ਏਸ਼ੀਆ ਕੱਪ ’ਚ ਪਾਕਿਸਤਾਨ ਦੀ ਸੱਭ ਤੋਂ ਵੱਡੀ ਜਿੱਤ: ਨੇਪਾਲ ਨੂੰ 238 ਦੌੜਾਂ ਨਾਲ ਹਰਾਇਆ
ਪਾਕਿਸਤਾਨ ਨੇ ਮੁਲਤਾਨ ਦੇ ਮੈਦਾਨ ’ਤੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ’ਚ 6 ਵਿਕਟਾਂ ’ਤੇ 342 ਦੌੜਾਂ ਬਣਾਈਆਂ
ਮੁਲਤਾਨ: ਵਿਸ਼ਵ ਨੰਬਰ-1 ਪਾਕਿਸਤਾਨ ਨੇ ਬੁੱਧਵਾਰ 30 ਅਗਸਤ ਨੂੰ ਏਸ਼ੀਆ ਕੱਪ ਦੀ ਆਪਣੀ ਮੁਹਿੰਮ ਧਮਾਕੇ ਨਾਲ ਸ਼ੁਰੂ ਕੀਤੀ। ਟੀਮ ਨੇ ਸ਼ੁਰੂਆਤੀ ਮੈਚ ਵਿਚ ਨੇਪਾਲ ਨੂੰ 238 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ ਸੀ। ਇਸ ਟੂਰਨਾਮੈਂਟ ਵਿਚ ਪਾਕਿਸਤਾਨ ਦੀ ਇਹ ਸੱਭ ਤੋਂ ਵੱਡੀ ਜਿੱਤ ਹੈ। ਪਾਕਿਸਤਾਨ ਨੇ ਮੁਲਤਾਨ ਦੇ ਮੈਦਾਨ ’ਤੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ’ਚ 6 ਵਿਕਟਾਂ ’ਤੇ 342 ਦੌੜਾਂ ਬਣਾਈਆਂ। ਜਵਾਬ ’ਚ ਨੇਪਾਲ ਦੀ ਟੀਮ 23.4 ਓਵਰਾਂ ’ਚ 104 ਦੌੜਾਂ ’ਤੇ ਆਲ ਆਊਟ ਹੋ ਗਈ।
ਇਹ ਵੀ ਪੜ੍ਹੋ: ਰੇਡੀਉ ਹੋਸਟ ਹਰਨੇਕ ਸਿੰਘ ਦੇ ਕਤਲ ਦੀ ਕੋਸ਼ਿਸ਼ ਵਿਚ ਦੋ ਵਿਅਕਤੀਆਂ ਨੇ ਦੋਸ਼ ਕਬੂਲੇ
ਇਸ ਤਰ੍ਹਾਂ ਬਾਬਰ ਆਜ਼ਮ ਦੀ ਟੀਮ ਨੇ ਟੂਰਨਾਮੈਂਟ ਦੀ ਸ਼ੁਰੂਆਤ ਵੱਡੀ ਜਿੱਤ ਨਾਲ ਕੀਤੀ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਨੇ 50 ਓਵਰਾਂ 'ਚ 6 ਵਿਕਟਾਂ 'ਤੇ 342 ਦੌੜਾਂ ਬਣਾਈਆਂ। ਪਾਕਿਸਤਾਨ ਲਈ ਬਾਬਰ ਆਜ਼ਮ ਅਤੇ ਇਫਤਿਖਾਰ ਅਹਿਮਦ ਨੇ ਸ਼ਾਨਦਾਰ ਸੈਂਕੜੇ ਲਗਾਏ।
ਇਹ ਵੀ ਪੜ੍ਹੋ: ‘ਇੰਡੀਆ’ ਗਠਜੋੜ ਦੀ ਦੋ ਦਿਨਾ ਬੈਠਕ ਅੱਜ ਤੋਂ; ਮੁੰਬਈ ਵਿਚ ਜਾਰੀ ਕੀਤਾ ਜਾਵੇਗਾ ਗਠਜੋੜ ਦਾ 'ਲੋਗੋ'
ਪਾਕਿਸਤਾਨ ਦੀਆਂ 342 ਦੌੜਾਂ ਦੇ ਜਵਾਬ ਵਿਚ ਬੱਲੇਬਾਜ਼ੀ ਕਰਨ ਆਈ ਨੇਪਾਲ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਸ਼ਾਹੀਨ ਅਫਰੀਦੀ ਨੇ ਪਹਿਲੇ ਹੀ ਓਵਰ ਵਿਚ ਨੇਪਾਲ ਨੂੰ ਝਟਕਾ ਦਿਤਾ। ਨੇਪਾਲ ਦੇ 3 ਖਿਡਾਰੀ 14 ਦੌੜਾਂ ਦੇ ਸਕੋਰ 'ਤੇ ਪੈਵੇਲੀਅਨ ਪਰਤ ਗਏ ਸਨ। ਇਸ ਤੋਂ ਬਾਅਦ ਆਰਿਫ ਸ਼ੇਖ ਅਤੇ ਸੋਮਪਾਲ ਕਾਮੀ ਨੇ ਸੰਘਰਸ਼ ਜ਼ਰੂਰ ਦਿਖਾਇਆ ਪਰ ਇਹ ਦੋਵੇਂ ਬੱਲੇਬਾਜ਼ ਜ਼ਿਆਦਾ ਦੇਰ ਤਕ ਪਾਕਿਸਤਾਨੀ ਗੇਂਦਬਾਜ਼ਾਂ ਦਾ ਸਾਹਮਣਾ ਨਹੀਂ ਕਰ ਸਕੇ। ਪਾਕਿਸਤਾਨ ਦੇ 8 ਬੱਲੇਬਾਜ਼ ਦੋਹਰਾ ਅੰਕੜਾ ਪਾਰ ਨਹੀਂ ਕਰ ਸਕੇ। ਨੇਪਾਲ ਲਈ ਸੋਮਪਾਲ ਕਾਮੀ ਨੇ 46 ਗੇਂਦਾਂ 'ਤੇ 28 ਦੌੜਾਂ ਦੀ ਸੱਭ ਤੋਂ ਵੱਡੀ ਪਾਰੀ ਖੇਡੀ।