ਚੀਨ ਦਾ ਸਭ ਤੋਂ ਵੱਡਾ ਘੁਟਾਲਾ, ਦੇਸ਼ ਦਾ 83 ਟਨ ਸੋਨਾ ਨਿਕਲਿਆ ਨਕਲੀ!

ਏਜੰਸੀ

ਖ਼ਬਰਾਂ, ਕੌਮਾਂਤਰੀ

ਕੋਰੋਨਾ ਵਾਇਰਸ ਮਹਾਂਮਾਰੀ ਦੇ ਚਲਦਿਆਂ ਚੀਨ ਕਾਫੀ ਵਿਦਾਦਾਂ ਵਿਚ ਘਿਰਿਆ ਹੋਇਆ ਹੈ।

Gold

ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਂਮਾਰੀ ਦੇ ਚਲਦਿਆਂ ਚੀਨ ਕਾਫੀ ਵਿਦਾਦਾਂ ਵਿਚ ਘਿਰਿਆ ਹੋਇਆ ਹੈ। ਇਸ ਦੇ ਚਲਦਿਆਂ ਚੀਨ ਤੋਂ ਇਕ ਹੈਰਾਨੀਜਨਕ ਘੁਟਾਲੇ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਮਿਲੀ ਜਾਣਕਾਰੀ ਅਨੁਸਾਰ ਚੀਨ ਦੇ ਗੋਲਡ ਰਿਜ਼ਰਵ ਦਾ 4 ਫੀਸਦੀ ਤੋਂ ਜ਼ਿਆਦਾ ਯਾਨੀ 83 ਟਨ ਸੋਨਾ ਨਕਲੀ ਹੈ। ਇਹ ਘੁਟਾਲਾ ਕੀਤਾ ਹੈ ਚੀਨ ਦੀ ਵੱਡੀ ਜਵੈਲਰ ਕੰਪਨੀ ਨੇ, ਜਿਸ ਦਾ ਹੈੱਡਕੁਆਟਰ ਵੁਹਾਨ ਵਿਚ ਹੈ।

ਇਕ ਵੈੱਬਸਾਈਟ ‘ਤੇ ਪ੍ਰਕਾਸ਼ਿਤ ਹੋਈ ਰਿਪੋਰਟ ਮੁਤਾਬਕ ਕਿੰਗੋਲਡ ਜਵੈਲਰੀ ਕੰਪਨੀ ਵੁਹਾਨ ਵਿਚ ਹੈ। ਇਸ ਨੇ ਚੀਨ ਦੀਆਂ 14 ਫਾਇਨੈਂਸ਼ੀਅਲ ਕੰਪਨੀਆਂ ਕੋਲੋਂ ਪਿਛਲੇ ਪੰਜ ਸਾਲਾਂ ਵਿਚ 2.8 ਬਿਲੀਅਨ ਡਾਲਰ ਯਾਨੀ 21,148 ਕਰੋੜ ਰੁਪਏ ਦਾ ਲੋਨ ਲਿਆ। ਇਹ ਲੋਨ ਲੈਣ ਲਈ ਕੰਪਨੀ ਨੇ 83 ਟਨ ਨਕਲੀ ਗੋਲਡ ਬਾਰ ਕੰਪਨੀਆਂ ਕੋਲ ਰੱਖੇ ਸਨ।

ਹਾਲ ਹੀ ਦੇ ਇਤਿਹਾਸ ਵਿਚ ਇਸ ਨੂੰ ਚੀਨ ਦਾ ਸਭ ਤੋਂ ਵੱਡਾ ਸੋਨੇ ਦਾ ਘੁਟਾਲਾ ਮੰਨਿਆ ਜਾ ਰਿਹਾ ਹੈ। ਇਸ ਘੁਟਾਲੇ ਵਿਚ ਫਿਰ ਤੋਂ ਵੁਹਾਨ ਸ਼ਹਿਰ ਦਾ ਨਾਂਅ ਆਇਆ ਹੈ। ਕਿੰਗੋਲਡ ਜਵੈਲਰੀ ਕੰਪਨੀ ਨੈਸਡੈਕ ਸਟਾਕ ਐਕਸਚੇਂਜ ਵਿਚ ਲਿਸਟਡ ਹੈ। ਇਹ ਦੁਨੀਆ ਦੀ ਸਭ ਤੋਂ ਵੱਡੀ ਨਿੱਜੀ ਕੰਪਨੀ ਹੈ ਜੋ ਸੋਨੇ ਦਾ ਕੰਮ ਕਰਦੀ ਹੈ। ਇਸ ਦਾ ਮਾਰਕਿਟ ਕੈਪ 8 ਮਿਲੀਅਨ ਡਾਲਰ ਯਾਨੀ 60.41 ਕਰੋੜ ਰੁਪਏ ਹੈ।

ਕੰਪਨੀ ਦੇ ਮਾਲਕ ਸਾਬਕਾ ਮਿਲਟਰੀ ਅਫਸਰ ਜੀਆ ਝਿਹੋਂਗ ਹਨ। ਮੀਡੀਆ ਰਿਪੋਰਟ ਅਨੁਸਾਰ ਕਿੰਗੋਲਡ ਜਵੈਲਰੀ ਕੰਪਨੀ ਨੇ 16 ਬਿਲੀਅਨ ਯੁਆਨ ਯਾਨੀ 17,017 ਕਰੋੜ ਰੁਪਏ ਦੇ ਲੋਨ ਲਈ ਸਕਿਉਰਿਟੀ ਅਤੇ ਬੀਮੇ ਲਈ 83 ਟਨ ਸੋਨਾ ਰਿਜ਼ਰਵ ਵਿਚ ਰਖਵਾਇਆ ਸੀ ਪਰ ਜਾਂਚ ਵਿਚ ਪਤਾ ਚੱਲਿਆ ਕਿ ਉਹ ਤਾਂਬਾ ਹੈ। ਹੁਣ ਇਹ ਲੋਨ 30 ਬਿਲੀਅਨ ਯੁਆਨ ਯਾਨੀ 32,073 ਕਰੋੜ ਦੀ ਜਾਇਦਾਦ ਤੋਂ ਵਸੂਲਿਆ ਜਾਵੇਗਾ।

ਵਸੂਲੀ ਕਰਨ ਦਾ ਕੰਮ ਚੀਨ ਦੀ ਬੀਮਾ ਕੰਪਨੀ ਪੀਆਈਸੀਸੀ ਪ੍ਰਾਪਰਟੀ ਐਂਡ ਕੈਜ਼ੂਅਲਟੀ ਕੋਆਪਰੇਟਿਵ ਲਿਮਟਡ ਕਰੇਗੀ।  ਹਾਲਾਂਕਿ ਕਿੰਗੋਲਡ ਦੇ ਮਾਲਕ ਜੀਆ ਝਿਹੋਂਗ ਨੇ ਧੋਖਾਧੜੀ ਦੇ ਅਰੋਪਾਂ ਤੋਂ ਇਨਕਾਰ ਕੀਤਾ ਹੈ। ਕਿੰਗੋਲਡ ਕੰਪਨੀ 2002 ਵਿਚ ਸਥਾਪਤ ਕੀਤੀ ਗਈ ਸੀ। ਉਸ ਸਮੇਂ ਤੋਂ ਇਹ ਇਕ ਸੋਨੇ ਦੀ ਫੈਕਟਰੀ ਹੁੰਦੀ ਸੀ।