ਅਮਰੀਕਾ ‘ਚ ਬੱਚਿਆਂ ਦੇ ਜਿਸਮਾਨੀ ਸੋਸ਼ਣ ਮਾਮਲੇ ‘ਚ 300 ਪਾਦਰੀਆਂ ਦੇ ਨਾਂ ਆਏ ਸਾਹਮਣੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਦੇ ਪੈਂਸਿਲਵੇਨੀਆ ਸੂਬੇ ਤੋਂ ਬਾਅਦ ਹੁਣ ਟੈਕਸਾਸ ਵਿਚ ਵੀ ਬੱਚਿਆਂ ਦੀ ਜਿਸਮਾਨੀ ਸ਼ੋਸ਼ਣ ਮਾਮਲਿਆਂ ਵਿਚ 300 ਪਾਦਰੀ ਨਿਸ਼ਾਨੇ ‘ਤੇ ਆਏ ਹਨ....

President Cardinal Daniel

ਪੈਂਸਿਲਵੇਨੀਆ : ਅਮਰੀਕਾ ਦੇ ਪੈਂਸਿਲਵੇਨੀਆ ਸੂਬੇ ਤੋਂ ਬਾਅਦ ਹੁਣ ਟੈਕਸਾਸ ਵਿਚ ਵੀ ਬੱਚਿਆਂ ਦੀ ਜਿਸਮਾਨੀ ਸ਼ੋਸ਼ਣ ਮਾਮਲਿਆਂ ਵਿਚ 300 ਪਾਦਰੀ ਨਿਸ਼ਾਨੇ ‘ਤੇ ਆਏ ਹਨ। ਵੱਡੀ ਗੱਲ ਇਹ ਹੈ ਕਿ ਇਨ੍ਹਾਂ ਪਾਦਰੀਆਂ ਦੀ ਪਛਾਣ ਟੈਕਸਾਸ ਦੇ 15 ਕੈਥੋਲਿਕ ਡਾਇਓਸਿਸ ਨੇ ਕੀਤੀ ਹੈ। ਇਨ੍ਹਾਂ ਨੇ ਪਾਦਰੀਆਂ ਦਾ ਨਾਂ ਆਨਲਾਈਨ ਉਜ਼ਾਗਰ ਕੀਤਾ ਹੈ। ਅਮਰੀਕਾ ਵਿਚ ਕੈਥੋਲਿਕ ਬਿਸ਼ਪ ਕਾਂਨਫਰੰਸ ਦੇ ਪ੍ਰਧਾਨ ਕਾਰਡਿਨਲ ਡੇਨੀਅਲ ਡਿਨਾਰਡੋ ਨੇ ਦੱਸਿਆ ਕਿ ਬਲਾਤਕਾਰ ਦੇ ਦੋਸ਼ੀ ਕਈਂ ਪਾਦਰੀਆਂ ਦੀ ਜਾਂਚ 1950 ਤੋਂ ਚੱਲ ਰਹੀ ਹੈ।

ਕਈਂ ਦੋਸ਼ੀਆਂ ਦੀ ਮੌਤ ਹੋ ਚੁੱਕੀ ਹੈ। ਦੱਸ ਦਈਏ ਕਿ ਟੈਕਸਾਸ ਵਿਚ 85 ਲੱਖ ਕੈਥੋਲਿਕ ਹਨ। ਇਹ ਟੈਕਸਾਸ ਦੀ ਆਬਾਦੀ ਦਾ 30 ਫ਼ੀਸਦੀ ਹੈ। ਅਗਸਤ ਵਿਚ ਪੈਂਸਿਲਵੇਨੀਆ ਵਿਚ 300 ਪਾਦਰੀਆਂ ਅਤੇ ਬੱਚਿਆਂ ਦਾ ਜਿਸਮਾਨੀ ਸ਼ੋਸ਼ਣ ਕਰਨ ਦਾ ਦੋਸ਼ ਲੱਗਾ ਸੀ। ਇਸ ਤੋਂ ਬਾਅਦ ਅਮਰੀਕੀ ਸੂਬਿਆਂ ਦੇ ਪ੍ਰਸ਼ਾਸ਼ਨ ਨੇ ਗਿਰਜ਼ਾ ਘਰਾਂ ਵਿਚ ਜਾਂਚ ਵਿਚ ਤੇਜ਼ੀ ਲਿਆਂਦੀ ਸੀ। ਅਮਰੀਕਾ ਵਿਚ  ਕੈਥੋਲਿਕ ਬਿਸ਼ਪ ਕਾਂਨਫਰੰਸ ਦੇ ਪ੍ਰਧਾਨ ਕਾਰਡੀਨਲ ਡੇਨੀਅਲ ਡਿਨਾਰਡੋ ਨੇ ਕਿਹਾ ਕਿ ਬੱਚਿਆਂ ਦਾ ਜਿਸਮਾਨੀ ਸ਼ੋਸ਼ਣ ਕਰਨ ਵਾਲੇ ਪਾਦਰੀਆਂ ਦੀ ਕਈ ਲੋਕਾਂ ਨੇ ਮੱਦਦ ਕੀਤੀ ਹੈ।

ਕਈਆਂ ਨੇ ਦੋਸ਼ੀ ਪਾਦਰੀਆਂ ਦਾ ਬਚਾਅ ਕੀਤੀ। ਅਜਿਹੇ ਸਾਰੇ ਲੋਕਾਂ ਦੇ ਨਾਂ ਸਾਹਮਣੇ ਲਿਆਏ ਜਾਣਗੇ। ਦੋਸ਼ੀ ਲੋਕਾਂ ਦੇ ਨਾਂ ਸਾਹਮਣੇ ਲਿਆ ਕੇ ਪੀੜਿਤਾਂ ਨੂੰ ਇਨਸਾਫ਼ ਦਿਵਾਉਣ ਦੀ ਇਹ ਕੋਸ਼ਿਸ਼ ਹੈ। ਉਮੀਦ ਹੈ ਇਸ ਨਾਲ ਅਸੀਂ ਪੀੜਇਤਾਂ ਦਾ ਦੁੱਖ ਵੰਡ ਸਕਾਂਗੇ। ਅਫ਼ਸੋਸ ਹੈ ਕਿ ਇਨ੍ਹੇ ਸਾਲਾਂ ਤੋਂ ਬੱਚਿਆਂ ਉਤੇ ਅੱਤਿਆਚਰ ਹੋ ਰਿਹਾ ਸੀ ਪਰ ਦੋਸ਼ੀ ਲੋਕ ਸਜਾ ਤੋਂ ਬੱਚਦੇ ਰਹੇ।