ਟੋਕੀਉ ਉਲੰਪਿਕ: ਡਿਸਕਸ ਥਰੋਅ 'ਚ ਪੰਜਾਬ ਦੀ ਧੀ ਕਮਲਪ੍ਰੀਤ ਕੌਰ ਦਾ ਸ਼ਾਨਦਾਰ ਪ੍ਰਦਰਸ਼ਨ

ਏਜੰਸੀ

ਖ਼ਬਰਾਂ, ਖੇਡਾਂ

ਪੰਜਾਬ ਦੀ ਧੀ ਕਮਲਪ੍ਰੀਤ ਕੌਰ ਨੇ ਡਿਸਕਸ ਥਰੋਅ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਕਮਲਪ੍ਰੀਤ ਕੌਰ ਫਾਈਨਲ ਵਿਚ ਪਹੁੰਚ ਗਈ ਹੈ।

Tokyo Olympics: Kamalpreet Kaur storms into Women’s Discus final

ਟੋਕੀਉ: ਪੰਜਾਬ ਦੀ ਧੀ ਕਮਲਪ੍ਰੀਤ ਕੌਰ ਨੇ ਡਿਸਕਸ ਥਰੋਅ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਕਮਲਪ੍ਰੀਤ ਕੌਰ ਫਾਈਨਲ ਵਿਚ ਪਹੁੰਚ ਗਈ ਹੈ। ਕਮਲਪ੍ਰੀਤ ਕੌਰ ਮੈਡਲ ਜਿੱਤਣ ਦੇ ਬੇਹੱਦ ਕਰੀਬ ਹੈ। ਉਹਨਾਂ ਨੇ ਤੀਜੀ ਕੋਸ਼ਿਸ਼ ਵਿਚ 64 ਮੀਟਰ ਦਾ ਥਰੋਅ ਕੀਤਾ।

ਹੋਰ ਪੜ੍ਹੋ: ਟੋਕੀਉ ਉਲੰਪਿਕ: ਭਾਰਤ ਨੂੰ ਝਟਕਾ ਅਮਿਤ ਪੰਘਾਲ ਦੀ ਚੁਣੌਤੀ ਖਤਮ, ਤੀਰਅੰਦਾਜ਼ੀ 'ਚ ਅਤਨੂ ਦਾਸ ਹਾਰੇ

ਦੱਸ ਦਈਏ ਕਿ ਕੁਆਲੀਫਿਕੇਸ਼ਨ ਰਾਊਂਡ ਵਿਚ ਸਿਰਫ ਦੋ ਮਹਿਲਾ ਖਿਡਾਰੀ ਹੀ 64 ਮੀਟਰ ਦਾ ਅੰਕੜਾ ਛੂਹਣ ਵਿਚ ਸਫਲ ਰਹੀਆਂ। ਫਾਈਨਲ ਮੁਕਾਬਲਾ 2 ਅਗਸਤ ਨੂੰ ਹੋਵੇਗਾ। ਕਮਲਪ੍ਰੀਤ ਕੋਰ ਦਾ ਜਨਮ 4 ਮਾਰਚ 1996 ਨੂੰ ਪਟਿਆਲਾ ਵਿਖੇ ਹੋਇਆ ਸੀ।

ਹੋਰ ਪੜ੍ਹੋ: ਸ਼ਹੀਦ ਊਧਮ ਸਿੰਘ ਦੀ ਯਾਦਗਾਰ ਅੱਜ ਹੋਵੇਗੀ ਲੋਕ ਅਰਪਿਤ, ਕਈ ਸ਼ਖ਼ਸੀਅਤਾਂ ਕਰਨਗੀਆਂ ਸ਼ਰਧਾਂਜਲੀ ਭੇਂਟ

25 ਸਾਲਾ ਅਥਲੀਟ ਕਮਲਪ੍ਰੀਤ ਕੌਰ ਨੇ ਅਪਣੇ ਐਥਲੈਟਿਕ ਸਫਰ ਦੀ ਸ਼ੁਰੂਆਤ ਪਟਿਆਲਾ ਵਿਖੇ ਟੋਕੀਉ ਉੁਲੰਪਿਕ 2020 ਸਪੋਰਟਸ ਅਥਾਰਟੀ ਇੰਡੀਆ ਦੇ ਨੇਤਾ ਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ ਐਨ.ਆਈ.ਐਸ. ਦੀ ਸਿਖਲਾਈ ਅਤੇ ਤਿਆਰੀ ਕਰ ਕੇ ਕੀਤੀ।