈਚਾਂ ਦੀ ਸਮਾਂ ਸਾਰਨੀ ਬਾਰੇ ਐਲਾਨ...
ਭੁਵਨੇਸ਼ਵਰ (ਪੀਟੀਆਈ) : ਇੰਟਰਨੈਸ਼ਨਲ ਹਾਕੀ ਫੈਡਰੇਸ਼ਨ (ਐਫਆਈਐਚ) ਵਲੋਂ ਹਾਕੀ ਵਰਲਡ ਕੱਪ (ਪੁਰਸ਼) -2018 ਲਈ ਹੋਣ ਵਾਲੇ ਮੈਚਾਂ ਦੀ ਸਮਾਂ ਸਾਰਨੀ ਬਾਰੇ ਐਲਾਨ ਕਰ ਦਿਤਾ ਗਿਆ ਹੈ। ਇਸ ਸਬੰਧੀ 16 ਟੀਮਾਂ ਦੁਆਰਾ ਹਾਕੀ ਵਰਲਡ ਕੱਪ ਵਿਚ ਹਿੱਸਾ ਲਿਆ ਜਾਵੇਗਾ। ਹਾਕੀ ਵਰਲਡ ਕੱਪ ਵਿਚ ਖੇਡਣ ਵਾਲੀਆਂ ਟੀਮਾਂ ਨੂੰ ਚਾਰ ਪੂਲ A, B, C ਅਤੇ D ਵਿਚ ਵੰਡਿਆ ਗਿਆ ਹੈ।
ਅਰਜਨਟੀਨਾ, ਨਿਊਜ਼ੀਲੈਂਡ, ਸਪੇਨ ਤੇ ਫਰਾਂਸ ਨੂੰ ਪੂਲ-A ਵਿਚ ਵੰਡਿਆ ਗਿਆ ਹੈ, ਜਦੋਂ ਕਿ ਆਸਟਰੇਲੀਆ, ਇੰਗਲੈਂਡ, ਆਇਰਲੈਂਡ ਅਤੇ ਚੀਨ ਨੂੰ ਪੂਲ-B ਵਿਚ ਵੰਡਿਆ ਗਿਆ ਹੈ। ਭਾਰਤ ਪੂਲ-C ਵਿਚ ਬੈਲਜ਼ੀਅਮ, ਕੈਨੇਡਾ ਅਤੇ ਦੱਖਣੀ ਅਫ਼ਰੀਕਾ ਨਾਲ ਭਿੜੇਗਾ। ਤਿੰਨ ਵਾਰ ਵਰਲਡ ਚੈਂਪੀਅਨ ਟੀਮ ਨੀਦਰਲੈਂਡ ਪੂਲ-D ਵਿਚ ਜਰਮਨੀ, ਮਲੇਸ਼ੀਆ ਅਤੇ ਪਾਕਿਸਤਾਨ ਵਿਰੁੱਧ ਖੇਡੇਗੀ। ਇਹ ਟੂਰਨਾਮੈਂਟ 28 ਨਵੰਬਰ ਤੋਂ 16 ਦਸੰਬਰ ਤੱਕ ਕਰਵਾਏ ਜਾਣਗੇ।
ਆਖਰੀ ਮੈਚ 16 ਦਸੰਬਰ ਨੂੰ ਕਲਿੰਗਾ ਸਟੇਡੀਅਮ ਵਿਚ ਕਰਵਾਇਆ ਜਾਵੇਗਾ। ਹਾਲਾਂਕਿ, ਪੂਲ-ਵਾਰ ਮੁਕਾਬਲੇ 28 ਤੋਂ 9 ਨਵੰਬਰ ਦੇ ਵਿਚਕਾਰ ਹੋਣਗੇ। ਹਰ ਦਿਨ ਦੇ ਮੈਚ ਕ੍ਰਮਵਾਰ 5 ਵਜੇ ਅਤੇ 7 ਵਜੇ ਖੇਡੇ ਜਾਣਗੇ। ਹਾਕੀ ਮੈਚ ਦੇ ਪਹਿਲੇ ਦਿਨ ਪਹਿਲੇ ਮੈਚ ਵਿਚ ਬੈਲਜੀਅਮ, ਕੈਨੇਡਾ ਦਾ ਸਾਹਮਣਾ ਕਰੇਗਾ ਅਤੇ ਉਸੇ ਦਿਨ ਦੇ ਦੂਜੇ ਮੈਚ ਵਿਚ ਭਾਰਤ ਦੱਖਣੀ ਅਫ਼ਰੀਕਾ ਦਾ ਸਾਹਮਣਾ ਕਰੇਗਾ।