ਕਪਤਾਨੀ ਮਿਲਣ ਨਾਲ ਹੈਰਾਨੀ ਹੋਈ, ਪਰ ਜ਼ਿੰਮੇਵਾਰੀ ਸੰਭਾਲਣ ਲਈ ਤਿਆਰ ਹਾਂ : ਹਰਮਨਪ੍ਰੀਤ

ਏਜੰਸੀ

ਖ਼ਬਰਾਂ, ਖੇਡਾਂ

ਹਰਮਨਪ੍ਰੀਤ 17 ਅਗੱਸਤ ਤੋਂ ਸ਼ੁਰੂ ਹੋਣ ਵਾਲੇ ਓਲੰਪਿਕ ਟੈਸਟ ਟੂਰਨਾਮੈਂਟ 'ਚ ਟੀਮ ਦੀ ਕਮਾਨ ਸੰਭਾਲਣਗੇ

Harmanpreet: Captaincy came as surprise but ready to shoulder responsibility

ਬੈਂਗਲੁਰੂ : ਭਾਰਤੀ ਡ੍ਰੈਗ ਫ਼ਲਿੱਕਰ ਹਰਮਨਪ੍ਰੀਤ ਸਿੰਘ ਨੇ ਬੁਧਵਾਰ ਨੂੰ ਕਿਹਾ ਕਿ ਕਪਤਾਨ ਬਣਾਏ ਜਾਣ ਦੇ ਐਲਾਨ ਤੋਂ ਉਸ ਨੂੰ ਹੈਰਾਨੀ ਹੋਈ ਪਰ ਉਹ ਆਗਾਮੀ ਟੋਕਿਓ ਓਲੰਪਿਕ ਟੈਸਟ ਟੂਰਨਾਮੈਂਟ ਵਿਚ ਮਿਲਣ ਵਾਲੀ ਚੁਨੌਤੀ ਨਾਲ ਨਜਿੱਠਣ ਲਈ ਤਿਆਰ ਹੈ। ਰੈਗੁਲਰ ਕਪਤਾਨ ਮਨਪ੍ਰੀਤ ਸਿੰਘ ਦੀ ਗੈਰਹਾਜ਼ਰੀ ਵਿਚ ਹਰਮਨਪ੍ਰੀਤ 17 ਅਗੱਸਤ ਤੋਂ ਸ਼ੁਰੂ ਹੋਣ ਵਾਲੇ ਇਸ ਟੈਸਟ ਮੁਕਾਬਲੇ ਵਿਚ ਟੀਮ ਦੀ ਕਮਾਨ ਸੰਭਾਲਣਗੇ ਜਿਸ ਵਿਚ ਭਾਰਤ ਤੋਂ ਇਲਾਵਾ ਮਲੇਸ਼ੀਆ, ਨਿਊਜ਼ੀਲੈਂਡ ਅਤੇ ਮੇਜ਼ਬਾਨ ਜਾਪਾਨੀ ਦੀ ਟੀਮ ਸ਼ਾਮਲ ਹੋਣਗੀਆਂ। ਹਰਮਨਪ੍ਰੀਤ 2016 ਵਿਚ ਜੂਨੀਅਰ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਸੀ।

ਉਸ ਨੇ ਕਿਹਾ, ''ਜਦੋਂ ਮੈਨੂੰਦਸਿਆ ਗਿਆ ਕਿ ਮੈਂ ਟੀਮ ਦੀ ਅਗਵਾਈ ਕਰਾਂਗਾ ਤਾਂ ਇਹ ਮੇਰੇ ਲਈ ਹੈਰਾਨੀ ਭਰਿਆ ਸੀ। ਇਹ ਇਕ ਸਨਮਾਨ ਅਤੇ ਵੱਡੀ ਜ਼ਿੰਮੇਵਾਰੀ ਹੈ। ਮੈਂ ਉਤਸ਼ਾਹਤ ਹਾਂ ਅਤੇ ਇਸ ਚੁਨੌਤੀ ਨੂੰਚੰਗੀ ਤਰ੍ਹਾਂ ਨਿਭਾਉਣ ਲਈ ਤਿਆਰ ਹਾਂ।'' ਉਹ 2016 ਰੀਓ ਓਲੰਪਿਕ ਵਿਚ ਖੇਡਣ ਵਾਲੀ ਭਾਰਤੀ ਟੀਮ ਦੇ ਸੱਭ ਤੋਂ ਨੌਜਵਾਨ ਖਿਡਾਰੀਆਂ 'ਚੋਂ ਇਕ ਸੀ ਅਤੇ ਉਸ ਨੇ ਇਸ ਮਹਾਂਸਮਰ ਤੋਂ ਕੁਝ ਮਹੀਨੇ ਪਹਿਲਾਂ ਲੰਡਨ ਵਿਚ ਹੋਈ ਐਫ.ਆਈ.ਐਚ. ਚੈਂਪੀਅਨਸ ਟ੍ਰਾਫ਼ੀ ਵਿਚ ਯਾਦਗਾਰ ਪ੍ਰਦਰਸ਼ਨ ਨਾਲ ਟੀਮ ਵਿਚ ਜਗ੍ਹਾ ਪੱਕੀ ਕੀਤੀ ਸੀ।

ਭਾਰਤ ਨੇ 2016 ਵਿਚ ਚੈਂਪੀਅਨਸ ਟ੍ਰਾਫ਼ੀ ਵਿਚ ਇਤਿਹਾਸਕ ਚਾਂਦੀ ਤਮਗ਼ਾ ਜਿਤਿਆ ਸੀ ਅਤੇ ਹਰਮਨਪ੍ਰੀਤ ਨੂੰ'ਟੂਰਨਾਮੈਂਟ ਦਾ ਉੱਭਰਦਾ ਹੋਇਆ ਖਿਡਾਰੀ' ਚੁਣਿਆ ਗਿਆ ਸੀ। ਉਨ੍ਹਾਂ ਕਿਹਾ ਕਿ,''ਜਦੋਂ ਮੈਂ ਪਿੱਛੇ ਮੁੜ ਕੇ ਦੇਖਦਾ ਹਾਂ ਤਾਂ ਮੈਂ ਖ਼ੁਦ ਨੂੰ ਖ਼ੁਸ਼ਕਿਸਮਤ ਸਮਝਦਾ ਹਾਂ ਕਿ ਮੈਂ ਅਜਿਹੇ ਸਮੇਂ ਵਿਚ ਭਾਰਤੀ ਟੀਮ ਵਿਚ ਆਇਆ ਜਦੋਂ ਇਸ ਵਿਚ ਵੱਡੇ ਖਿਡਾਰੀ ਮੌਜੂਦ ਸਨ, ਜਿਨ੍ਹਾਂ ਤੋਂ ਕਾਫੀ ਕੁਝ ਸਿੱਖਣ ਨੂੰ ਮਿਲਿਆ।