ਟੋਕੀਉ ਉਲੰਪਿਕ: ਕੁਆਰਟਰ ਫਾਈਨਲ ਵਿਚ ਪਹੁੰਚੇ ਭਾਰਤੀ ਮੁੱਕੇਬਾਜ਼ ਸਤੀਸ਼ ਕੁਮਾਰ

ਏਜੰਸੀ

ਖ਼ਬਰਾਂ, ਖੇਡਾਂ

ਉਲੰਪਿਕ ਖੇਡਾਂ ਵਿਚ ਭਾਰਤੀ ਖਿਡਾਰੀਆਂ ਨੇ ਸ਼ਾਨਦਰ ਸ਼ੁਰੂਆਤ ਕੀਤੀ ਹੈ। ਮੁੱਕੇਬਾਜ਼ੀ ਵਿਚ ਪੁਰਸ਼ਾਂ ਦੀ 91+ ਕੈਟੇਗਰੀ ਵਿਚ ਸਤੀਸ਼ ਕੁਮਾਰ ਕੁਆਰਟਰ ਫਾਈਨਲ ਵਿਚ ਪਹੁੰਚ ਗਏ ਹਨ।

Indian boxer Satish Kumar sails into quarterfinals

ਟੋਕੀਉ: ਉਲੰਪਿਕ ਖੇਡਾਂ ਵਿਚ ਵੀਰਵਾਰ ਨੂੰ ਭਾਰਤੀ ਖਿਡਾਰੀਆਂ ਨੇ ਸ਼ਾਨਦਰ ਸ਼ੁਰੂਆਤ ਕੀਤੀ ਹੈ। ਮੁੱਕੇਬਾਜ਼ੀ ਵਿਚ ਪੁਰਸ਼ਾਂ ਦੀ 91+ ਕੈਟੇਗਰੀ ਵਿਚ ਸਤੀਸ਼ ਕੁਮਾਰ ਕੁਆਰਟਰ ਫਾਈਨਲ ਵਿਚ ਪਹੁੰਚ ਗਏ ਹਨ। ਸਤੀਸ਼ ਨੇ ਪ੍ਰੀ-ਕੁਆਰਟਰ ਫਾਈਨਲ ਮੁਕਾਬਲੇ ਵਿਚ ਜਮੈਕਾ ਦੇ ਰਿਕਾਰਡੋ ਬ੍ਰਾਊਨ ਨੂੰ 4-1 ਨਾਲ ਮਾਤ ਦਿੱਤੀ ਹੈ।

ਹੋਰ ਪੜ੍ਹੋ: ਪੀਵੀ ਸਿੰਧੂ ਨੇ ਜਿੱਤ ਵੱਲ ਵਧਾਇਆ ਕਦਮ, ਡੈਨਮਾਰਕ ਦੀ ਮੀਆ ਨੂੰ ਹਰਾ ਕੇ ਕੁਆਰਟਰ ਫਾਈਨਲ ਵਿਚ ਬਣਾਈ ਥਾਂ

ਹੁਣ ਸਤੀਸ਼ ਮੈਡਲ ਪੱਕਾ ਕਰਨ ਤੋਂ ਇਕ ਜਿੱਤ ਦੀ ਦੂਰੀ ’ਤੇ ਹਨ। ਦੋਵੇਂ ਮੁੱਕੇਬਾਜ਼ਾਂ ਦਾ ਇਹ ਪਹਿਲਾ ਉਲੰਪਿਕ ਸੀ। ਅਗਲੇ ਮੈਚ ਵਿਚ ਸਤੀਸ਼ ਦਾ ਮੁਕਾਬਲਾ ਉਜ਼ਬੇਕਿਸਤਾਨ ਦੇ ਬਖੋਦਿਰ ਜਾਲੋਲੋਵ ਨਾਲ ਹੋਵੇਗਾ ਜੋ ਮੌਜੂਦਾ ਵਿਸ਼ਵ ਅਤੇ ਏਸ਼ੀਆਈ ਚੈਂਪੀਅਨ ਹਨ।

ਹੋਰ ਪੜ੍ਹੋ: ਉਲੰਪਿਕ: ਭਾਰਤੀ ਹਾਕੀ ਟੀਮ ਨੇ ਅਰਜਨਟੀਨਾ ਨੂੰ ਦਿੱਤੀ ਕਰਾਰੀ ਮਾਤ, ਕੁਆਰਟਰ ਫਾਈਨਲ ਵਿਚ ਬਣਾਈ ਥਾਂ

ਦੱਸ ਦਈਏ ਕਿ ਇਸ ਤੋਂ ਪਹਿਲਾਂ ਟੋਕੀਉ ਵਿਚ ਮਹਿਲਾ ਬੈਡਮਿੰਟਰ ਖਿਡਾਰੀ ਪੀਵੀ ਸਿੰਧੂ ਨੇ ਸ਼ਾਨਦਾਰ ਜਿੱਤ ਦਰਜ ਕੀਤੀ। ਪੀਵੀ ਸਿੰਧੂ ਨੇ ਡੈਨਮਾਰਕ ਦੀ ਮੀਆ ਨੂੰ ਹਰਾ ਕੇ ਕੁਆਰਟਰ ਫਾਈਨਲ ਵਿਚ ਥਾਂ ਬਣਾਈ ਹੈ। ਇਸ ਤੋਂ ਇਲਾਵਾ ਭਾਰਤੀ ਪੁਰਸ਼ ਹਾਕੀ ਟੀਮ ਨੇ 2016 ਦੇ ਰੀਓ ਓਲੰਪਿਕ ਸੋਨ ਤਮਗਾ ਜੇਤੂ ਅਰਜਨਟੀਨਾ ਦੀ ਟੀਮ ਨੂੰ ਕਰਾਰੀ ਮਾਤ ਦਿੱਤੀ ਹੈ। ਟੀਮ ਨੇ ਅਰਜਨਟੀਨਾ ਨੂੰ 3-1 ਨਾਲ ਮਾਤ ਦਿੰਦੇ ਹੋਏ ਕੁਆਰਟਰ ਫਾਈਨਲ ਵਿਚ ਥਾਂ ਬਣਾਈ ਹੈ।