ਪਾਕਿ ਨੇ ਭਾਰਤ ਵਿਰੁੱਧ ਅਪਣੀ ਜਵਾਬੀ ਕਾਰਵਾਈ ਨੂੰ ਦਿੱਤਾ ‘ਅਪਰੇਸ਼ਨ ਸਵਿਫ਼ਟ ਰਿਟਾਰਟ’ ਦਾ ਨਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨੀ ਹਵਾਈ ਫੌਜ ਨੇ ਬੁੱਧਵਾਰ ਨੂੰ ਕਿਹਾ ਕਿ ਵਿਰੋਧੀਆਂ ਤਾਕਤ ਬਲਦੇ ਉਸਦੀ ਪ੍ਰਤੀਕਿਰਆ ਪਹਿਲਾਂ ਨਾਲੋਂ...

Anwar Khan

ਇਸਲਾਮਾਬਾਦ : ਪਾਕਿਸਤਾਨੀ ਹਵਾਈ ਫੌਜ ਨੇ ਬੁੱਧਵਾਰ ਨੂੰ ਕਿਹਾ ਕਿ ਵਿਰੋਧੀਆਂ ਤਾਕਤ ਬਲਦੇ ਉਸਦੀ ਪ੍ਰਤੀਕਿਰਆ ਪਹਿਲਾਂ ਨਾਲੋਂ ਜ਼ਿਆਦਾ ਸਖ਼ਤ ਹੋਵੇਗੀ ਨਾਲ ਹੀ ਉਸਨੇ ਬਾਲਾਕੋਟ ਦੇ ਅਤਿਵਾਦੀ ਟਿਕਾਣਿਆਂ ‘ਤੇ ਭਾਰਤੀ ਹਵਾਈ ਹਮਲਿਆਂ ਦੇ ਜਵਾਬ ‘ਚ 27 ਫ਼ਰਵਰੀ ਨੂੰ ਕੀਤੀ ਗਈ ਉਸਦੀ ਜਵਾਬੀ ਕਾਰਵਾਈ ਨੂੰ ‘ਆਪਰੇਸ਼ਨ ਸਵਿਫ਼ਟ ਰਿਟਾਰਟ’ ਦਾ ਨਾਮ ਦੇਣਾ ਤੈਅ ਕੀਤਾ ਹੈ।

ਏਅਰ ਚੀਫ਼ ਮਾਰਸ਼ਲ ਮੁਜਾਹਿਦ ਅਨਵਰ ਖਾਨ ਨੇ ਕਿਹਾ ਕਿ ਪਾਕਿਸਤਾਨੀ ਹਵਾਈ ਫੌਜ ਤੋਂ  27 ਫ਼ਰਵਰੀ ਨੂੰ ਦੁਸ਼ਮਨ ਦੇ ਹਮਲੇ ‘ਤੇ ਦਿੱਤੀ ਗਈ ਪ੍ਰਤੀਕ੍ਰਿਆ ਨੂੰ ਇਤਿਹਾਸ ‘ਚ ਆਪਰੇਸ਼ਨ ਸਵਿਫਟ ਰਿਟਾਰਟ ਦੇ ਨਾਮ ਨਾਲ ਯਾਦ ਕੀਤਾ ਜਾਵੇਗਾ। ਉਨ੍ਹਾਂ ਨੇ ਪਾਕਿਸਤਾਨੀ ਹਵਾਈ ਫੌਜ ਦੇ ਮੁੱਖ ਦਫ਼ਤਰ ਵਿਚ ਏਅਰ ਸਟਾਫ਼ ਬੈਠਕ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਦੁਸ਼ਮਨ ਦੇ ਕਿਸੇ ਵੀ ਤਾਕਤ ਦਾ ਜਵਾਬ ਹਵਾਈ ਫੌਜ ਪਹਿਲਾਂ ਨਾਲੋਂ ਜ਼ਿਆਦਾ ਸਖ਼ਤ ਤਰੀਕੇ ਨਾਲ ਦੇਵੇਗੀ।

ਪਾਕਿਸਤਾਨ ਦੇ ਅਤਿਵਾਦੀ ਸੰਗਠਨ ਜੈਸ਼-ਏ-ਮੁਹੰਮਦ ਵਲੋਂ ਪੁਲਵਾਮਾ ਵਿੱਚ ਕੀਤੇ ਗਏ ਹਮਲੇ ਵਿੱਚ ਸੀਆਰਪੀਐਫ ਦੇ 40 ਜਵਾਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚ ਤਨਾਅ ਵਧ ਗਿਆ ਸੀ। ਵਧਦੇ ਗ਼ੁੱਸੇ ਦੇ ਵਿਚ ਭਾਰਤੀ ਹਵਾਈ ਫੌਜ ਨੇ 26 ਫ਼ਰਵਰੀ ਨੂੰ ਪਾਕਿਸਤਾਨ ਦੇ ਬਾਲਾਕੋਟ ‘ਚ ਜੈਸ਼ ਦੇ ਟ੍ਰੇਨਿੰਗ ਟਿਕਾਣਿਆਂ ਉੱਤੇ ਹਵਾਈ ਹਮਲਾ ਕੀਤਾ।

ਇਸਦੇ ਅਗਲੇ ਦਿਨ ਪਾਕਿਸਤਾਨੀ ਹਵਾਈ ਫੌਜ ਨੇ ਜਵਾਬੀ ਕਾਰਵਾਈ ਕਰਦੇ ਹੋਏ ਹਵਾਈ ਲੜਾਈ ਵਿੱਚ ਮਿਗ-21 ਜਹਾਜ਼ ਕ੍ਰੈਸ਼ ਹੋ ਗਿਆ ਸੀ ਅਤੇ ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਨੂੰ ਕੈਦ ਕਰ ਲਿਆ ਸੀ। ਹਾਲਾਂਕਿ ਬਾਅਦ ਵਿੱਚ ਇੱਕ ਮਾਰਚ ਨੂੰ ਉਨ੍ਹਾਂ ਨੂੰ ਰਿਹਾਅ ਕਰ ਭਾਰਤ ਨੂੰ ਸੌਂਪ ਦਿੱਤਾ ਗਿਆ ਸੀ।