ਰਾਣਾ ਸੋਢੀ ਨੇ ਕੀਤਾ ਆਲ ਇੰਡੀਆ ਪੁਲਿਸ ਹਾਕੀ ਟੂਰਨਾਮੈਂਟ ਦਾ ਉਦਘਾਟਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਯੁਵਕ ਤੇ ਖੇਡ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਐਲਾਨ ਕੀਤਾ ਹੈ ਕਿ ਜਲੰਧਰ ਸਥਿਤ ਪੀ. ਏ. ਪੀ. ਸਪੋਰਟਸ ਕੰਪਲੈਕਸ ਦੀ ਪੂਰਨ ਤੌਰ.............

DGP Suresh Arora Honoring Rana Sodhi

ਜਲੰਧਰ : ਯੁਵਕ ਤੇ ਖੇਡ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਐਲਾਨ ਕੀਤਾ ਹੈ ਕਿ ਜਲੰਧਰ ਸਥਿਤ ਪੀ. ਏ. ਪੀ. ਸਪੋਰਟਸ ਕੰਪਲੈਕਸ ਦੀ ਪੂਰਨ ਤੌਰ 'ਤੇ ਨੁਹਾਰ ਬਦਲੀ ਜਾਵੇਗੀ ਅਤੇ ਇਸ ਖੇਤਰ ਦੇ ਉਭਰਦੇ ਖਿਡਾਰੀਆਂ ਨੂੰ ਅਤਿਆਧੁਨਿਕ ਸ਼ਾਜੋਸਮਾਨ ਅਤੇ ਸਿਖਲਾਈ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਅੱਜ ਇੱਥੇ 67ਵੀਆਂ ਆਲ ਇੰਡੀਆ ਪੁਲਿਸ ਹਾਕੀ ਚੈਂਪੀਅਨਸ਼ਿਪ ਦਾ ਉਦਘਾਟਨ ਕਰਨ ਉਪਰੰਤ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਸੋਢੀ ਨੇ ਕਿਹਾ ਕਿ ਜਲਦੀ ਹੀ ਪੀ.ਏ.ਪੀ.ਕੰਪਲੈਕਸ ਵਿਖੇ ਇਕ ਅਲਟਰਾ ਮਾਡਰਨ ਸਿੰਥੈਟਿਕ ਟਰੈਕ ਸਥਾਪਿਤ ਕੀਤਾ ਜਾਵੇਗਾ

ਇਸ ਤਰ੍ਹਾਂ ਉਨ੍ਹਾਂ ਨੇ ਜੂਡੋ, ਰੈਸਲਿੰਗ ਅਤੇ ਵੂਸ਼ੋ ਲਈ ਮੈਟ ਲਗਾਉਣ ਦਾ ਵੀ ਐਲਾਨ ਕੀਤਾ। ਰਾਣਾ ਗੁਰਮੀਤ ਸਿੰਘ ਸੋਢੀ ਵਲੋਂ ਪੀ.ਏ.ਪੀ. ਕੰਪਲੈਕਸ ਵਿਖੇ ਖਿਡਾਰੀਆਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਫਿਜਿਊਥੇਰੈਪੀ ਸੈਂਟਰ ਵੀ ਸਥਾਪਿਤ ਕਰਨ ਦਾ ਐਲਾਨ ਕੀਤਾ ਗਿਆ। ਇਸ ਤੋਂ ਪਹਿਲਾਂ ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਡਾਇਰੈਕਟਰ ਜਨਰਲ ਆਫ ਪੁਲਿਸ ਸ੍ਰੀ ਸੁਰੇਸ਼ ਅਰੋੜਾ ਨੇ ਕਿਹਾ ਕਿ ਉਹ ਇਕ ਵੱਕਾਰੀ ਖਿਡਾਰੀ ਤੇ ਖੇਡ ਪ੍ਰੇਮੀ ਹਨ। ਉਨ੍ਹਾਂ ਕਿਹਾ ਕਿ ਪੰਜਾਬ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਇਨਾਂ ਖੇਡਾਂ ਵਿਚ 27 ਹਾਕੀ ਟੀਮਾਂ ਦੇ 645 ਖਿਡਾਰੀ ਭਾਗ ਲੈ ਰਹੇ ਹਨ। 

ਸ੍ਰੀ ਅਰੋੜਾ ਨੇ ਕਿਹਾ ਕਿ ਪੀ.ਏ.ਪੀ. ਦੇਸ਼ ਲਈ ਖੇਡਾਂ ਦੇ ਚਾਨਣ ਮੁਨਾਰੇ ਵਜੋਂ ਕੰਮ ਕਰ ਰਹੀ ਹੈ ਜਿਸ ਨੇ ਕਈ ਨਾਮੀ ਖਿਡਾਰੀ ਜਿਨਾਂ ਨੇ ਰਾਜੀਵ ਗਾਂਧੀ ਖੇਡ ਰਤਨ,ਅਰਜੁਨਾ ਐਵਾਰਡ ਅਤੇ ਧਿਆਨ ਚੰਦ ਤੇ ਪਦਮਸ੍ਰੀ ਐਵਾਰਡ ਪ੍ਰਾਪਤ ਕੀਤੇ ਹਨ ਪੈਦਾ ਕੀਤੇ ਹਨ। ਇਸ ਮੌਕੇ ਵਧੀਕ ਡੀ.ਜੀ.ਪੀ. ਪੀਏਪੀ ਕੁਲਦੀਪ ਸਿੰਘ ਵਲੋਂ ਆਈਆਂ ਸਖ਼ਸ਼ੀਅਤਾਂ ਦਾ ਧਨਵਾਦ ਕੀਤਾ ਗਿਆ।

ਇਸ ਮੌਕੇ ਵਿਧਾਇਕ ਸ਼ੁਸ਼ੀਲ ਕੁਮਾਰ ਰਿੰਕੂ, ਆਈ.ਜੀ.ਪੀਜ਼ ਜਸਕਰਨ ਸਿੰਘ, ਅਤੇ ਟੀ.ਪੀ.ਸਿੰਘ, ਆਈ.ਜੀ.ਪੀ. ਜਲੰਧਰ ਜ਼ੋਨ ਨੌਨਿਹਾਲ ਸਿੰਘ, ਪੁਲਿਸ ਕਮਿਸ਼ਨਰ ਪੀ.ਕੇ.ਸਿਨਹਾ, ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ, ਡੀ.ਆਈ.ਜੀ. ਐਸ.ਕੇ. ਕਾਲੀਆ, ਕਮਾਂਡੈਂਟ ਰਾਜਿੰਦਰ ਸਿੰਘ, ਸੰਦੀਪ ਕੁਮਾਰ ਸ਼ਰਮਾ, ਐਚ.ਪੀ.ਐਸ਼ ਖੱਖ ਅਤੇ ਰਘਬੀਰ ਸਿੰਘ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ। ਇਸ ਮੌਕੇ ਸੇਵਾ ਮੁਕਤ ਡੀ.ਜੀ.ਪੀ. ਸ੍ਰੀ ਐਮ.ਐਸ.ਭੁੱਲਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।