ਪ੍ਰੋ ਕਬੱਡੀ ਲੀਗ: ਪਟਨਾ ਨੂੰ ਹਰਾ ਕੇ ਪਹਿਲੇ ਨੰਬਰ ‘ਤੇ ਪਹੁੰਚੀ ਦਿੱਲੀ

ਏਜੰਸੀ

ਖ਼ਬਰਾਂ, ਖੇਡਾਂ

ਪ੍ਰੋ ਕਬੱਡੀ ਲੀਗ ਸੀਜ਼ਨ 7 ਵਿਚ ਵੀਰਵਾਰ 26 ਸਤੰਬਰ ਨੂੰ ਸੀਜ਼ਨ ਦਾ 108ਵਾਂ ਮੁਕਾਬਲਾ ਦਬੰਗ ਦਿੱਲੀ ਅਤੇ ਪਟਨਾ ਪਾਇਰੇਟਸ ਵਿਚਕਾਰ ਖੇਡਿਆ ਗਿਆ।

Patna Pirates vs Dabang Delhi K.C.

ਨਵੀਂ ਦਿੱਲੀ: ਪ੍ਰੋ ਕਬੱਡੀ ਲੀਗ ਸੀਜ਼ਨ 7 ਵਿਚ ਵੀਰਵਾਰ 26 ਸਤੰਬਰ ਨੂੰ ਸੀਜ਼ਨ ਦਾ 108ਵਾਂ ਮੁਕਾਬਲਾ ਦਬੰਗ ਦਿੱਲੀ ਅਤੇ ਪਟਨਾ ਪਾਇਰੇਟਸ ਵਿਚਕਾਰ ਖੇਡਿਆ ਗਿਆ। ਇਸ ਮੁਕਾਬਲੇ ਵਿਚ ਦਿੱਲੀ ਦੀ ਟੀਮ ਨੇ 43-39 ਦੇ ਅੰਤਰ ਨਾਲ ਮੈਚ ਜਿੱਤ ਲਿਆ। ਇਹ ਮੁਕਾਬਲਾ ਜੈਪੁਰ ਦੇ ਸਵਾਈ ਮਾਨ ਸਿੰਘ ਸਟੇਡੀਅਮ ਵਿਚ ਖੇਡਿਆ ਗਿਆ।

ਇਸ ਸੀਜ਼ਨ ਦੀ ਗੱਲ ਕਰੀਏ ਤਾਂ ਪਟਨਾ ਦੀ ਟੀਮ ਨੇ ਵਧੀਆ ਪ੍ਰਦਰਸ਼ਨ ਨਹੀਂ ਦਿਖਾਇਆ ਅਤੇ ਪਟਨਾ ਨੂੰ ਹੁਣ ਤੱਕ 18 ਮੈਚਾਂ ਵਿਚੋਂ 11 ਮੈਚਾਂ ’ਚ ਹਾਰ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਜਦੋਂ ਦੂਜੀ ਪਾਰੀ ਦਾ ਖੇਲ ਸ਼ੁਰੂ ਹੋਇਆ ਤਾਂ ਪਟਨਾ ਦੀ ਟੀਮ ਨੇ ਕਮਾਲ ਦਾ ਪ੍ਰਦਰਸ਼ਨ ਦਿਖਾਇਆ ਅਤੇ ਦੋ ਵਾਰ ਦਿੱਲੀ ਨੂੰ ਆਲ ਆਊਟ ਕੀਤਾ। ਇਸ ਮੁਕਾਬਲੇ ਵਿਚ ਪ੍ਰਦੀਪ ਨਾਰਵਾਲ ਨੇ ਕਮਾਲ ਦਾ ਪ੍ਰਦਰਸ਼ਨ ਦਿਖਾਇਆ।

ਪ੍ਰਦੀਪ ਨੇ ਪੀਕੇਐਲ ਵਿਚ ਅਪਣੇ 1100 ਰੇਡ ਪੁਆਇੰਟ ਪੂਰੇ ਕਰ ਲਏ ਹਨ। ਦਿੱਲੀ ਨੇ ਦਬੰਗ ਮੁਕਾਬਲਾ ਖੇਡਿਆ ਅਤੇ ਜ਼ਬਰਦਸਤ ਵਾਪਸੀ ਕੀਤੀ। ਨਵੀਨ ਨੇ ਲਗਾਤਾਰ 16ਵੀਂ ਵਾਰ ਸੁਪਰ 10 ਹਾਸਲ ਕੀਤਾ। ਇਸ ਜਿੱਤ ਦੇ ਨਾਲ ਹੀ ਦਿੱਲੀ 77 ਅੰਕ ਨਾਲ ਅੰਕ ਸੂਚੀ ਵਿਚ ਪਹਿਲੇ ਸਥਾਨ ‘ਤੇ ਪਹੁੰਚ ਗਈ ਹੈ। ਪਟਨਾ ਪਾਇਰੇਟਸ ਦੀ ਟੀਮ 40 ਅੰਕਾਂ ਨਾਲ 9ਵੇਂ ਸਥਾਨ ‘ਤੇ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।