Oympics: ਭਵਾਨੀ ਦੇਵੀ ਨੇ ਜਿੱਤ ਨਾਲ ਕੀਤੀ ਸ਼ੁਰੂਆਤ, ਪਰ ਦੂਜੇ ਗੇੜ੍ਹ ‘ਚ ਕਰਨਾ ਪਿਆ ਹਾਰ ਦਾ ਸਾਹਮਣਾ 

ਏਜੰਸੀ

ਖ਼ਬਰਾਂ, ਖੇਡਾਂ

27 ਸਾਲ ਦੀ ਇਸ ਭਾਰਤੀ ਮਹਿਲਾ ਤਲਵਾਰਬਾਜ਼ ਨੇ ਹਾਰ ਕੇ ਵੀ ਹਰ ਕਿਸੇ ਦਾ ਦਿਲ ਜਿੱਤੀਆ ਅਤੇ ਇਤਿਹਾਸ ਰਚ ਦਿੱਤਾ ਹੈ।

Indian Fencer C. A. Bhavani Devi

ਟੋਕੀਉ: ਭਾਰਤੀ ਤਲਵਾਰਬਾਜ਼ ਭਵਾਨੀ ਦੇਵੀ (Indian Fencer C. A. Bhavani Devi) ਨੇ ਆਪਣੇ ਪਹਿਲੇ ਉਲੰਪਿਕ (Tokyo Olympic) ‍ਆਤਮਵਿਸ਼ਵਾਸ ਨਾਲ ਭਰੀ ਸ਼ੁਰੂਆਤ ਕੀਤੀ।  ਸੋਮਵਾਰ ਨੂੰ ਟੋਕੀਉ ਖੇਡਾਂ ਵਿਚ ਔਰਤਾਂ ਦੇ ਵਿਅਕਤੀਗਤ ਸਾਬਰੇ ਮੁਕਾਬਲੇ (Women's individual sabre) ਵਿਚ ਟਿਊਨੀਸ਼ਿਆ ਦੀ ਨਾਦਿਆ ਬੇਨ ਅਜ਼ੀਜ਼ੀ (N. Ben Azizi) ਨੂੰ 15-3 ਨਾਲ ਹਰਾ ਕੇ ਦੂਜੇ ਦੌਰ ਵਿਚ ਪਰਵੇਸ਼  ਕਰ ਲਿਆ ਹੈ।

ਹੋਰ ਪੜ੍ਹੋ: Delhi Unlock: ਅੱਜ ਤੋਂ ਪੂਰੀ ਸਮਰੱਥਾ ਨਾਲ ਦੌੜੇਗੀ ਮੈਟਰੋ, ਸਟੇਸ਼ਨਾਂ ਦੇ ਬਾਹਰ ਲੱਗੀਆਂ ਲਾਈਨਾਂ

ਉਲੰਪਿਕ ਲਈ ਕਵਾਲਿਫਾਈ ਕਰਨ ਵਾਲੀ ਪਹਿਲੀ ਭਾਰਤੀ ਤਲਵਾਰਬਾਜ਼ ਭਵਾਨੀ ਨੇ ਸ਼ੁਰੂ ਤੋਂ ਹੀ ਹਮਲਾਵਰ ਰਵੱਈਆ ਅਪਨਾਇਆ ਅਤੇ ਅਜੀਜੀ ਦੇ ਖੁੱਲੇ ‘ਸਟਾਂਸ’ ਦਾ ਫਾਇਦਾ ਚੁੱਕਿਆ।  ਇਸ ਨਾਲ ਭਵਾਨੀ ਨੂੰ ਅੰਕ ਬਣਾਉਣ ਵਿਚ ਮਦਦ ਮਿਲੀ। 27 ਸਾਲਾਂ ਦੀ ਭਵਾਨੀ ਨੇ 3 ਮਿੰਟਾਂ ਦੇ ਪਹਿਲੇ ਦੌਰ ਵਿਚ ਇਕ ਵੀ ਅੰਕ ਨਹੀਂ ਗੁਆਇਆ ਅਤੇ 8-0 ਨਾਲ ਮਜ਼ਬੂਤ ਲੀਡ ਲੈ ਲਈ ਅਤੇ 6:14 ਸਕਿੰਟ ਵਿਚ ਮੈਚ ਜਿੱਤ ਲਿਆ।

ਹੋਰ ਪੜ੍ਹੋ: ਉਲੰਪਿਕ: ਹਾਰ ਤੋਂ ਬਾਅਦ ਬੋਲੇ ਦਿਲਪ੍ਰੀਤ, ‘ਵੱਡਾ ਸਬਕ ਮਿਲਿਆ ਪਰ ਵਾਪਸੀ ਕਰਨ ਦਾ ਅਜੇ ਵੀ ਮੌਕਾ ਹੈ’

ਹੋਰ ਪੜ੍ਹੋ: ਕਾਰਗਿਲ ਜਿੱਤ ਦੇ 22 ਸਾਲ: ਪੀਐਮ ਮੋਦੀ ਸਮੇਤ ਕਈ ਨੇਤਾਵਾਂ ਨੇ ਦਿੱਤੀ ਸ਼ਹੀਦਾਂ ਨੂੰ ਸ਼ਰਧਾਂਜਲੀ

ਜੋ ਵੀ ਤਲਵਾਰਬਾਜ਼ ਪਹਿਲਾਂ 15 ਅੰਕ ਹਾਸਲ ਕਰਦਾ ਹੈ, ਉਸ ਨੂੰ ਜੇਤੂ ਘੋਸ਼ਿਤ ਕੀਤਾ ਜਾਂਦਾ ਹੈ।  ਭਵਾਨੀ ਦਾ ਅਗਲੇ ਦੌਰ ਵਿਚ ਫ਼ਰਾਂਸ ਦੀ ਮੈਨਨ ਬਰੂਨੇਟ (M. Brunet) ਦੀ ਕੜੀ ਚੁਣੋਤੀ ਦਾ ਸਾਮਣਾ ਕਰਨਾ ਪਿਆ। ਜਿਸ ਨੇ ਭਵਾਨੀ ਨੂੰ 15 -7 ਨਾਲ ਹਰਾ ਦਿੱਤਾ।  ਹਾਲਾਂਕਿ 27 ਸਾਲ ਦੀ ਇਸ ਭਾਰਤੀ ਮਹਿਲਾ ਤਲਵਾਰਬਾਜ਼ ਨੇ ਹਾਰ ਕੇ ਵੀ ਹਰ ਕਿਸੇ ਦਾ ਦਿਲ ਜਿੱਤੀਆ ਅਤੇ ਇਤਿਹਾਸ ਰਚ ਦਿੱਤਾ ਹੈ।