ਧੋਨੀ ਆਸਟਰੇਲੀਆ ਟੀ – 20 ਦੌਰੇ ਤੋਂ ਹੋਏ ਬਾਹਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਵੇਸਟ ਇੰਡੀਜ ਦੇ ਖਿਲਾਫ ਹੋਣ ਵਾਲੀ ਟੀ - 20 ਸੀਰੀਜ ਅਤੇ ਆਸਟਰੇਲਿਆ ਦੌਰੇ ਲਈ ਭਾਰਤੀ ਕ੍ਰਿਕੇਟ......

Dhoni

ਨਵੀਂ ਦਿੱਲੀ - ਵੇਸਟ ਇੰਡੀਜ ਦੇ ਖਿਲਾਫ ਹੋਣ ਵਾਲੀ ਟੀ - 20 ਸੀਰੀਜ ਅਤੇ ਆਸਟਰੇਲਿਆ ਦੌਰੇ ਲਈ ਭਾਰਤੀ ਕ੍ਰਿਕੇਟ ਟੀਮ ਦਾ ਐਲਾਨ ਹੋ ਗਿਆ ਹੈ। ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਟੀਮ ਵਿਚ ਸ਼ਾਮਿਲ ਨਹੀਂ ਕੀਤਾ ਗਿਆ ਹੈ। ਦੱਸ ਦਈਏ ਕਿ ਏਸ਼ਿਆ ਕਪ ਵਿਚ ਧੋਨੀ ਨੇ ਚਾਰ ਪਾਰੀਆਂ ਵਿੱਚ 19.25 ਦੀ ਔਸਤ ਨਾਲ 77 ਰਨ ਬਣਾਏ ਅਤੇ ਇਸ ਸਾਲ ਵਿਚ ਉਹਨਾਂ 10 ਪਾਰੀਆਂ ਵਿਚ 28.12 ਦੀ ਔਸਤ ਨਾਲ ਹੀ ਰਨ ਬਣਾ ਸਕੇ ਹਨ। ਇੰਗਲੈਂਡ ਵਿਚ ਉਹਨਾਂ 20 ਵਨਡੇ ਵਿਚ ਇਕ ਵੀ ਛਤਕ ਨਹੀਂ ਲਗਾਇਆ।

ਵਨਡੇ ਕ੍ਰਿਕੇਟ ਦੇ ਬਾਦਸ਼ਾਹ ਰਹੇ ਧੋਨੀ ਪਿਛਲੇ ਕੁਝ ਸਮੇਂ ਤੋਂ ਖ਼ਰਾਬ ਫ਼ਾਰਮ ਨਾਲ ਜੂਝ ਰਹੇ ਹਨ। ਵੇਸਟ ਇੰਡੀਜ ਦੇ ਖਿਲਾਫ ਹੋਣ ਵਾਲੀ ਟੀ - 20 ਸੀਰੀਜ ਅਤੇ ਆਸਟਰੇਲਿਆ ਦੌਰੇ ਲਈ ਭਾਰਤੀ ਕ੍ਰਿਕੇਟ ਟੀਮ ਦਾ ਐਲਾਨ ਹੋ ਗਿਆ ਹੈ। ਵੇਸਟ ਇੰਡੀਜ ਦੇ ਖਿਲਾਫ ਟੀ - 20 ਸੀਰੀਜ ਲਈ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਨਹੀਂ ਸ਼ਾਮਿਲ ਕੀਤਾ ਗਿਆ ਹੈ। ਧੋਨੀ ਨੂੰ ਆਸਟਰੇਲਿਆ ਵਿਚ ਹੋਣ ਵਾਲੀ ਟੀ - 20 ਸੀਰੀਜ ਲਈ ਵੀ ਟੀਮ ਵਿੱਚ ਨਹੀਂ ਚੁਣਿਆ ਗਿਆ ਹੈ। ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਨੂੰ ਖ਼ਰਾਬ ਫ਼ਾਰਮ ਦੇ ਕਾਰਨ ਟੀਮ ਤੋਂ ਬਾਹਰ ਕੀਤਾ ਗਿਆ ਹੈ।

ਉਥੇ ਹੀ ਕਪਤਾਨ ਵਿਰਾਟ ਕੋਹਲੀ ਨੂੰ ਵੇਸਟ ਇੰਡੀਜ ਦੇ ਖਿਲਾਫ ਟੀ - 20 ਸੀਰੀਜ ਲਈ ਆਰਾਮ ਦਿੱਤਾ ਗਿਆ ਹੈ। ਜਦੋਂ ਕਿ ਰੋਹਿਤ ਸ਼ਰਮਾ ਨੂੰ ਟੀਮ ਦੀ ਕਮਾਨ ਸੌਂਪੀ ਗਈ ਹੈ। ਆਸਟਰੇਲਿਆ ਵਿਚ ਹੋਣ ਵਾਲੀ ਟੇਸਟ ਸੀਰੀਜ ਲਈ ਰੋਹਿਤ ਸ਼ਰਮਾ ਨੂੰ ਟੀਮ ਵਿਚ ਜਗ੍ਹਾ ਮਿਲੀ ਹੈ। ਦਸ ਦਈਏ ਕਿ ਰੋਹਿਤ ਨੂੰ ਦੱਖਣ ਅਫਰੀਕਾ ਵਿਚ ਹੋਈ ਟੇਸਟ ਸੀਰੀਜ ਦੇ ਬਾਅਦ ਟੇਸਟ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਸੀ। ਰੋਹਿਤ ਇੰਗਲੈਂਡ ਦੌਰੇ ਅਤੇ ਵੇਸਟ ਇੰਡੀਜ ਦੇ ਖਿਲਾਫ ਹੋਈ ਟੇਸਟ ਸੀਰੀਜ ਵਿਚ ਟੀਮ ਦਾ ਹਿੱਸਾ ਨਹੀਂ ਸਨ। ਆਸਟਰੇਲਿਆ ਦੇ ਖਿਲਾਫ ਟੀ - 20 ਸੀਰੀਜ ਵਿਚ ਵਿਰਾਟ ਕੋਹਲੀ ਬਤੋਰ ਕਪਤਾਨ ਵਾਪਸੀ ਕਰਨਗੇ

ਅਤੇ ਧੋਨੀ ਦੀ ਜਗ੍ਹਾ ਰਿਸ਼ਭ ਪੰਤ ਵਿਕਟ ਕੀਪਰ ਦੀ ਭੂਮਿਕਾ ਨਿਭਾਉਣਗੇ। ਉਥੇ ਹੀ ਟੇਸਟ ਵਿਚ ਰਿਸ਼ਭ ਪੰਤ ਤੋਂ ਇਲਾਵਾ ਪਾਰਥਿਵ ਪਟੇਲ ਨੂੰ ਵੀ ਬਤੋਰ ਵਿਕਟ ਕੀਪਰ ਟੀਮ ਵਿਚ ਸ਼ਾਮਿਲ ਕੀਤਾ ਗਿਆ ਹੈ। ਦਸ ਦਈਏ ਕਿ 2019 ਵਿਚ ਹੋਣ ਵਾਲੇ ਵਰਲਡ ਕੱਪ ਲਈ ਟੀਮ ਨੂੰ ਤਿਆਰ ਕੀਤਾ ਜਾ ਰਿਹਾ ਹੈ। ਰਿਸ਼ਭ ਪੰਤ ਅਤੇ ਪਾਰਥਿਵ ਪਟੇਲ ਨੂੰ ਧੋਨੀ ਤੋਂ ਬਹੁਤ ਕੁਝ ਸਿਖਣ ਨੂੰ ਮਿਲਿਆ ਹੈ।