ਫਲਾਈਟ ਲੈਫਟੀਨੈਂਟ ਮੋਹਨਾ ਸਿੰਘ ਨੇ ਰਚਿਆ ਇਤਿਹਾਸ

ਏਜੰਸੀ

ਖ਼ਬਰਾਂ, ਕੌਮਾਂਤਰੀ

ਮੋਹਨਾ ਨੂੰ 2016 ਵਿਚ ਲੜਾਕੂ ਜ਼ਹਾਜ ਪਾਇਲਟ ਦੇ ਰੂਪ ਵਿਚ ਵਾਯੂ ਸੈਨਾ ਵਿਚ ਕਮਿਸ਼ਨ ਮਿਲਿਆ ਸੀ

Mohana Singh Is First Woman To Become "Fully Operational" On Hawk Jet For Day Ops

ਨਵੀਂ ਦਿੱਲੀ- ਦੇਸ਼ ਵਿਚ ਕਈ ਲੜਕੀਆਂ ਨੇ ਆਪਣੀ ਕਾਬਲੀਅਤ ਦਿਖਾ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ਅਜਿਹੀ ਹੀ ਇਕ ਮਹਿਲਾ ਨੇ ਇਕ ਵਾਰ ਫਿਰ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਭਾਰਤੀ ਵਾਯੂ ਸੈਨਾ ਫਲਾਈਟ ਲੈਫਟੀਨੈਟ ਮੋਹਨਾ ਸਿੰਘ ਨੇ ਇਤਿਹਾਸ ਰਚਿਆ ਹੈ। ਮੋਹਨਾ ਸਿੰਘ ਪਹਿਲੀ ਅਜਿਹੀ ਮਹਿਲਾ ਲੜਾਕੂ ਜ਼ਹਾਜ ਪਾਇਲਟ ਬਣ ਚੁੱਕੀ ਹੈ ਜੋ ਦਿਨ ਵਿਚ ਹਾੱਕ ਐਡਵਾਂਸਡ ਜੈਟ ਵਿਚ ਮਿਸ਼ਨ ਨੂੰ ਅੰਜਾਮ ਦੇਣ ਵਿਚ ਕਾਬਲ ਹੈ। ਮੋਹਨਾ ਨੂੰ ਦੋ ਮਹਿਲਾਵਾਂ ਭਾਵਨਾ ਕੰਠ ਅਤੇ ਅਵਨੀ ਚਤੁਰਵੇਦੀ ਦੇ ਨਾਲ ਜੂਨ 2016 ਵਿਚ ਲੜਾਕੂ ਪਾਇਲਟ ਪ੍ਰੀਖਿਆ ਦੇ ਲਈ ਲੜਾਕੀ ਸ਼ਾਖਾ ਵਿਚ ਚੁਨਿਆ ਗਿਆ ਸੀ।

ਵਾਯੂ ਸੈਨਾ ਨੇ ਇਕ ਬਿਆਨ ਵਿਚ ਕਿਹਾ ਕਿ ਫਲਾਈਟ ਲੈਫ਼ਟੀਨੈਂਟ ਮੋਹਨਾ ਸਿੰਘ ਪੱਛਮ ਬੰਗਾਲ ਦੇ ਕਲਾਈਕੁੰਡਾ ਸਥਿਤ ਵਾਯੂ ਸੈਨਾ ਅੱਡੇ ਤੇ ਲੜਾਕੂ ਵਿਮਾਨ 4 ਏਅਰਕ੍ਰਾਫ਼ਟ ਦੀ ਸੈਨਾ ਉਡਾਨ ਪੂਰੀ ਕਰ ਕੇ ਜ਼ਹਾਜ ਵਿਚੋਂ ਉਤਰਨ ਤੋਂ ਬਾਅਦ ਦਿਨ ਵਿਚ ਪੂਰੀ ਤਰਾਂ ਹਾਫ ਐਡਵਾਂਸਡ ਜੈਟ ਜ਼ਹਾਜ ਚਲਾਉਣ ਵਾਲੀ ਪਹਿਲੀ ਮਹਿਲਾ ਫਾਈਟਰ ਬਣ ਚੁੱਕੀ ਹੈ। ਇਹ ਹਾਕ ਜੈਟ ਦੇ ਓਪਰੇਸ਼ਨ ਦਾ ਸਿਲੇਬਸ ਲਈ ਆਖਰੀ ਪੜਾਅ ਹੁੰਦਾ ਹੈ। ਮੋਹਨਾ ਨੂੰ 2016 ਵਿਚ ਲੜਾਕੂ ਜ਼ਹਾਜ ਪਾਇਲਟ ਦੇ ਰੂਪ ਵਿਚ ਵਾਯੂ ਸੈਨਾ ਵਿਚ ਕਮਿਸ਼ਨ ਮਿਲਿਆ ਸੀ। ਉਹ ਝੁਨਝੁਨ ਦੀ ਰਹਿਣ ਵਾਲੀ ਹੈ। ਉਸਨੇ ਇਲੈਕਟ੍ਰਿਕ ਸੰਚਾਰ ਵਿਚ ਬੀਟੈਕ ਕੀਤੀ ਹੈ।