ਵਿਸ਼ਵ ਕੱਪ 2019: ਇੰਗਲੈਂਡ ਨੇ ਜਿੱਤਿਆ ਟਾਸ

ਏਜੰਸੀ

ਖ਼ਬਰਾਂ, ਖੇਡਾਂ

ਇੰਗਲੈਂਡ ਨੇ ਪਹਿਲਾਂ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਕੀਤਾ ਫ਼ੈਸਲਾ

Aus Vs Eng CWC 2019: ICC cricket world cup score toss

ਨਵੀਂ ਦਿੱਲੀ: ਲੰਡਨ ਦੇ ਇਤਿਹਾਸਿਕ ਲਾਰਡਸ ਸਟੇਡੀਅਮ ਵਿਚ ਚਲ ਰਹੇ ਵਰਲਡ ਕੱਪ ਦੇ ਅਹਿਮ ਮੁਕਾਬਲੇ ਵਿਚ ਇੰਗਲੈਂਡ ਨੇ ਆਸਟ੍ਰੇਲੀਆ ਵਿਰੁਧ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ ਹੈ। 6 ਮੈਂਚਾਂ ਵਿਚੋਂ 4 ਮੈਚ ਜਿੱਤ ਕੇ ਇੰਗਲੈਂਡ ਚੌਥੇ ਮੈਚ ਸਥਾਨ 'ਤੇ ਹੈ। ਇਸ ਟੀਮ ਨੂੰ ਹੁਣ ਟਾਪ 4 ਵਿਚ ਅਪਣੀ ਜਗ੍ਹਾ ਸੁਰੱਖਿਅਤ ਕਰਨ ਲਈ ਬਾਕੀ ਬਚੇ ਤਿੰਨ ਵਿਚੋਂ ਦੋ ਮੈਚ ਜਿੱਤਣੇ ਹੋਣਗੇ।

 



 

 

ਇੰਗਲੈਂਡ ਲਈ ਹਾਲਾਂਕਿ ਇਹ ਕੰਮ ਆਸਾਨ ਨਹੀਂ ਹੋਵੇਗਾ ਕਿਉਂਕਿ ਉਸ ਨੂੰ ਆਸਟ੍ਰੇਲੀਆ ਤੋਂ ਬਾਅਦ ਨਿਊਜ਼ਲੈਂਡ ਅਤੇ ਭਾਰਤ ਦਾ ਸਾਹਮਣਾ ਕਰਨਾ ਹੋਵੇਗਾ। ਕਪਤਾਨ ਇਯੋਨ ਮਾਰਗਨ ਦੀ ਟੀਮ 'ਤੇ ਉਸ ਪ੍ਰਕਾਰ ਦਾ ਕ੍ਰਿਕਟ ਖੇਡਣ ਦਾ ਦਬਾਅ ਹੋਵੇਗਾ ਜਿਸ ਤਰ੍ਹਾਂ ਉਹ ਪਿਛਲੇ ਦੋ ਸਾਲਾਂ ਤੋਂ ਖੇਡਦੇ ਆ ਰਹੇ ਹਨ। ਜੇਸਨ ਰਾਇ ਦਾ ਆਉਟ ਹੋ ਕੇ ਬਾਹਰ ਹੋਣਾ ਟੀਮ ਲਈ ਵੱਡਾ ਝਟਕਾ ਹੈ।

ਲਾਰਡਸ ਸਟੇਡੀਅਮ ਪਹੁੰਚੀ ਇੰਗਲੈਂਡ ਟੀਮ ਦੀ ਵੀਡੀਉ ਟਵੀਟ ਕਰਦੇ ਹੋਏ ਇੰਗਲੈਂਡ ਕ੍ਰਿਕਟ ਨੇ ਇਸ ਨੂੰ ਇਕ ਵੱਡਾ ਮੈਚ ਕਰਾਰ ਦਿੱਤਾ ਹੈ। ਦੂਜੇ ਪਾਸੇ ਆਸਟ੍ਰੇਲੀਆ ਨੇ ਹੁਣ ਤਕ ਇਸ ਟੂਰਨਾਮੈਂਟ ਵਿਚ ਜ਼ੋਰਦਾਰ ਪ੍ਰਦਰਸ਼ਨ ਕੀਤਾ ਹੈ। ਉਹ ਛੇ ਵਿਚੋਂ 5 ਮੈਚ ਜਿੱਤ ਕੇ ਦੂਜੇ ਸਥਾਨ 'ਤੇ ਹਨ। ਉਹ ਹਰ ਮੈਚ ਵਿਚ ਵਧ ਤੋਂ ਵਧ ਦੌੜਾਂ ਬਣਾ ਰਹੇ ਹਨ।

ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਦੀ ਅਗਵਾਈ ਵਿਚ ਗੇਂਦਬਾਜ਼ਾਂ ਨੇ ਵੀ ਦਮਦਾਰ ਪ੍ਰਦਰਸ਼ਨ ਕਰਦੇ ਹੋਏ ਅਹਿਮ ਮੌਕੇ 'ਤੇ ਵਿਕਟਾਂ ਲਈਆਂ। ਆਲਰਾਉਂਡਰ ਮਾਰਕਸ ਸਟੋਨਿਸ ਦੀ ਵਾਪਸੀ ਨੇ ਆਸਟ੍ਰੇਲੀਆ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੈ।