ਵਿਸਾਖੀ ਮੌਕੇ ਕੀ ਹੋ ਰਿਹਾ ਖ਼ਾਸ ਸ਼੍ਰੀ ਨਨਕਾਣਾ ਸਾਹਿਬ ਵਿਖੇ, ਜਾਣੋ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਸ ਮੌਕੇ ਨੂੰ ਯਾਦਗਾਰ ਬਣਾਉਣ ਦੀ ਤਿਆਰੀ ਵਿਚ ਲੱਗੀਆਂ ਸੰਗਤਾਂ

Shri Nankana Sahib

ਚੰਡੀਗੜ੍ਹ: ਪੰਜਾਬ ਦੇ ਨਾਲ-ਨਾਲ ਪਾਕਿਸਤਾਨ ਦੇ ਲਾਹੌਰ ਵਿਚ ਵੀ ਵਿਸਾਖੀ ਦੇ ਤਿਉਹਾਰ ਦਾ ਚਾਅ ਬੜੇ ਜ਼ੋਰਾਂ-ਸ਼ੋਰਾਂ ’ਤੇ ਵੇਖਣ ਨੂੰ ਮਿਲ ਰਿਹਾ ਹੈ। ਤਿਆਰੀਆਂ ਵੀ ਲਗਭੱਗ ਸ਼ੁਰੂ ਹੋ ਚੁੱਕੀਆਂ ਹਨ। ਇਸ ਗੱਲ ਦਾ ਸੁਨੇਹਾ ਲਾਹੌਰ ਤੋਂ ਪੱਤਰਕਾਰ ਬਾਬਰ ਜਲੰਧਰੀ ਨੇ ਕੁਝ ਮਨਮੋਹਕ ਤਸਵੀਰਾਂ ਭੇਜ ਕੇ ਦਿਤਾ ਹੈ।

Flowersਤਸਵੀਰਾਂ ਨੂੰ ਵੇਖ ਕੇ ਸਾਫ਼ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਸ਼੍ਰੀ ਨਨਕਾਣਾ ਸਾਹਿਬ ਵਿਖੇ ਵੱਖ-ਵੱਖ ਕਿਸਮ ਦੇ ਫੁੱਲਾਂ ਨਾਲ ਚਾਰ ਚੁਫ਼ੇਰਾ ਮਹਿਕਾਇਆ ਜਾ ਰਿਹਾ ਹੈ।

Shri Nankana Sahibਇਸ ਤਿਉਹਾਰ ਦੀਆਂ ਖ਼ੁਸ਼ੀਆਂ ਨੂੰ ਸਾਂਝਾ ਕਰਨ ਲਈ ਲਾਹੌਰ ਵਿਖੇ ਸਥਿਤ ਸਿੱਖ ਸੰਗਤਾਂ ਬੜੇ ਚਾਵਾਂ ਨਾਲ ਇਸ ਮੌਕੇ ਨੂੰ ਯਾਦਗਾਰ ਬਣਾਉਣ ਦੀਆਂ ਤਿਆਰੀਆਂ ਵਿਚ ਲੱਗੀਆਂ ਹੋਈਆਂ ਹਨ ਅਤੇ ਨਾਲ ਹੀ ਉੱਥੇ ਪੁੱਜਣ ਵਾਲੇ ਸ਼ਰਧਾਲੂਆਂ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਵੀ ਕੀਤਾ ਜਾ ਰਿਹਾ ਹੈ, ਖ਼ਾਸ ਕਰਕੇ ਪੰਜਾਬ ਦੇ ਸਿੱਖ ਸ਼ਰਧਾਲੂਆਂ ਦਾ। ਪਾਕਿ ਤੋਂ ਆਈਆਂ ਤਸਵੀਰਾਂ ਵੇਖ ਕੇ ਸਪੱਸ਼ਟ ਹੋ ਰਿਹਾ ਹੈ ਕਿ ਲੋਕਾਂ ਵਿਚ ਇਸ ਵੇਲੇ ਬੜਾ ਜਨੂੰਨ ਅਤੇ ਚਾਅ ਹੈ,

Shri Nankana Sahibਜਿਸ ਤਰ੍ਹਾਂ ਭਾਂਤ-ਭਾਂਤ ਦੇ ਫੁੱਲਾਂ ਨਾਲ ਸ਼੍ਰੀ ਨਨਕਾਣਾ ਸਾਹਿਬ ਗੁਰਦੁਆਰੇ ਨੂੰ ਸਜਾਇਆ ਜਾ ਰਿਹਾ ਹੈ, ਵੇਖ ਕੇ ਇੰਝ ਲੱਗਦੈ ਕਿ ਸਵਰਗ ਜ਼ਮੀਨ ’ਤੇ ਉਤਰ ਆਇਆ ਹੋਵੇ।

Shri Nankana Sahibਵਿਸਾਖੀ ਦਾ ਤਿਉਹਾਰ ਸ਼ੁਰੂ ਤੋਂ ਹੀ ਪੰਜਾਬੀਆਂ ਦੀ ਜ਼ਿੰਦਗੀ ਦਾ ਇਕ ਅਟੁੱਟ ਹਿੱਸਾ ਰਿਹਾ ਹੈ, ਫਿਰ ਚਾਹੇ ਉਹ ਪੰਜਾਬੀ ਹਿੰਦੁਸਤਾਨ ਦੇ ਹੋਣ ਚਾਹੇ ਪਾਕਿਸਤਾਨ ਦੇ।

Flowersਇਸ ਤਿਉਹਾਰ ਨੂੰ ਪੰਜਾਬੀ ਹਮੇਸ਼ਾ ਇਕੱਠੇ ਹੋ ਕੇ ਅਤੇ ਨੱਚ-ਗਾ ਕੇ ਮਨਾਉਂਦੇ ਹਨ ਤੇ ਇਸ ਵਾਰ ਵੀ ਅਗਲੇ ਹਫ਼ਤੇ ਪੰਜਾਬ ਤੋਂ ਸਿੱਖ ਸੰਗਤਾਂ ਦੇ ਜੱਥੇ ਲਾਹੌਰ ਲਈ ਰਵਾਨਾ ਹੋਣ ਜਾ ਰਹੇ ਹਨ।

Flowersਬਾਬਰ ਜਲੰਧਰੀ ਨੇ ਇਕ ਆਡੀਓ ਜਾਰੀ ਕਰਕੇ ਪਾਕਿ ਵਿਚ ਵੱਸਦੇ ਸਮੂਹ ਪੰਜਾਬੀਆਂ ਵਲੋਂ ਸੁਨੇਹਾ ਦਿੰਦੇ ਹੋਏ ਕਿਹਾ, “ਇਸ ਵਾਰ ਆਉਣਾ ਹੈ ਅਤੇ ਜ਼ਰੂਰ ਆਉਣਾ ਹੈ, ਸਾਨੂੰ ਵੀ 10 ਦਿਨਾਂ ਲਈ ਅਪਣੀ ਸੇਵਾ ਦਾ ਮੌਕਾ ਦਿਓ ਅਤੇ ਇਸ ਵਾਰ ਕੋਈ ਬਹਾਨਾ ਨਹੀਂ ਤੇ ਜ਼ਰੂਰ ਪਹੁੰਚੋ ਅਪਣੇ ਸਭ ਦੇ ਸਾਂਝੇ ਪਵਿੱਤਰ ਅਸਥਾਨ ਸ਼੍ਰੀ ਨਨਕਾਣਾ ਸਾਹਿਬ।”                                                                                                           (ਬਾਬਰ ਜਲੰਧਰੀ)