ਮਹਿਲਾ ਹਾਕੀ ਖਿਡਾਰੀਆਂ ਨੂੰ 1-1 ਕਰੋੜ ਦੇਵੇਗੀ ਉੜੀਸਾ ਸਰਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਏਸ਼ੀਆਈ ਖੇਡਾਂ 'ਚ ਚਾਂਦੀ ਦਾ ਤਮਗ਼ਾ ਜਿੱਤਣ ਵਾਲੀ ਭਾਰਤੀ ਮਹਿਲਾ ਹਾਕੀ ਟੀਮ ਦੀਆਂ ਚਾਰ ਖਿਡਾਰਨਾਂ...........

Indian Women Hockey Players

ਭੁਵਨੇਸ਼ਵਰ : ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਏਸ਼ੀਆਈ ਖੇਡਾਂ 'ਚ ਚਾਂਦੀ ਦਾ ਤਮਗ਼ਾ ਜਿੱਤਣ ਵਾਲੀ ਭਾਰਤੀ ਮਹਿਲਾ ਹਾਕੀ ਟੀਮ ਦੀਆਂ ਚਾਰ ਖਿਡਾਰਨਾਂ (ਸੂਬੇ ਦੀਆਂ) ਨੂੰ 1-1 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਦਫ਼ਤਰ ਵਲੋਂ ਜਾਰੀ ਇਕ ਬਿਆਨ ਮੁਤਾਬਕ, ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੀਆਂ ਚਾਰ ਖਿਡਾਰਨਾਂ ਸੁਨੀਤਾ ਲਾਕੜਾ, ਨਿਮਿਤਾ ਤੋਪੋ, ਨੀਲਿਮਾ ਮਿੰਜ ਅਤੇ ਦੀਪ ਗ੍ਰੇਸ ਏਕਾ ਨੂੰ ਇਕ-ਇਕ ਕਰੋੜ ਰੁਪਏ ਦੀ ਪੁਰਸਕਾਰ ਰਾਸ਼ੀ ਦਿਤੀ ਜਾਵੇਗੀ।

ਪਟਨਾਇਕ ਨੇ ਚਾਂਦੀ ਦਾ ਤਮਗ਼ਾ ਜਿੱਤਣ ਵਾਲੀ ਭਾਰਤੀ ਟੀਮ ਨੂੰ ਵਧਾਈ ਦਿਤੀ। ਭਾਰਤੀ ਮਹਿਲਾ ਹਾਕੀ ਟੀਮ 20 ਸਾਲ ਬਾਅਦ ਏਸ਼ੀਆਈ ਖੇਡਾਂ ਦੇ ਫ਼ਾਈਨਲ 'ਚ ਪਹੁੰਚੀ ਸੀ ਪਰ ਜਪਾਨ ਹੱਥੋਂ ਉਸ ਨੂੰ 1-2 ਨਾਲ ਹਾਰ ਮਿਲੀ ਸੀ। ਜ਼ਿਕਰਯੋਗ ਹੈ ਕਿ ਉੜੀਸਾ ਨੇ ਇਸ ਸਾਲ ਨਵੰਬਰ-ਦਸੰਬਰ 'ਚ ਹੋਣ ਵਾਲੇ ਪੁਰਸ਼ ਹਾਕੀ ਵਿਸ਼ਵ ਕੱਪ ਦੀ ਵੀ ਮੇਜ਼ਬਾਨੀ ਕਰਨੀ ਹੈ।   (ਏਜੰਸੀ)