ਸ਼੍ਰੀਲੰਕਾ ‘ਚ ਹੋਏ ਆਤਮਘਾਤੀ ਬੰਬ ਧਮਾਕੇ ਦੀ ਕਵਰੇਜ਼ ਕਰਨ ਗਿਆ ਭਾਰਤੀ ਪੱਤਰਕਾਰ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸ਼੍ਰੀਲੰਕਾ ਵਿਚ ਈਸਟਰ ਸੰਡੇ ਦੇ ਦਿਨ ਹੋਏ ਬੰਬ ਧਮਾਕਿਆਂ ਤੋਂ ਬਾਅਦ ਉਸ ਦੀ ਕਵਰੇਜ ਲਈ ਉੱਥੇ ਗਏ ਇਕ ਭਾਰਤੀ...

Indian Press Reporter, Siddiqui Ahmed Danish

ਕੋਲੰਬੋ : ਸ਼੍ਰੀਲੰਕਾ ਵਿਚ ਈਸਟਰ ਸੰਡੇ ਦੇ ਦਿਨ ਹੋਏ ਬੰਬ ਧਮਾਕਿਆਂ ਤੋਂ ਬਾਅਦ ਉਸ ਦੀ ਕਵਰੇਜ ਲਈ ਉੱਥੇ ਗਏ ਇਕ ਭਾਰਤੀ ਫੋਟੋ ਪੱਤਰਕਾਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਜਾਣਕਾਰੀ ਮੁਤਾਬਿਕ ਪੱਤਕਰਕਾਰ ਨੇ ਕਥਿਤ ਤੌਰ ‘ਤੇ ਇਕ ਸਕੂਲ ਵਿਚ ਜ਼ਬਰਦਸਤੀ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ।

 ਜਿਸ ਮਗਰੋਂ ਸ਼੍ਰੀਲੰਕਾਈ ਪੁਲਿਸ ਨੇ ਇਹ ਗ੍ਰਿਫ਼ਤਾਰੀ ਕੀਤੀ। ਰਿਪੋਰਟ ਮੁਤਾਬਿਕ ਪੱਤਰਕਾਰ ਦੀ ਪਛਾਣ ਸਿੱਦੀਕੀ ਅਹਿਮਦ ਦਾਨਿਸ਼ ਦੇ ਤੌਰ ‘ਤੇ ਹੋਈ ਹੈ। ਉਹ ਨਵੀਂ ਦਿੱਲੀ ਸਥਿਤ 'ਰਾਇਟਰਜ਼ ਸਮਾਚਾਰ ਏਜੰਸੀ' ਲਈ ਕੰਮ ਕਰਦੇ ਹਨ।

ਉਨ੍ਹਾਂ ਨੇ ਅਧਿਕਾਰੀਆਂ ਨਾਲ ਗੱਲ ਕਰਨ ਲਈ ਦੇਸ਼ ਦੇ ਨੇਗੋਰਬੋ ਸ਼ਹਿਰ ਦੇ ਇਕ ਸਕੂਲ ਵਿਚ ਜ਼ਬਰਦਸਤੀ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ। ਪੁਲਿਸ ਨੇ ਦੱਸਿਆ ਕਿ ਦਾਨਿਸ਼ ਨੂੰ ਅਣਅਧਿਕਾਰਤ ਖੇਤਰ ਵਿਤ ਦਾਖਲੇ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ। ਦਾਨਿਸ਼ ਨੂੰ 15 ਮਈ ਤੱਕ ਨੋਬੋਰਬੋ ਮੈਜਿਸਟ੍ਰੇਟ ਵੱਲੋਂ ਹਿਰਾਸਤ ਵਿਚ ਭੇਜਿਆ ਗਿਆ ਹੈ। ਸਥਾਨਕ ਮੀਡੀਆ ਰਿਪੋਰਟ ਮੁਤਾਬਿਕ ਦਾਨਿਸ਼ ਨੇ ਇਕ ਬੱਚੇ ਨਾਲ ਸਬੰਧਤ ਜਾਣਕਾਰੀ ਇਕੱਠੀ ਕਰਨ ਲਈ ਸਕੂਲ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ। ਇਸ ਬੱਚੇ ਦੀ ਚਰਚ ਵਿਚ ਹੋਏ ਬੰਬ ਧਮਾਕੇ ਵਿਚ ਮੌਤ ਹੋ ਗਈ ਸੀ।

ਇੱਥੇ ਦੱਸਣਯੋਗ ਹੈ ਕਿ ਹਾਲ ਹੀ ‘ਚ ਸ਼੍ਰੀ ਲੰਕਾ ਵਿੱਚ ਵੱਖ-ਵੱਖ ਥਾਵਾਂ 'ਤੇ 8 ਧਮਾਕੇ ਹੋਏ ਜਿਹਨਾਂ ਵਿੱਚ 200 ਦੇ ਕਰੀਬ ਲੋਕਾਂ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਸੀ। ਇਹ ਧਮਾਕੇ ਇਸਾਈ ਮੱਤ ਦੇ ਧਾਰਮਿਕ ਸਥਾਨ ਚਰਚਾਂ ਅਤੇ ਵੱਡੇ ਹੋਟਲਾਂ ਵਿੱਚ ਹੋਏ। ਦੇਖਿਆ ਗਿਆ ਸੀ ਕਿ ਇਹਨਾਂ ਧਮਾਕਿਆਂ ਨੂੰ ਆਤਮਘਾਤੀ ਹਮਲਾਵਰਾਂ ਨੇ ਅੰਜ਼ਾਮ ਦਿੱਤਾ ਹੈ ਤੇ ਇਹ ਪੂਰੀ ਨੀਤੀ ਬਣਾ ਕੇ ਕੀਤਾ ਗਿਆ ਸੀ। ਸਭ ਤੋਂ ਪਹਿਲਾ ਧਮਾਕਾ ਸ਼੍ਰੀ ਲੰਕਾ ਦੀ ਰਾਜਧਾਨੀ ਕੋਲੋਂਬੋ ਵਿੱਚ ਸਥਿਤ ਇੱਕ ਚਰਚ 'ਚ ਹੋਇਆ। ਉਸ ਤੋਂ ਬਾਅਦ ਅੱਧੇ ਘੰਟੇ ਦੇ ਵਕ ਵਿੱਚ 6 ਦੇ ਕਰੀਬ ਧਮਾਕੇ ਹੋਏ ਸੀ।

ਇੱਕ ਧਮਾਕਾ ਇੱਕ ਹੋਟਲ ਵਿੱਚ ਹੋਇਆ ਜਦਕਿ ਦੂਜਾ ਧਮਾਕਾ ਇੱਕ ਘਰ ਵਿੱਚ ਹੋਇਆ ਸੀ ਜਦੋਂ ਪੁਲਿਸ ਛਾਪੇ ਦੌਰਾਨ ਆਤਮਘਾਤੀ ਹਮਲਾਵਰ ਨੇ ਖੁਦ ਨੂੰ ਬੰਬ ਨਾਲ ਉਡਾ ਲਿਆ ਸੀ। ਸ਼੍ਰੀ ਲੰਕਾ ਦੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਾਸਿੰਘੇ ਨੇ ਕੌਮੀ ਸੁਰੱਖਿਆ ਕੌਂਸਲ ਦੇ ਉੱਚ ਅਫਸਰਾਂ ਦੀ ਹੰਗਾਮੀ ਬੈਠਕ ਬੁਲਾਈ ਸੀ।