ਪਾਕਿਸਤਾਨ 'ਚ ਵਧੀ ਗਧਿਆਂ ਦੀ ਗਿਣਤੀ, ਪਾਕਿ ਪੱਤਰਕਾਰ ਨੇ ਗਧੇ 'ਤੇ ਬੈਠ ਕੀਤੀ ਰਿਪੋਰਟਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਦੇ ਪੱਤਰਕਾਰ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ ਜੋ ਗਧੇ 'ਤੇ ਚੜ੍ਹ ਕੇ ਕਵਰੇਜ਼ ਕਰਦਾ ਦਿਖਾਈ ਦੇ ਰਿਹਾ...

Pakistani Reporter

ਨਵੀਂ ਦਿੱਲੀ (ਭਾਸ਼ਾ) : ਪਾਕਿਸਤਾਨ ਦੇ ਪੱਤਰਕਾਰ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ ਜੋ ਗਧੇ 'ਤੇ ਚੜ੍ਹ ਕੇ ਕਵਰੇਜ਼ ਕਰਦਾ ਦਿਖਾਈ ਦੇ ਰਿਹਾ ਹੈ। ਦਰਅਸਲ ਪਾਕਿਸਤਾਨ ਦੇ ਜਿਓ ਨਿਊਜ਼ ਚੈਨਲ ਨੇ ਗਧਿਆਂ 'ਤੇ ਇਕ ਵਿਸ਼ੇਸ਼ ਰਿਪੋਰਟ ਤਿਆਰ ਕੀਤੀ ਹੈ। ਜਿਸ ਦਾ ਵੇਰਵਾ ਦੱਸਣ ਲਈ ਚੈਨਲ ਟੀਵੀ ਰਿਪੋਟਰ ਅਮੀਨ ਹਾਫ਼ਿਜ਼ ਗਧੇ 'ਤੇ ਹੀ ਚੜ੍ਹ ਗਿਆ। ਜਿਸ ਕਾਰਨ ਉਸਦਾ ਇਹ ਵੀਡਿਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹੈ। ਇਹ ਘਟਨਾ ਲਾਹੌਰ ਦੀ ਹੈ, ਜਿੱਥੇ ਗਧੇ 'ਤੇ ਬੈਠ ਕੇ ਰਿਪੋਟਿੰਗ ਕਰਦਿਆਂ ਇਹ ਪੱਤਰਕਾਰ ਗਧੇ ਤੋਂ ਹੇਠਾਂ ਡਿੱਗ ਜਾਂਦਾ ਹੈ।

ਇਸ ਵੀਡਿਓ ਨੂੰ ਮਸ਼ਹੂਰ ਪਾਕਿਸਤਾਨੀ ਪੱਤਰਕਾਰ ਹਾਮਿਦ ਮੀਰ ਨੇ ਟਵਿੱਟਰ 'ਤੇ ਸ਼ੇਅਰ ਕੀਤਾ ਹੈ। ਰਿਪੋਰਟ ਵਿਚ ਦਸਿਆ ਗਿਆ ਹੈ ਕਿ ਪਾਕਿਸਤਾਨ ਵਿਚ ਗਧਿਆਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਪੰਜਾਬ ਲਾਈਵਸਟਾਕ ਡਿਪਾਰਟਮੈਂਟ ਦੇ ਅੰਕੜਿਆਂ ਮੁਤਾਬਕ ਪਾਕਿਸਤਾਨ ਦੇ ਲਾਹੌਰ ਸ਼ਹਿਰ ਵਿਚ ਹੀ ਗਧਿਆਂ ਦੀ ਗਿਣਤੀ 41000 ਤੋਂ ਜ਼ਿਆਦਾ ਹੋ ਚੁੱਕੀ ਹੈ। ਜਦਕਿ ਪਾਕਿਸਤਾਨ ਗਧਿਆਂ ਦੀ ਜ਼ਿਆਦਾ ਗਿਣਤੀ ਵਾਲਾ ਦੁਨੀਆ ਦਾ ਤੀਜਾ ਮੁਲਕ ਬਣ ਗਿਆ ਹੈ। ਗਧਿਆਂ ਦੀ ਵਧ ਰਹੀ ਗਿਣਤੀ ਨੂੰ ਦੇਖਦਿਆਂ ਸਥਾਨਕ ਪ੍ਰਸ਼ਾਸਨ ਨੇ ਸ਼ਹਿਰ ਵਿਚ ਕਈ ਥਾਵਾਂ 'ਤੇ ਗਧਾ ਹਸਪਤਾਲ ਖੋਲ੍ਹੇ ਹਨ।

ਜਿੱਥੇ ਡਾਕਟਰ ਬਿਮਾਰ ਗਧਿਆਂ ਦਾ ਮੁਫ਼ਤ ਇਲਾਜ ਕਰਦੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਗਧਿਆਂ ਦੀ ਗਿਣਤੀ ਦੇ ਮਾਮਲੇ ਵਿਚ ਚੀਨ ਪਹਿਲੇ, ਪਾਕਿਸਤਾਨ ਦੂਜੇ ਅਤੇ ਇਥੋਪੀਆ ਦੁਨੀਆ ਵਿਚ ਤੀਜੇ ਨੰਬਰ 'ਤੇ ਹੈ।