ਸੀਰੀਆ 'ਚ ਅਮਰੀਕੀ ਪੱਤਰਕਾਰ ਦੀ ਮੌਤ 'ਤੇ ਪਰਵਾਰ ਨੂੰ 2144 ਕਰੋਡ਼ ਦਾ ਮੁਆਵਜ਼ਾ ਦੇਣ ਦਾ ਹੁਕਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਵਾਸ਼ਿੰਗਟਨ ਦੇ ਇਕ ਜੱਜ ਨੇ 'ਦ ਸੰਡੇ ਟਾਈਮਸ' ਲੰਮੇਂ ਸਮੇਂ ਤੱਕ ਵਿਦੇਸ਼ੀ ਪੱਤਰਕਾਰ ਰਹੀ ਮੈਰੀ ਕੋਲਵਿਨ ਦੀ 2012 ਵਿਚ ਹੋਈ ਮੌਤ ਨੂੰ ਲੈ ਕੇ ਸੀਰੀਆਈ ਸਰਕਾਰ ...

Journalist Marie Colvin

ਵਾਸ਼ਿੰਗਟਨ : ਵਾਸ਼ਿੰਗਟਨ ਦੇ ਇਕ ਜੱਜ ਨੇ 'ਦ ਸੰਡੇ ਟਾਈਮਸ' ਲੰਮੇਂ ਸਮੇਂ ਤੱਕ ਵਿਦੇਸ਼ੀ ਪੱਤਰਕਾਰ ਰਹੀ ਮੈਰੀ ਕੋਲਵਿਨ ਦੀ 2012 ਵਿਚ ਹੋਈ ਮੌਤ ਨੂੰ ਲੈ ਕੇ ਸੀਰੀਆਈ ਸਰਕਾਰ ਵਲੋਂ ਉਨ੍ਹਾਂ ਦੇ ਪਰਵਾਰ ਨੂੰ 30.2 ਕਰੋਡ਼ ਡਾਲਰ ਦੇਣ ਲਈ ਕਿਹਾ ਹੈ। ਅਮਰੀਕੀ ਜਿਲ੍ਹਾ ਅਦਾਲਤ ਦੇ ਜੱਜ ਏਮੀ ਬਰਮਨ ਜੈਕਸਨ ਨੇ ਬੁੱਧਵਾਰ ਦੇਰ ਰਾਤ ਨੂੰ ਦਿਤੇ ਫ਼ੈਸਲੇ ਵਿਚ ਕਿਹਾ ਕਿ ਸੀਰੀਆਈ ਫੌਜ ਨੇ ਹੋਮਸ ਸ਼ਹਿਰ ਵਿਚ ਉਸ ਅਸਥਾਈ ਮੀਡੀਆ ਕੇਂਦਰ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਜਿੱਥੇ ਕੋਲਵਿਨ ਅਤੇ ਹੋਰ ਪੱਤਰਕਾਰ ਕੰਮ ਕਰ ਰਹੇ ਸਨ।

ਕੇਂਦਰ 'ਤੇ ਲਗਾਤਾਰ ਹਮਲਿਆਂ ਦੇ ਚਲਦੇ 22 ਫ਼ਰਵਰੀ 2012 ਨੂੰ ਕੋਲਵਿਨ ਅਤੇ ਫ੍ਰਾਂਸੀਸੀ ਪੱਤਰਕਾਰ ਰੇਮੀ ਓਚਲਿਕ ਦੀ ਮੌਤ ਹੋ ਗਈ ਸੀ। ਬ੍ਰੀਟਿਸ਼ ਅਖ਼ਬਾਰਾਂ ਲਈ ਦੁਨੀਆਂਭਰ ਵਿਚ ਸੰਘਰਸ਼ਾਂ ਨੂੰ ਕਵਰ ਕਰਨ ਵਾਲੀ ਕੋਲਵਿਨ ਦੀ ਪਹਿਚਾਣ ਸੱਜੀ ਅੱਖ 'ਤੇ ਬੰਨ੍ਹੀ ਜਾਣ ਵਾਲੀ ਕਾਲੀ ਪੱਟੀ ਸੀ। ਉਨ੍ਹਾਂ ਨੂੰ 2001 ਵਿਚ ਸ਼੍ਰੀਲੰਕਾ ਵਿਚ ਇਕ ਗ੍ਰੇਨੇਡ ਹਮਲੇ ਦੇ ਕਾਰਨ ਇਕ ਅੱਖ ਤੋਂ ਦਿਖਣਾ ਬੰਦ ਹੋ ਗਿਆ ਸੀ। ਸਾਲ 2018 ਵਿਚ ਆਈ ਫ਼ਿਲਮ 'ਏ ਪ੍ਰਾਇਵੇਟ ਵਾਰ' ਉਨ੍ਹਾਂ ਦੀ ਜ਼ਿੰਦਗੀ 'ਤੇ ਅਧਾਰਿਤ ਸੀ।

ਕੋਲਵਿਨ ਦੇ ਪਰਵਾਰ ਦੇ ਵਕੀਲਾਂ ਨੇ ਦਲੀਲ ਦਿਤੀ ਕਿ ਇਹ ਮੌਤ ਕੋਈ ਦੁਰਘਟਨਾ ਨਹੀਂ ਸੀ। ਉਨ੍ਹਾਂ ਨੂੰ ਵਿਦੇਸ਼ਾਂ ਵਿਚ ਸੀਰੀਆਈ ਸਰਕਾਰ ਦੀਆਂ ਜਾਇਦਾਦ ਨੂੰ ਜ਼ਬਤ ਕਰਕੇ 30.2 ਕਰੋਡ਼ ਡਾਲਰ ਦੀ ਰਾਸ਼ੀ ਬਰਾਮਦ ਕਰਨ ਦੀ ਉਮੀਦ ਹੈ। ਸੀਰੀਆਈ ਸਰਕਾਰ ਨੇ ਕਦੇ ਇਸ ਮੁਕੱਦਮੇ ਦਾ ਜਵਾਬ ਨਹੀਂ ਦਿਤਾ। ਕੋਲਵਿਨ ਦੇ ਪਰਵਾਰ ਦੇ ਮੁਖੀ ਵਕੀਲ ਸਕਾਟ ਗਿਲਮੋਰ ਨੇ ਕਿਹਾ ਕਿ ਹੁਾਲੇ ਚੁਨੌਤੀ ਇਸ ਫ਼ੈਸਲੇ ਨੂੰ ਲਾਗੂ ਕਰਨਾ ਹੈ।