ਲੰਡਨ : ਇੰਗਲੈਂਡ ਦੇ ਬੱਲੇਬਾਜ਼ ਅਲੇਕਸ ਹੇਲਸ ਵਿਸ਼ਵ ਕੱਪ ਵਿਚ ਨਹੀਂ ਖੇਡ ਸਕਣਗੇ ਕਿਉਂਕਿ ਇੰਗਲੈਂਡ ਅਤੇ ਵੇਲਸ ਕ੍ਰਿਕਟ ਬੋਰਡ ਨੇ ਮੈਦਾਨ ਤੋਂ ਬਾਹਰ ਦੀਆਂ ਗਤੀਵਿਧੀਆਂ ਕਾਰਣ ਸੋਮਵਾਰ ਨੂੰ ਉਸ ਨੂੰ ਸਾਰੇ ਅੰਤਰਰਾਸ਼ਟਰੀ ਟੀਮਾਂ ਤੋਂ ਬਾਹਰ ਕਰ ਦਿਤਾ। ਹੇਲਜ਼ ਨੂੰ ਇੰਗਲੈਂਡ ਅਤੇ ਵੇਲਸ ਵਿਚ ਹੋਣ ਵਾਲੇ ਵਿਸ਼ਵ ਕੱਪ ਲਈ 15 ਮੈਂਬਰੀ ਟੀਮ ਵਿਚ ਸ਼ਾਮਲ ਕੀਤਾ ਗਿਆ ਸੀ ਪਰ ਪਿਛਲੇ ਹਫ਼ਤੇ ਇਹ ਗੱਲ ਸਾਹਮਣੇ ਆਈ ਕਿ ਉਸ ਨੇ ਈਸੀਬੀ ਦੀ ਅਨੁਸ਼ਾਸਨ ਨੀਤੀ ਤਹਿਤ ਦੂਸਰੀ ਵਾਰ ਸਜ਼ਾ ਦਿਤੀ ਗਈ ਹੈ।
ਡਰੱਗ ਟੈਸਟ 'ਚ ਫੇਲ ਹੋਣ 'ਤੇ 21 ਦਿਨ ਦੇ ਬੈਨ ਲੱਗਣ ਦੇ ਬਾਅਦ ਹੁਣ ਧਮਾਕੇਦਾਰ ਬੱਲੇਬਾਜ਼ ਐਲੇਕਸ ਹੇਲਸ ਨੂੰ ਬੋਰਡ ਵਲੋਂ ਇੰਗਲੈਂਡ ਦੀਆਂ ਸਾਰੀਆਂ ਟੀਮਾਂ ਤੋਂ ਬਾਹਰ ਕਰ ਦਿਤਾ ਗਿਆ ਹੈ। ਇਸ ਦੇ ਚਲਦੇ ਉਹ ਇੰਗਲੈਂਡ ਦੀ ਮੇਜ਼ਬਾਨੀ 'ਚ 30 ਮਈ ਤੋਂ ਖੇਡੇ ਜਾਣ ਵਾਲੇ 2019 ਵਿਸ਼ਵ ਕੱਪ 'ਚ ਵੀ ਨਹੀਂ ਖੇਡਣਗੇ।
ਇੰਗਲੈਂਡ ਕ੍ਰਿਕਟ ਐਂਡ ਵੇਲਸ ਬੋਰਡ ਨੇ ਇਕ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ, ''ਈ.ਸੀ.ਬੀ. ਦੀ ਮੈਨੇਜਿੰਗ ਡਾਇਰੈਕਟਰ ਐਸ਼ਲੇ ਜਾਈਲਸ ਅਤੇ ਚੀਫ਼ ਸਿਲੈਕਟਰ ਐਡ ਸਮਿਥ ਨੇ ਮਿਲ ਕੇ ਇੰਗਲੈਂਡ ਦੇ ਸਰਵਸ੍ਰੇਸ਼ਠ ਹਿਤ 'ਚ ਉਸ ਨੂੰ ਵਿਸ਼ਵ ਕੱਪ ਟੀਮ 'ਚੋਂ ਬਾਹਰ ਕਰਨ ਦਾ ਇਹ ਫ਼ੈਸਲਾ ਲਿਆ ਹੈ। ਉਸ ਦੀ ਜਗ੍ਹਾ ਜੇਮਸ ਵਿੰਸ ਨੂੰ ਟੀਮ 'ਚ ਮੌਕਾ ਮਿਲ ਸਕਦਾ ਹੈ। ਈ.ਸੀ.ਬੀ. ਛੇਤੀ ਹੀ ਇਸ ਦਾ ਐਲਾਨ ਕਰ ਸਕਦੀ ਹੈ। ਗਾਰਡੀਅਨ ਦੀ ਰਿਪੋਰਟ ਅਨੁਸਾਰ ਇਸ ਧਾਕੜ ਬੱਲੇਬਾਜ਼ 'ਤੇ ਮਨੋਰੰਜਨ ਲਈ ਡਰਗ ਲੈਣ ਦੇ ਕਾਰਣ ਪਾਬੰਦੀ ਲਗਾਈ ਗਈ ਹੈ।