ਆਸਟ੍ਰੇਲੀਆ ਟੀ-20 ਵਿਸ਼ਵ ਕੱਪ ਦਾ ਅੱਗੇ ਹੋਣਾ ਤੈਅ, 28 ਮਈ ਨੂੰ ICC ਦੀ ਬੈਠਕ ਚ ਹੋਵੇਗਾ ਅੰਤਿਮ ਫੈਸਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਕਰੋਨਾ ਸੰਕਟ ਦੇ ਕਾਰਨ ਇਸ ਸਾਲ ਹੋਣ ਵਾਲੇ ਸਾਰੇ ਖੇਡ ਪ੍ਰੋਗਰਾਮ ਰੱਦ ਹੋ ਰਹੇ ਹਨ ਜਾਂ ਉਨ੍ਹਾਂ ਨੂੰ ਪੋਸਟਪੋਨ ਕੀਤਾ ਜਾ ਰਿਹਾ ਹੈ।

Photo

ਕਰੋਨਾ ਸੰਕਟ ਦੇ ਕਾਰਨ ਇਸ ਸਾਲ ਹੋਣ ਵਾਲੇ ਸਾਰੇ ਖੇਡ ਪ੍ਰੋਗਰਾਮ ਰੱਦ ਹੋ ਰਹੇ ਹਨ ਜਾਂ ਉਨ੍ਹਾਂ ਨੂੰ ਪੋਸਟਪੋਨ ਕੀਤਾ ਜਾ ਰਿਹਾ ਹੈ। ਇਸ ਤਹਿਤ  ਹੁਣ ਇਸ ਸਾਲ ਆਸਟ੍ਰੇਲੀਆ ਵਿਚ ਅਕਤੂਬਰ-ਨਵੰਬਰ ਮਹੀਨੇ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਦਾ ਅੱਗੇ ਹੋਣਾ ਲਗਭਗ ਤੈਅ ਹੈ। ICC ਵੱਲੋਂ ਇਸ ਟੂਰਨਾਂਮੈਂਟ ਨੂੰ 2022 ਤੱਕ ਟਾਲਣ ਦੀ ਤਿਆਰੀ ਵਿਚ ਹੈ। ਇਹ ਕਿਹਾ ਜਾ ਰਿਹਾ ਹੈ ਕਿ ਹਲਾਤਾਂ ਨੂੰ ਦੇਖਦਿਆਂ ICC ਵੱਲੋਂ 28 ਮਈ ਨੂੰ ਹੋਣ ਵਾਲੀ ਬੈਠਕ ਵਿਚ ਇਸ ਸਬੰਧੀ ਫੈਸਲਾ ਲਿਆ ਜਾਵੇਗਾ। ਇਹ ਇਸ ਲਈ ਹੈ ਕਿਉਂਕਿ ਭਾਰਤ ਦਾ ਪਹਿਲਾਂ ਹੀ ਅਕਤੂਬਰ 2021 ਵਿਚ ਟੀ -20 ਵਰਲਡ ਕੱਪ ਤਹਿ ਕੀਤਾ ਗਿਆ ਹੈ ਅਤੇ ਇਕ ਸਾਲ ਵਿਚ ਇਕੋ ਫਾਰਮੈਟ ਦੇ ਦੋ ਵਿਸ਼ਵ ਕੱਪ ਨਿਰਧਾਰਤ ਕਰਨਾ ਗਲਤ ਜਾਪਦਾ ਹੈ।

ਮੌਜੂਦਾ ਮਾਰਕੀਟ ਦਾ ਦ੍ਰਿਸ਼ ਵੀ 6 ਮਹੀਨਿਆਂ ਦੇ ਅੰਦਰ-ਅੰਦਰ ਦੋ ਵਿਸ਼ਵ ਕੱਪਾਂ ਲਈ ਤਿਆਰ ਨਹੀਂ ਹੈ। ਇਹ ਮੇਜ਼ਬਾਨ ਪ੍ਰਸਾਰਕ ਸਟਾਰ ਸਪੋਰਟਸ ਲਈ ਚਿੰਤਾ ਦਾ ਵਿਸ਼ਾ ਹੈ। ਸਟਾਰ ਸੂਤਰਾਂ ਨੇ ਪੁਸ਼ਟੀ ਕੀਤੀ ਕਿ ਜੇਕਰ ਭਾਰਤ ਵਿਚ ਅਕਤੂਬਰ ਵਿਚ ਆਈਪੀਐੱਲ ਹੁੰਦਾ ਹੈ ਤਾਂ ਅਜਿਹੇ ਵਿਚ 6 ਮਹੀਨੇ ਵਿਚ ਦੋ ਆਈਪੀਐਲ ਅਤੇ 2021 ਵਿਚ ਦੋ ਵਿਸ਼ਵ ਕੱਪ ਕਰਵਾਉਂਣਾ ਅਸਾਨ ਨਹੀਂ ਹੋਵੇਗਾ। ਭਾਰਤ 2021 ਵਿਚ ਟੀ -20 ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ। ਇਸ ਤੋਂ ਬਾਅਦ, ਆਸਟਰੇਲੀਆ 2022 ਵਿਚ ਟੀ -20 ਵਰਲਡ ਦਾ ਆਯੋਜਨ ਕਰੇਗਾ ਅਤੇ ਫਿਰ 2023 ਵਿਚ ਭਾਰਤ ਵਿਚ 50 ਓਵਰਾਂ ਦਾ ਵਿਸ਼ਵ ਕੱਪ ਖੇਡਿਆ ਜਾਵੇਗਾ।

ਇਹ ਸੋਚ ਵੱਡੇ ਪੱਧਰ ਤੇ ਮਾਰਕੀਟ ਦੀਆਂ ਚਿੰਤਾਵਾਂ ਨਾਲ ਸਬੰਧਤ ਹੈ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ 28 ਮਈ ਨੂੰ ਹੋਣ ਵਾਲੀ ਆਈਸੀਸੀ ਦੀ ਬੈਠਕ ਵਿੱਚ ਇਸ ਯੋਜਨਾ ਦਾ ਸਮਰਥਨ ਕਰਨਗੇ। ਅਜਿਹੇ ਵਿਚ ਹੁਣ ਆਈਪੀਐੱਲ ਕਰਵਾਉਂਣ ਦੇ ਅਸਾਰ ਵੱਧ ਗਏ ਹਨ। ਦੁਵੱਲੇ ਕ੍ਰਿਕਟ ਦੀ ਗੱਲ ਕਰੀਏ ਤਾਂ ਇਹ ਲਗਭਗ ਨਿਸ਼ਚਤ ਹੈ। ਦੁਵੱਲੀ ਕ੍ਰਿਕਟ ਜਲਦੀ ਹੀ ਦੁਬਾਰਾ ਸ਼ੁਰੂ ਹੋਵੇਗੀ। ਭਾਰਤ ਅਗਸਤ ਵਿੱਚ ਦੱਖਣੀ ਅਫਰੀਕਾ ਨਾਲ ਇੱਕ ਦੌਰੇ ਲਈ ਗੱਲਬਾਤ ਕਰ ਰਿਹਾ ਹੈ, ਪਰ ਅਜੇ ਤੈਅ ਨਹੀਂ ਹੋਇਆ ਹੈ। ਦੂਜੇ ਪਾਸੇ, ਵਿਸ਼ਵ ਕ੍ਰਿਕਟ ਕੈਲੰਡਰ ਵਿੱਚ ਦੋ ਸਭ ਤੋਂ ਵੱਡੀ ਲੜੀ ਬਰਕਰਾਰ ਹੈ।

ਇਸ ਦੇ ਤਹਿਤ ਭਾਰਤ ਆਸਟਰੇਲੀਆ ਅਤੇ ਭਾਰਤ ਦੇ ਇੰਗਲੈਂਡ ਦਾ ਦੌਰਾ ਕਰਨ ਜਾ ਰਿਹਾ ਹੈ। ਭਾਰਤੀ ਟੀਮ ਆਸਟ੍ਰੇਲੀਆ ਵਿਚ ਇਕ ਸਥਾਨ ਤੇ ਖੇਡੇਗੀ, ਫਿਲਹਾਲ ਇਹ ਹਾਲੇ ਤੈਅ ਨਹੀਂ ਹੋਇਆ । ਆਸਟ੍ਰੇਲੀਆ ਦੇ ਸਰਕਾਰ ਨਿਯਮਾਂ ਦੇ ਅਨੁਸਾਰ ਕੁਆਰੰਟੀਨ ਦਾ ਸਮਾਂ ਪੂਰਾ ਕਰਨ ਲਈ ਖਿਡਾਰੀਆਂ ਨੂੰ 14 ਦਿਨ ਪਹਿਲਾਂ ਯਾਤਰਾ ਕਰਨੀ ਪੈ ਸਕਦੀ ਹੈ। ਉਧਰ ਸੂਤਰਾਂ ਦਾ ਵੀ ਕਹਿਣਾਂ ਹੈ ਕਿ ਆਸਟ੍ਰੇਲੀਆ ਦੌਰੇ ਦੇ ਬਾਰੇ ਸੋਰਵ ਗੋਂਗਲੀ ਅਤੇ ਆਸਟ੍ਰੇਲੀਆ ਕ੍ਰਿਕਟ ਦੇ ਮੁੱਖ ਕਾਰੀਕਾਰੀ ਕੇਵਿਨ ਰਾਬਰਟਸ ਪਹਿਲਾਂ ਤੋਂ ਹੀ ਗੱਲਬਾਤ ਚੱਲ ਰਹੀ ਹੈ।