ਪ੍ਰੋ ਕਬੱਡੀ ਲੀਗ: ਬੰਗਾਲ ਨੇ ਤੇਲਗੂ ਅਤੇ ਪੈਂਥਰਜ਼ ਨੇ ਪੁਣੇਰੀ ਪਲਟਨ ਨੂੰ ਹਰਾਇਆ

ਏਜੰਸੀ

ਖ਼ਬਰਾਂ, ਖੇਡਾਂ

ਮਨਿੰਦਰ ਸਿੰਘ ਦੇ 17 ਅੰਕਾਂ ਦੀ ਮਦਦ ਨਾਲ ਬੰਗਾਲ ਵਾਰੀਅਰਜ਼ ਨੇ ਪ੍ਰੋ ਕਬੱਡੀ ਲੀਗ ਵਿਚ ਬੁੱਧਵਾਰ ਨੂੰ ਤੇਲਗੂ ਟਾਇੰਟਸ ਨੂੰ 40-39 ਨਾਲ ਹਰਾਇਆ

Jaipur Pink Panthers vs Puneri Paltan

ਨਵੀਂ ਦਿੱਲੀ: ਮਨਿੰਦਰ ਸਿੰਘ ਦੇ 17 ਅੰਕਾਂ ਦੀ ਮਦਦ ਨਾਲ ਬੰਗਾਲ ਵਾਰੀਅਰਜ਼ ਨੇ ਪ੍ਰੋ ਕਬੱਡੀ ਲੀਗ ਵਿਚ ਬੁੱਧਵਾਰ ਨੂੰ ਤੇਲਗੂ ਟਾਇੰਟਸ ਨੂੰ 40-39 ਨਾਲ ਹਰਾਇਆ ਜਦਕਿ ਜੈਪੁਰ ਪਿੰਕ ਪੈਂਥਰਜ਼ ਨੇ ਪੁਣੇਰੀ ਪਲਟਨ ਨੂੰ 43-34 ਨਾਲ ਹਰਾਇਆ। ਦੀਪਕ ਹੁੱਡਾ ਅਤੇ ਦੀਪਕ ਨਰਵਾਲ ਨੇ ਜੈਪੁਰ ਲਈ ਸੁਪਰ 10 ਬਣਾਏ। ਜੈਪੁਰ ਦੀ ਟੀਮ ਨੇ ਹਰ ਵਿਭਾਗ ਵਿਚ ਚੰਗਾ ਪ੍ਰਦਰਸ਼ਨ ਕੀਤਾ ਅਤੇ ਜਿੱਤ ਦਰਜ ਕਰ ਕੇ ਅਪਣੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ।

ਇਸ ਤੋਂ ਪਹਿਲਾਂ ਬੰਗਾਲ ਨੇ ਇਕ ਬੇਹੱਦ ਕਰੀਬੀ ਮੈਚ ਵਿਚ ਟਾਇੰਟਸ ਨੂੰ ਹਰਾਇਆ। ਇਸ ਜਿੱਤ ਨਾਲ ਬੰਗਾਲ ਦੀ ਟੀਮ ਪੀਕੇਐਲ ਦੀ ਅੰਕ ਸੂਚੀ ਵਿਚ ਪਹਿਲੇ ਸਥਾਨ ‘ਤੇ ਪਹੁੰਚ ਗਈ ਹੈ। ਬੰਗਾਲ ਦੇ 19 ਮੈਚਾਂ ਵਿਚ 73 ਅੰਕ ਹਨ ਅਤੇ ਉਹ ਦਬੰਗ ਦਿੱਲੀ ਤੋਂ ਇਕ ਅੰਕ ਅੱਗੇ ਹੈ। ਦਿੱਲੀ ਦੇ 17 ਮੈਚਾਂ ਵਿਚ 73 ਅੰਕ ਹਨ। ਸਿਧਾਰਥ ਦੇਸਾਈ ਨੇ ਟਾਇੰਟਸ ਵੱਲੋਂ 15 ਅੰਕ ਬਣਾਏ ਪਰ ਇਸ ਹਾਰ ਨਾਲ ਉਹਨਾਂ ਦੀ ਟੀਮ ਦੀਆਂ ਪਲੇਆਫ ਦੀਆਂ ਉਮੀਦਾਂ ਨੂੰ ਕਰਾਰਾ ਝਟਕਾ ਲੱਗਿਆ ਹੈ। ਟਾਇੰਟਸ ਦੇ 17 ਮੈਚਾਂ ਵਿਚ 34 ਅੰਕ ਹਨ ਅਤੇ ਉਹ 12 ਟੀਮਾਂ ਦੀ ਲੀਗ ਵਿਚ 11ਵੇਂ ਸਥਾਨ ‘ਤੇ ਹੈ।

ਪ੍ਰੋ ਕਬੱਡੀ ਲੀਗ ਵਿਚ ਅੱਜ ਦਾ ਮੈਚ ਪਟਨਾ ਪਾਇਰੇਟਸ ਅਤੇ ਦਬੰਗ ਦਿੱਲੀ ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਪ੍ਰੋ ਕਬੱਡੀ ਲੀਗ ਸੀਜ਼ਨ 7 ਦਾ 108ਵਾਂ ਮੈਚ ਹੈ। ਪਟਨਾ ਦੀ ਟੀਮ 9ਵੇਂ ਸਥਾਨ ‘ਤੇ ਹੈ। ਪਟਨਾ ਦੀ ਟੀਮ 18 ਮੈਚ ਖੇਡ ਚੁੱਕੀ ਹੈ ਪਰ ਹੁਣ ਤੱਕ ਉਸ ਨੂੰ ਸਿਰਫ਼ 6 ਮੈਚਾਂ ਵਿਚ ਹੀ ਜਿੱਤ ਮਿਲੀ ਹੈ। ਤਿੰਨ ਵਾਰ ਪ੍ਰੋ ਕਬੱਡੀ ਦਾ ਖਿਤਾਬ ਜਿੱਤ ਚੁੱਕੀ ਪਟਨਾ ਨੂੰ ਇਸ ਵਾਰ 11 ਮੈਚਾਂ ਵਿਚ ਹਾਰ ਮਿਲੀ ਹੈ। ਪਟਨਾ 39 ਅੰਕਾਂ ਨਾਲ 9ਵੇਂ ਸਥਾਨ ‘ਤੇ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।