ਸੁਮਿਤ ਨਾਗਲ ਨੇ ਏ.ਟੀ.ਪੀ. ਚੈਲੰਜਰ ਖ਼ਿਤਾਬ ਜਿਤਿਆ

ਏਜੰਸੀ

ਖ਼ਬਰਾਂ, ਖੇਡਾਂ

ਨਾਗਲ ਨੇ ਅੱਠਵਾਂ ਦਰਜਾ ਪ੍ਰਾਪਤ ਬੋਗਨਿਸ ਨੂੰ ਇਕ ਘੰਟਾ ਅਤੇ 37 ਮਿੰਟ 'ਚ 6-4, 6-2 ਨਾਲ ਹਰਾ ਕੇ ਖਿਤਾਬ ਆਪਣੇ ਨਾਂ ਕੀਤਾ।

Sumit Nagal wins ATP Challenger Cup

ਬਿਊਨਰਸ ਆਇਰਸ : ਭਾਰਤੀ ਟੈਨਿਸ ਖਿਡਾਰੀ ਸੁਮਿਤ ਨਾਗਲ ਨੇ ਸਥਾਨਕ ਦਾਅਵੇਦਾਰ ਫਾਕੁਦੋ ਬੋਗਨਿਸ ਨੂੰ ਸਿੱਧੇ ਸੈਟਾਂ 'ਚ ਹਰਾ ਕੇ ਇੱਥੇ 54160 ਡਾਲਰ ਇਨਾਮੀ ਏ ਟੀ ਪੀ ਚੈਲੰਜਰ ਟੂਰਨਾਮੈਂਟ ਦੇ ਪੁਰਸ਼ ਸਿੰਗਲ ਦਾ ਖਿਤਾਬ ਜਿੱਤ ਲਿਆ।

ਹਰਿਆਣਾ ਦੇ 22 ਸਾਲ ਦੇ ਸਤਵਾਂ ਦਰਜਾ ਪ੍ਰਾਪਤ ਨਾਗਲ ਨੇ ਅੱਠਵਾਂ ਦਰਜਾ ਪ੍ਰਾਪਤ ਬੋਗਨਿਸ ਨੂੰ ਇਕ ਘੰਟਾ ਅਤੇ 37 ਮਿੰਟ 'ਚ 6-4, 6-2 ਨਾਲ ਹਰਾ ਕੇ ਖਿਤਾਬ ਆਪਣੇ ਨਾਂ ਕੀਤਾ। ਨਾਗਲ ਦੇ ਕਰੀਅਰ ਦਾ ਇਹ ਦੂਜਾ ਏ.ਟੀ.ਪੀ. ਚੈਲੰਜਰ ਖਿਤਾਬ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ 2017 'ਚ ਬੈਂਗਲੁਰੂ ਚੈਲੰਜਰ ਟੂਰਨਾਮੈਂਟ ਜਿੱਤਿਆ ਸੀ।

ਖੇਡ ਮੰਤਰੀ ਕਿਰਿਨ ਰਿਜਿਜੂ ਨੇ ਨਾਗਲ ਨੂੰ ਵਧਾਈ ਦਿੰਦੇ ਹੋਏ ਆਪਣੇ ਟਵਿੱਟਰ ਹੈਂਡਲ 'ਤੇ ਲਿਖਿਆ, ''ਸੁਮਿਤ ਨਾਗਲ ਦਾ ਸ਼ਾਨਦਾਰ ਪ੍ਰਦਰਸ਼ਨ। ਏ.ਟੀ.ਪੀ. ਬਿਊਨਸ ਆਇਰਸ ਚੈਲੰਜਰ ਖਿਤਾਬ ਜਿੱਤਣ ਲਈ ਮੈਂ ਉਨ੍ਹਾਂ ਨੂੰ ਤਹਿ ਦਿਲੋਂ ਵਧਾਈ ਦਿੰਦਾ ਹਾਂ। ਸੁਮਿਤ ਨਾਗਲ ਵਿਸ਼ਵ ਰੈਂਕਿੰਗ 'ਚ ਚੋਟੀ ਦੇ 135 'ਚ ਜਗ੍ਹਾ ਬਣਾਉਣਗੇ।'' ਇਸ ਹੋਣਹਾਰ ਨੌਜਵਾਨ ਖਿਡਾਰੀ ਨੇ ਸੋਮਵਾਰ ਨੂੰ 26 ਸਥਾਨ ਦੇ ਫਾਇਦੇ ਨਾਲ ਕਰੀਅਰ ਦੀ ਸਰਵਸ੍ਰੇਸ਼ਠ 135ਵੀਂ ਰੈਂਕਿੰਗ ਹਾਸਲ ਕੀਤੀ। ਨਾਗਲ ਨੇ ਪਿਛਲੇ ਮਹੀਨੇ ਗ੍ਰੈਂਡਸਲੈਮ 'ਚ ਡੈਬਿਊ ਕਰਦੇ ਹੋਏ ਅਮਰੀਕੀ ਓਪਨ ਦੇ ਪਹਿਲੇ ਦੌਰ 'ਚ ਮਹਾਨ ਖਿਡਾਰੀ ਰੋਜਰ ਫੈਡਰਰ ਦੇ ਵਿਰੁਧ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੁਰਖ਼ੀਆਂ ਬਟੋਰੀਆਂ ਸਨ।