ਗ੍ਰੀਸ ਰੇਲ ਹਾਦਸੇ ਵਿਚ ਮੌਤਾਂ ਦੀ ਗਿਣਤੀ 36 ਹੋਈ, ਟਰਾਂਸਪੋਰਟ ਮੰਤਰੀ ਨੇ ਦਿੱਤਾ ਅਸਤੀਫ਼ਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਕਿਹਾ: ਜਾਨ ਗਵਾਉਣ ਵਾਲੇ ਲੋਕਾਂ ਸਨਮਾਨ ਵਿਚ ਅਸਤੀਫਾ ਦੇਣਾ ਮੇਰਾ ਫ਼ਰਜ਼

Greece Transport Minister Kostas Karamanlis resigns over fatal train Crash



ਗ੍ਰੀਸ: ਉੱਤਰੀ ਗ੍ਰੀਸ ਵਿਚ ਮੰਗਲਵਾਰ ਦੇਰ ਰਾਤ ਇਕ ਯਾਤਰੀ ਰੇਲਗੱਡੀ ਅਤੇ ਇਕ ਮਾਲ ਗੱਡੀ ਦੀ ਟੱਕਰ ਵਿਚ ਘੱਟੋ-ਘੱਟ 36 ਲੋਕ ਮਾਰੇ ਗਏ ਅਤੇ ਸੈਂਕੜੇ ਜ਼ਖਮੀ ਹੋ ਗਏ। ਇਸ ਹਾਦਸੇ ਤੋਂ ਬਾਅਦ ਦੇਸ਼ ਦੇ ਟਰਾਂਸਪੋਰਟ ਮੰਤਰੀ ਕੋਸਤਾਸ ਕਰਾਮਨਲਿਸ ਨੇ ਅਸਤੀਫਾ ਦੇ ਦਿੱਤਾ ਹੈ। ਕਰਾਮਨਲਿਸ ਨੇ ਕਿਹਾ ਕਿ ਉਹ ਮਹਿਸੂਸ ਕਰਦੇ ਹਨ ਕਿ "ਅਣਉਚਿਤ ਤਰੀਕੇ ਨਾਲ ਜਾਨ ਗਵਾਉਣ ਵਾਲੇ ਲੋਕਾਂ ਸਨਮਾਨ ਵਿਚ ਅਸਤੀਫਾ ਦੇਣਾ ਉਹਨਾਂ ਦਾ "ਫ਼ਰਜ਼" ਹੈ।  

ਇਹ ਵੀ ਪੜ੍ਹੋ: ਹਰਿਆਣਾ ਵਿਚ 4,000 ਸਰਪੰਚਾਂ ਖ਼ਿਲਾਫ਼ 10 ਧਾਰਾਵਾਂ ਤਹਿਤ FIR, ਈ-ਟੈਂਡਰਿੰਗ ਖ਼ਿਲਾਫ਼ ਕੀਤਾ ਸੀ ਪ੍ਰਦਰਸ਼ਨ

ਅਧਿਕਾਰੀਆਂ ਨੇ ਦੱਸਿਆ ਕਿ ਯਾਤਰੀ ਰੇਲਗੱਡੀ ਰਾਜਧਾਨੀ ਏਥਨਜ਼ ਤੋਂ ਸੈਂਕੜੇ ਯਾਤਰੀਆਂ ਨੂੰ ਲੈ ਕੇ ਥੇਸਾਲੋਨੀਕੀ ਜਾ ਰਹੀ ਸੀ, ਜਿਸ ਵਿਚ ਕਈ ਵਿਦਿਆਰਥੀ ਵੀ ਸ਼ਾਮਲ ਸਨ, ਜੋ ਛੁੱਟੀਆਂ ਤੋਂ ਬਾਅਦ ਯੂਨੀਵਰਸਿਟੀ ਪਰਤ ਰਹੇ ਸਨ। ਏਥਨਜ਼ ਤੋਂ ਲਗਭਗ 380 ਕਿਲੋਮੀਟਰ ਉੱਤਰ ਵਿਚ ਟੈਂਪੇ ਨੇੜੇ ਘਟਨਾ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।

ਇਹ ਵੀ ਪੜ੍ਹੋ: ਆਮਦਨ ਦੇ ਮਾਮਲੇ ’ਚ ਪਹਿਲੇ ਨੰਬਰ ’ਤੇ BJP: 8 ਸਿਆਸੀ ਪਾਰਟੀਆਂ ਦੀ ਕੁੱਲ ਆਮਦਨ ’ਚੋਂ ਅੱਧੀ ਕਮਾਈ ਭਾਜਪਾ ਦੀ

ਨੇੜਲੇ ਸ਼ਹਿਰ ਲਾਰੀਸਾ ਦੇ ਸਟੇਸ਼ਨ ਮਾਸਟਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋ ਹੋਰ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਗਿਆ ਹੈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਮੰਗਲਵਾਰ ਅੱਧੀ ਰਾਤ ਨੂੰ ਜਦੋਂ ਇਹ ਦੋਵੇਂ ਟਰੇਨਾਂ ਆਪਸ 'ਚ ਟਕਰਾ ਗਈਆਂ ਤਾਂ ਇਹ ਦੋਵੇਂ ਟਰੇਨਾਂ ਕਿਸ ਰਫਤਾਰ ਨਾਲ ਚੱਲ ਰਹੀਆਂ ਸਨ। ਹਾਲਾਂਕਿ ਸਰਕਾਰੀ ਪ੍ਰਸਾਰਕ ਈਆਰਟੀ ਨੇ ਦੱਸਿਆ ਕਿ ਇਹ 140 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਦੀ ਰਫ਼ਤਾਰ ਨਾਲ ਚੱਲ ਰਹੀ ਸੀ।